ਪੰਨਾ:Alochana Magazine January, February, March 1966.pdf/146

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਾਤਰ ਦੀ ਜਾਨ ਹੈ । ਜਿਸ ਤਰ੍ਹਾਂ ਨਿੱਗਰ ਕੀਤਿਆਂ ਤਜਰਬਿਆਂ ਦੀ ਬਿਨਾ ਤੇ ਸਾਇੰਸਦਾਨ ਸਾਇੰਟਿਫ਼ਿਕ ਜਨਰਲਾਈਜ਼ੇਸ਼ਨ ਕਰਦਾ ਹੈ, ਇਸੇ ਤਰ੍ਹਾਂ ਹੀ ਵਿਅਕਤੀ ਦੀ ਨਿੱਜੀ ਜ਼ਿੰਦਗੀ ਦੀ ਡਿਨੇਮਿਕਸ ਰਾਹੀਂ ਸਾਹਿੱਤਕਾਰ ਕਾਵਿਕ ਜਨਰਲਾਈਜ਼ੇਸ਼ਨ ਕਰਦਾ ਹੈ । ਐਸੇ ਪਤਰ, ਜੋ ਸਾਡੇ ਵਾਂਗ ਇਕ ਦੂਸਰੇ ਨਾਲੋਂ ਨਿਖੜਵੇਂ, ਯੂਨੀਕ ਵਿਅਕਤੀ ਹਨ । ਉਨ੍ਹਾਂ ਦੀ ਉਸਾਰੀ, ਸਾਹਿੱਤਕਾਰ ਦੀ ਬੁਨਿਆਦੀ ਲੋੜ, ਟੈਸਟ ਤੇ ਗੁਣ ਹੈ । ਜਿੰਨੇ ਚਿਰ ਤਕ ਸਾਹਿੱਤਕਾਰ ਦੇ ਪਾਤਰ ਨਿੱਗਰ, ਜਿਉਂਦੇ ਜਾਗਦੇ ਆਪਣੀ ਨਿੱਜੀ ਪਰੇਰਨਾ ਦੇ ਅਧੀਨ ਜ਼ਾਤੀ ਮਸਲੇ ਸੁਲਝਾਉਣ ਵਿਚ ਸਹਿਮਤ ਨਹੀਂ ਅਤੇ ਜਿੰਨਾਂ ਚਿਰ ਉਹ, ਉਨ੍ਹਾਂ ਦੀ ਸ਼ਖ਼ਸੀਅਤ ਦੇ ਗੁਣ ਸਾਮਾਜਿਕ ਤੌਰ ਤੇ ਪੁਰਮਾਇਨੀ ਨਹੀਂ, ਸਾਹਿੱਤ ਦੀ ਨੀਂਹ ਪੱਕੀ ਨਹੀਂ। ਸਾਹਿੱਤਕ ਜਨਰਲਾਈਜ਼ੇਸ਼ਨ ਮੁਮਕਿਨ ਨਹੀਂ । ਸੋ ਸਾਹਿੱਤਕਾਰ ਦਾ ਮੂਲ ਮਸਲਾ ਇਨਸਾਨੀਅਤ ਖ਼ਾਸੀਅਤ ਦੀ ਉਸ ਕੁੜੀ ਨੂੰ ਹੱਥ ਪਾਉਣਾ ਹੈ, ਜਿਸ ਦਾ ਇਕ ਪਾਸਿਓਂ ਮੂੰਹ ਵਿਅਕਤੀ ਦੀ ਜ਼ਾਤੀ ਲੋੜ, ਨਿੱਜਤਾ ਦਾ ਹੈ ਅਤੇ ਦੂਸਰੇ ਪਾਸਿਓਂ ਸਮੂਹੀ ਦਾ । ਦੂਸਰੇ ਲਫ਼ਜ਼ਾਂ ਵਿਚ ਜਨਰਲ ਤੇ ਪਟਲਰ ਦੀ ਇਕ-ਸੁਰਤਾ, ਵਿਅਕਤੀ ਤੇ ਸਾਮਾਜਿਕ ਰੌ ਦਾ ਇਕ ਹੋਇਆ ਵਜੂਦ । ਉਹ ਵਸਤੂ, ਉਹ ਪੱਧਰ, ਜਿੱਥੇ ਜਨਰਲ ਪਟਿਲਰ ਹੈ ਅਤੇ ਪਰਟਿਕੁਲਰ ਸਮੂਹੀ, ਏਕ ਜੋਤ ਦਏ ਮੂਰਤੀ ਹਨ, ਜੋ ਵਾਰਸ ਸ਼ਾਹ ਦੀ ਹੀਰ ਹੈ, ਬਾਬਾ ਨੌਧ ਸਿੰਘ ਨਹੀਂ । ਸਾਹਿੱਤ ਪਟਿਲਰ ਦੀ ਜਨਰਲਾਈਜ਼ੇਸ਼ਨ ਹੈ, ਜਨਰਲ ਦਾ ਪਰਟਿਲਰ ਰੂਪ ਹੈ। ਸਵਾਲ ਇਹ ਹੈ ਕਿ ਸਾਹਿੱਤਕਾਰ ਜਨਰਲਾਈਜ਼ੇਸ਼ਨ ਕਰੇ ਕਿਉਂ ? ਸਾਇੰਸਦਾਨ ਨੇ ਇਸ ਦਾ ਜਵਾਬ ਬਹੁਤ ਦੇਰ ਦਾ ਦੇ ਦਿੱਤਾ ਹੈ । ਕੀਤੇ ਤਜਰਬਿਆਂ ਤੇ ਕਢਿਆਂ ਟਿਆਂ ਦਾ ਅਰਥ ਹੀ ਕੀ ਜੇ ਉਹ ਸਾਮਾਜਿਕ ਪੱਧਰ ਤੇ ਲਾਗੂ ਨਹੀਂ। ਜੇ ਇਕ ਦੇ ਵਿਚ ਵੀ ਉਸ ਨੇ ਸਮੂਹੀ ਨਹੀਂ ਵਖਾ ਦੇਣੀ ਤਾਂ ਸਾਹਿੱਤਕਾਰ ਦਾ ਰੋਲ ਹੀ ਕੀ ਹੈ ? ਇਸ ਤੋਂ ਉਪਰੰਤ ਸਾਇੰਸਦਾਨ ਕਈ ਖਾਸ ਪੱਖ ਲੈਕੇ ਉਨ੍ਹਾਂ ਵਿਚੋਂ ਸਮੂਹੀ ਭਾਲਦਾ ਹੈ ਜਨਰਲਾਈਜ਼ੇਸ਼ਨ ਕਰਦਾ ਹੈ । ਕੁਦਰਤ ਦਾ ਨਵਾਂ ਕਾਨੂੰਨ ਲਭਦਾ ਹੈ । ਉਸ ਕੁਦਰਤ ਕਾਨੂੰਨ ਨੂੰ ਫੇਰ ਮੁੜ ਖਾਸ ਦਾ ਰੂਪ ਦੇਦਾ ਹੈ, ਈਜਾਦ ਕਰਦਾ ਹੈ । ਕੁਦਰਤ ਦੀ ਕੋਈ ਹੋਰ ਤਾਕਤ ਵਸ ਕਰਕੇ ਸਮਾਜ ਦੀ ਪੈਦਾਵਾਰ, ਆਜ਼ਾਦੀ ਵਧਾਉਂਦਾ ਹੈ । ਸਾਇੰਸਦਾਨ ਖਾਸ ਤੋਂ ਅਣਲਭਿਆਂ ਸਹੀ ਲਭਦਾ, ਉਸ ਸਮੂਹੀ ਤੋਂ ਅਣਬਣਿਆਂ, ਨਵਾਂ ਨਵਾਂ ਖਾਸ ਬਣਾਉਂਦਾ ਸਮਾਜ ਨੂੰ ਅਗਲੀ ਤੋਂ ਅਗਲੀ ਪਉੜੀ ਚੜ੍ਹਾਈ ਜਾਂਦਾ ਹੈ । ਇਸ ਦੇ ਮੁਤਵਾਜ਼ੀ ਕੰਮ ਸਾਹਿੱਤਕਾਰ ਦਾ ਹੈ । ਉਹ ਜ਼ਿੰਦਗੀ ਦੇ ਕਈਆਂ ਖਾਸ ਵੇਖ, ਘੱਖ ਉਨ੍ਹਾਂ ਵਿਚੋਂ ਸਹੀ ਅਕਸਦਾ ਹੈ । ਉਸ ਸਹੀ ਨੂੰ ਉਚੇਚੀ ਪੱਧਰ ਤੇ ਨਵਾਂ ਖਾਸ, ਤਿਨਿਧ ਬਣਾਉਂਦਾ, ਸਾਮਾਜਿਕ ਰੌ ਦੀ ਸੰਭਾਵਨਾ, ਦੀ ਸਿਖਰ ਮੂਰਤੀਮਾਨ ਕਰਦਾ ਹੈ ਅਤੇ ਇਸ ਰਾਹੀਂ ਸੰਭਾਵਨਾ ਨੂੰ ਅਸਲੀਅਤ ਬਣਾਉਣ ਦੀ 136