ਪੰਨਾ:Alochana Magazine January, February, March 1966.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਿਸੇ ਦੀ ਧੀ ਨਹੀਂ ਬਲਕਿ ਮੰਡੀ ਵਿਚ ਵਿਕਦੀ ਜਿਨਸ ਸੀ ਜਿਸ ਨੂੰ ਹਰ ਨੁੱਕਤੇ ਤੋਂ ਵਡਾਰ, ਉਸ ਦਾ ਮੁੱਲ ਘਟਾਉਣਾ ਗਾਹਕ ਵਾਸਤੇ ਜ਼ਰੂਰੀ ਹੈ । ਵਿਆਹ ਦੀ ਮੰਡੀ ਦਾ ਕਾਨੂੰਨ ਸੀ । ਮੰਗਣੀ ਤੇ ਵਿਆਹ ਵੇਲੇ ਰਿਵਾਜ ਅਨੁਸਾਰ ਤੇ ਹੋਰ ਆਨੇ ਬਹਾਨੇ ਉਸ ਨੇ ਸ਼ਾਰਦਾ ਦੇ ਪਿਓ ਨੂੰ ਚੂਸਿਆ ਵੀ ਰਜ ਕੇ, ਦੰਦਾਂ ਤੇ ਰੇਹ ਨਾਂ ਛੱਡੀ, ਖੈਰ ਵਿਆਹ ਹੋ ਗਿਆ | ਚਰੰਜੀ ਤੇ ਸ਼ਾਰਦਾ ਵੱਸਣ ਰੱਸਣ ਲੱਗੇ । ਜਿਵੇਂ ਹੀ ਸ਼ਾਰਦਾ ਦੇ ਪੈਰ ਲੱਗੇ, ਆਪਸ ਵਿਚ ਮੋਹ ਪਿਆਰ ਪਿਆ, ਸਾਂਝਾ ਘਰ ਤੇ ਸੱਸ ਸਹੁਰੇ ਨਾਲ ਰਹਿਣ ਤੋਂ ਉਸ ਨੂੰ ਗਿਲਾਨੀ ਹੋਣ ਲਗੀ । ਉਸ ਨੂੰ ਆਪਣੇ ਹੱਡ ਸੁਖਾਲੇ ਅਡ ਹੋਣ ਵਿਚ ਹੀ ਲੱਗੇ । ਉਸਨੇ ਚਰੰਜੀ ਦੀਆਂ ਨਾੜਾਂ ਲੱਭੀਆਂ । ਰੋਜ਼ ਘਰ ਆਏ ਨੂੰ ਮਾਂ ਦੀਆਂ ਕਮੀਨਗੀਆਂ, ਵਧੀਕੀਆਂ ਕਰਤੂਤਾਂ ਦਾ ਰਾਗ ਛਹਿਆ । ਉਸ ਨੂੰ ਪਤਾ ਸੀ ਕਿ ਉਸ ਨੂੰ ਦੁਖੀ ਵੇਖ ਚਰੰਜੀ ਸੁਖੀ ਨਹੀਂ ਰਹਿ ਸਕਦਾ ਅਤੇ ਕੇਹੜੀ ਹਰ ਗਲ ਚਰੰਜੀ ਨੇ ਮਾਂ ਕੋਲੋਂ ਪੁੱਛ ਲੈਣੀ, ਸੱਚ ਨਿਭਾਰ ਲੈਣਾ ਹੈ । ਹੁੰਦੇ ਹੁੰਦੇ ਮਾਂ ਪਿਓ ਵਲੋਂ ਚਰੰਜੀ ਦਾ ਮਨ ਚੜ ਗਿਆ । ਨੌਹ ਸੱਸ ਦੀ ਲੜਾਈ ਚਰੰਜੀ ਵਹੁਟੀ ਵਲੋਂ ਹੋ ਕੇ ਲੜਨ ਲਗ ਪਿਆ । ਸ਼ਾਰਦਾ ਨੇ ਅਡ ਹੋਣ ਤੇ ਜ਼ੋਰ ਪਾਇਆ । ਚਰੰਜੀ ਨੇ ਮਾੜਾ ਜਿਹਾ ਰੋਕਣ ਦੀ ਕੋਸ਼ਿਸ ਕੀਤੀ, ਅੰਤ ਮਾਂ ਪਿਓ ਨੇ ਕਿਹਾ, ਸ਼ਾਰਦਾ ਨੇ ਝਟ ਮੂੰਹ ਬੰਦ ਕਰ ਦਿਤਾ । ਮੈਂ ਆਪਣੇ ਮਾਂ ਪਿਓ ਛਡਕੇ ਨਹੀਂ ਆਈ ? ਤੇਰੇ ਉਚੇਚੇ ਨੇ, ਚਰੰਜੀ ਅੰਤ ਮਾਂ ਪਿਓ ਨਾਲੋਂ ਅੱਡ ਹੋ ਗਿਆ । ਬਾਲ ਬੱਚੇ ਹੋਏ, ਸਕੂਲੀ ਪੜ੍ਹਨ ਲੱਗੇ । ਆਂਢ-ਗੁਆਂਢ ਵਾਂਗ ਰਹਿਣਾ ਸ਼ੁਰੂ ਆ । ਉਸ ਦੀ ਕਮਾਈ ਸ਼ਾਰਦਾ ਤੇ ਉਸ ਦਿਆਂ ਬੱਚਿਆਂ ਦੀਆਂ ਲੋੜਾਂ ਤੇ ਜਾ ਮਲਾਰ ਵਾਸਤੇ ਮਸਾਂ ਹੀ ਪੂਰੀ ਹੁੰਦੀ ਸੀ । ਮਾਂ ਪਿਓ ਬੁੱਢੇ ਹੋਏ । ਕੰਮ ਕਰਨ ਜੋਗੇ ਰਹੇ ਨਾ । ਪੁੱਤ ਦੀ ਕਮਾਈ ਤੇ ਦੇਖ ਭਾਲ ਦੇ ਮੁਥਾਜ ਹੋ ਗਏ । ਚਰੰਜੀ ਦਾ ਰਕ ਸ਼ਾਰਦਾ ਤੇ ਆਪਣੇ ਬੱਚਿਆਂ ਵਲ ਕਦੇ ਦਾ ਹੋ ਚੁੱਕਾ ਸੀ । ਉਸ ਨੂੰ ਮਾਂ ਪਿਓ ਦੀਆਂ ਸਿਰ ਤੇ ਪੈਂਦੀਆਂ ਲੋੜਾਂ ਵਾਧੂ ਬੋਝ ਜਾਪੀਆਂ । ਸ਼ਾਰਦਾ ਤਾਂ ਸੱਸ ਸਹੁਰੇ ਨੂੰ ਬੜੀ ਦੇਰ ਦਾ ਮਰਿਆ ਭਾਲਦੀ ਸੀ । ਜਿਸ ਮਕਾਨ ਵਿਚ ਉਹ ਰਹਿੰਦੇ ਸਨ ਉਸ ਨੂੰ ਵੇਚ ਕੇ ਸ਼ਕੁੰਤਲਾ ਵਾਂਗ ਉਹ ਮਾਡਲ ਟਾਊਨ ਵਿਚ ਖੁਲ੍ਹਾ ਪਲਾਟ ਲੈਣਾ ਚਾਹੁੰਦੀ ਸੀ । ਰੋਜ਼ ਬਿਰੋਜ਼ ਤੁਸਾਂ ਮਰਨਾ ਨਹੀਂ, ਮਗਰੋਂ ਲਹਿਣਾ ਨਹੀਂ, ਅਸਾਂ ਠੇਕਾ ਚੁਕਿਆ ਹੋਇਆ ਹੈ । ਸਾਡੇ ਆਪਣੇ ਖਰਚੇ ਪੂਰੇ ਨਹੀਂ ਹੁੰਦੇ, ਰੋਣ ਲੱਗੀ । ਜਿਸ ਢਿੱਡ ਵਿਚ ਚਰੰਜੀ ਨੇ ਕਿਸੇ ਵੇਲੇ ਲੱਤਾਂ ਦਿੱਤੀਆਂ ਸਨ ਅਜ ਉਸ ਢਿੱਡ ਨੂੰ ਰੋਟੀ ਨਾਲ ਭਰਨਾ ਵੀ ਚਰੰਜੀ ਵਾਸਤੇ ਵਾਧੂ ਬੋਝ ਹੋ ਗਿਆ ਸੀ । ਬੁੱਢੀ ਬੁੱਢਾ ਹਰ ਗੱਲੋਂ, ਬੇਲੋੜੇ, ਜ਼ਲੀਲ ਹੋ ਕੇ ਰੁਲ ਖੁਲ ਕੇ ਚਲਦੇ ਬਣੇ । ਇਹ ਇਸ ਸਮਾਜ ਵਿਚ ਇਕ ਵਿਅਕਤੀ ਚਰੰਜੀ ਦੀ ਕਹਾਣੀ ਦਾ ਸੰਖੇਪ ਹੈ । ਸਦੇ ਪਿਆਰ ਤੇ ਬੁੱਢੇ ਹੋਏ ਬਾਪ ਨਾਲ ਉਸ ਦੇ ਰਿਸ਼ਤੇ ਤੇ ਵਤੀਰੇ ਦਾ ਦਿਮਾਗੀ 132