ਪੰਨਾ:Alochana Magazine January, February, March 1966.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- - -- ਸਾਹਿੱਤਕਾਰ ਦੀ ਦੁਖ ਦੇ ਖ਼ਿਲਾਫ਼ ਨਫ਼ਰਤ ਦੁੱਖ ਹੇਠ ਦਬਾਈ ਨਹੀਂ ਜਾਂਦੀ । ਦੁੱਖ ਤੋਂ ਉਤਾਂਹ ਉਠਦੀ ਹੈ । ਸਾਹਿੱਤ ਵਿਚ ਜੋ ਕੁਛ ਵੀ ਆਵੇ ਉਸ ਵਿਚ ਮਾਨਵਵਾਦ ਹੋਣਾ ਲਾਜ਼ਮੀ ਹੈ । ਇਸ ਮਾਨਵਵਾਦ ਕਰਕੇ ਹੀ ਅੰਤਲਾ ਅਸਰ ਉਸਾਰੂ ਹੁੰਦਾ ਹੈ, ਪਰ ਸਵਾਲ ਇਹ ਹੈ ਕਿ ਦੁੱਖ ਤੇ ਵਹਿਸ਼ਤ ਵਿਚ ਇਹ ਮਾਨਵਵਾਦ ਆ ਕਿਸ ਤਰਾ ਜਾਂਦਾ ਹੈ ਜਾਂ ਸਾਹਿੱਤ ਦੇ ਮਨੋਰਥ ਨਹੀਂ ਹੁੰਦੇ । ਸਾਹਿੱਤਕ ਰਚਨਾ ਵਿਚ ਇਹ ਕੇਂਦਰੀ ਥਾਂ ਨਹੀਂ ਮਿਲ ਸਕਦੇ । ਸਾਹਿੱਤ ਦਾ ਕੇਂਦਰ ਹਮੇਸ਼ਾ ਸਾਮਾਜਿਕ ਮਨੁੱਖੀ ਰਿਸ਼ਤੇ, । ਮਨੁੱਖ ਦੀ ਸਾਮਾਜਿਕ ਉਸਾਰੀ ਹੁੰਦਾ ਹੈ । ਸਾਹਿੱਤ ਵਿਚ ਪੇਸ਼ ਸਾਮਾਜਿਕ ਵੇਗ ਨੇ ਹੋਣਾ ਹੈ ਅਤੇ ਜਿਸ ਤਰ੍ਹਾਂ ਸਾਮਾਜਿਕ ਵੇਗ ਵਿਚੋਂ ਇਹ ਦੁਖ ਤੇ ਵਹਿਸ਼ਤ ਆਪਣੀ ਤੌਰ ਤੇ ਪੈਦਾ ਹੁੰਦੇ ਹਨ ਉਸ ਤਰ੍ਹਾਂ ਹੀ ਮਨੁੱਖ ਨਾਲ ਸੰਬੰਧਤ ਉਸ ਦਾ ਹੋਣ ਦਾ ਅੰਗ ਬਣਕੇ ਸਾਹਿੱਤ ਵਿਚ ਆਉਣੇ ਲਾਜ਼ਮੀ ਹਨ । ਮਹਾਨ ਸਾਹਿੱਤ ਵਿਚ ਭਿਆਨਕ ਤੇ ਜ਼ਾਲਮ ਘਟਨਾਵਾਂ ਵਿਚ ਸਾਡੀ ਦਿਲਚਸਪੀ ਇਸ ਵਾਸਤੇ ਨਹੀਂ ਹੁੰਦੀ ਕਿ ਉਹ ਜਮਾਤੀ ਜਦੋ-ਜਹਿਦ ਦੇ ਖ਼ਾਸ ਇਤਿਹਾਸਕ ਰੂਪ ਦਾ ਪ੍ਰਗਟਾ ਹਨ ਅਤੇ ਉਨ੍ਹਾਂ ਵਿਚੋਂ ਇਤਿਹਾਸਕ ਮਨੁੱਖੀ ਪੈਸ਼ਨ, ਸਾਮਾਜਿਕ ਟੱਕਰਾ ਤੇ ਮਨੁੱਖੀ ਕਾਰਜ ਪੈਦਾ ਹੁੰਦੇ ਹਨ । ਉਨਾਂ ਵਿਚ ਸਾਡੀ ਮਨੁੱਖੀ ਮਾਨਵਵਾਦੀ ਦਿਲਚਸਪੀ ਹੁੰਦੀ ਹੈ । ਇਸ ਤਰਾਂ ਸਾਹਿੱਤ ਵਿਚ ਪੇਸ਼ ਜਹਾਲਤ ਵਹਿਸ਼ਤ ਤੇ ਦੁੱਖ ਵਿਚੋਂ ਮਾਨਵਵਾਦ ਪੈਦਾ ਹੁੰਦਾ ਹੈ । ਸਾਹਿੱਤ ਵਿਚ ਸਾਮਾਜਿਕ ਉਸਾਰੀ ਦੇ ਜ਼ਾਲਮ ਵੇਗ ਦੀ ਥਾਂ ਹੈ ਬਿਭੌਰੇ ਸਮਾਜ ਦੀ ਡਾਇਲੈਕਟਿਕ ਦੇ । ਉੱਥੇ ਵਹਿਸ਼ਤ ਆਪਣੇ ਵਿਰੋਧੀ ਤੇ ਸ਼ਰੀਕ ਵਿਚ ਅੰਕਤ ਹੁੰਦੀ ਹੈ । ਉਸ ਨਾਲ ਡਾਇਲੈਕਟਿਕ ਰਿਸ਼ਤੇ ਵਿਚ ਹਰਕਤ ਕਰਦੀ ਹੈ । ਇਸ ਤਰਾਂ ਸਹੀ ਪ੍ਰਸੰਗ ਵਿਚ ਦੁੱਖ ਵਹਿਸ਼ਤ ਆਦਿ ਨਿਰੇ ਭੈੜੇ ਤੇ ਭਿਆਨਕ ਨਹੀਂ ਰਹਿੰਦੇ, ਮਨੁੱਖੀ ਤੇ ਸਾਹਿੱਤਕ ਤੌਰ ਤੇ ਉਸਾਰੂ ਹੋ ਜਾਂਦੇ ਹਨ । ਆਪਣੇ ਸੋਮਿਆਂ ਨਾਲ ਸੰਬੰਧਤ ਹੋਣ ਨਾਲ ਇਨ੍ਹਾਂ ਦੀ ਦੈਵੀ ਵਹਿਸ਼ਤ ਉੱਡ ਜਾਂਦੀ ਹੈ । ਸਾਮਾਜਿਕ ਵੇਗ ਦੇ ਪ੍ਰਸੰਗ ਵਿਚ ਪੇਸ਼ ਇਹ ਇਤਿਹਾਸਕ ਹੋ ਜਾਂਦੇ ਹਨ । ਇਤਿਹਾਸਕ ਹੋਣ ਨਾਲ ਇਨ੍ਹਾਂ ਦੀ ਮਿਆਦ ਦਾ ਅਹਿਸਾਸ ਹੁੰਦਾ ਹੈ ਅਤੇ ਨੇਕੀ ਸੱਖ ਬਿਭੌਰੇ ਸੰਭਾਵਨਾ ਕਲਪਨਾ ਵਿਚ ਅਸਲੀਅਤ ਬਣ ਜਾਂਦੇ ਹਨ । ਕਲਪਨਾ ਨੂੰ ਇਹ ਦਿੜ ਹੋ ਜਾਂਦਾ ਹੈ ਕਿ ਜ਼ਿੰਦਗੀ, ਬਿਤੱਰੇ ਜ਼ਿੰਦਗੀ ਦੁਖੀ, ਵਹਿਸ਼ੀ ਤੇ ਭਿਆਨਕ ਨਹੀਂ। ਇਹ ਰੋਗ ਇਤਿਹਾਸਕ ਹਨ ਉਸ ਦੇ ਹੱਡਾਂ ਦੇ ਸਦੀਵੀ ਤੁਸੀਂ ਅੰਗ ਨਹੀਂ । ਇਹ ਸਾਮਾਜਿਕ ਉਸਾਰੀ ਦੀ ਖਾਸ ਸਟੇਜ ਦੀ ਪੈਦਾਵਾਰ ਹਨ । ਇਨ੍ਹਾਂ ਦੇ ਇਸ ਤਰ੍ਹਾਂ ਆਪਣੀ ਜਨਣੀ ਦੀ ਝੋਲੀ ਪੈਣ ਨਾਲ ਬਿਤੌਰੇ ਸੰਭਾਵਨਾ ਜ਼ਿੰਦਗੀ ਦੇ ਤੰਦ ਹੋਣ ਦਾ ਅਨੁਭਵ ਕਲਪਣਾ ਨੂੰ ਰਜ਼ਾ ਦੇਂਦਾ ਹੈ । ਇਸ ਸਾਹਿੱਤਕ ਰਚਨਾ ਦਾ ਮਨ ਉਤੇ ਅੰਤਲਾ ਅਸਰ ਮਾਨਵਵਾਦ ਹੁੰਦਾ ਹੈ । 1 30