ਪੰਨਾ:Alochana Magazine January, February, March 1966.pdf/152

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

-- - ਨਾਂ ਮਾਤਰ ਹੀ ਹੈ, ਭਾਵੇਂ ਉਸ ਦਾ ਅਸਰ ਵੀ ਬੇਮਲੂਮਾ ਹੀ ਹੈ, ਉਸ ਨੂੰ ਵਜੂਦੋਂ ਵਧ ਨੂੰ ਉੱਘਿਆਂ ਕਰ ਕੇ ਪੇਸ਼ ਕਰਨਾ ਜਮਾਤ ਦੀ ਬੀਮਾਰੀ ਦੀ ਸੰਭਾਵਨਾ ਨੂੰ ਸਹੀ ਦਸਣਾ ਹੈ ਇਨਕਲਾਬ ਦੀ ਜਾਗਰਤ ਭਾਵੇਂ ਕਿਸੇ ਜਮਾਤ ਨੂੰ ਅਜੇ ਲੱਗੀ ਹੀ ਹੋਵੇ, ਉਸ ਨੂੰ ਉਘਆਂ ਕਰਕੇ ਉਸ ਵਲ ਸਾਮਾਜਿਕ ਤਵੱਜੋ ਦਾ ਇਕਰਾਰ ਕਰਾਉਣਾ ਸਾਹਿੱਤਕਾਰ ਦਾ ਕਰਤਵ ਹੈ । ਕੈਮਰੇ ਦੀ ਤਸਵੀਰ ਦੇ ਪੈਮਾਨੇ ਨਾਲ ਮਿਣੀਏ ਤਾਂ ਵਾਰਸ ਸ਼ਾਹ ਦੀ ਤਸਵੀਰ ਅਧੂਰੀ ਹੈ, ਗਲਤ ਹੈ, ਪਰ ਚੂੰਕਿ ਉਹ ਬੁਨਿਆਦੀ ਡਾਇਲੈਕਟਿਕ ਨੂੰ ਸਹੀ ਚਿੱਤਰਦਾ ਹੈ, ਇਸ ਵਾਸਤੇ ਅਸੀਂ ਆਖਦੇ ਹਾਂ ਕਿ ਵਾਰਸ ਸ਼ਾਹ ਦੀ ਚਿੱਤਰੀ ਤਸਵੀਰ ਬੜੀ ਯਥਾਰਥਵਾਦੀ ਹੈ । ਸਿਰਫ਼ ਇਹ ਨਹੀਂ ਕਿ ਬੇਲੋੜੇ ਛੱਡਣ ਦੇ ਬਾਵਜੂਦ ਵੀ ਤਸਵੀਰ ਵਾਸਤਵਕ ਬਣ ਸਕਦੀ ਹੈ, ਸਗੋਂ ਸੱਚ ਇਹ ਹੈ ਕਿ ਜ਼ਰੂਰੀ ਤੇ ਗੈਰ-ਜ਼ਰੂਰੀ ਦੇ ਨਖੇੜ ਤੋਂ ਬਗੈਰ ਤਸਵੀਰ ਵਾਸਤਵਕ ਹੋ ਹੀ ਨਹੀਂ ਸਕਦੀ । ਸੋ ਇਹ ਚੋਣ ਤੇ ਇਹ ਵਧਾ ਘਟਾ ਸਾਹਿੱਤ ਵਿਚ ਪੇਸ਼ ਅਸਲੀਅਤ ਤੇ ਪ੍ਰਤਿਨਿਧ ਦੇ ਜ਼ਰੂਰੀ ਅੰਗ ਹਨ । | ਹਿਰਦੇ ਦੀਆਂ ਪ੍ਰਨਾ, ਸ਼ਖ਼ਸੀਅਤ ਦੀਆਂ ਖਾਸੀਅਤਾਂ, ਜਿਨ੍ਹਾਂ ਰਾਹੀਂ ਸਾਹਿੱਤਕਾਰ ਸਾਮਾਜਿਕ ਰੌ ਚਿੱਤਰਦਾ ਹੈ, ਜੋ ਤਿਨਿਧ ਪਾਤਰ ਦਾ ਵਜੂਦ, ਉਸ ਦਾ ਅਸਲਾ ਹੁੰਦੀਆਂ ਹਨ, ਉਨ੍ਹਾਂ ਦਾ ਵਧਾ ਘਟਾ ਉਹ ਆਪਣੀ ਮਰਜ਼ੀ ਮੁਤਾਬਕ ਜੀ ਚਾਹੇ ਤਾਂ ਨਹੀਂ ਕਰ ਸਕਦਾ । ਜਿੱਥੋਂ ਤਕ ਸਾਮਜਿਕ ਰੌ ਦੀ ਸੰਭਾਵਨਾ ਜਾ ਸਕਦੀ ਹੈ, ਉਹ ਉੱਥੋਂ ਤਕ ਹੀ ਤਾਣਾ ਤਣਦਾ ਹੈ । ਉਸ ਦੀ ਆਦਰਸ਼ਕ ਸੰਭਾਵਨਾ ਹੀ ਚਿੱਤਰਦਾ ਹੈ । ਸਾਮਾਜਿਕ ਰੁੱਖ ਦੀ ਸੰਭਾਵਨਾ ਨੂੰ ਉਸ ਦੀ ਸਿੱਖਰ ਤੇ ਪੇਸ਼ ਕਰਦਾ ਹੈ । ਚੂੰਕਿ ਪ੍ਰਤੀਨਿਧ ਬੇਅਰਥ ਨਾਲੋਂ ਅਰਥ ਭਰਪੂਰ ਨੂੰ ਚੁਣਦਾ, ਅਡ ਕਰਕੇ ਪੇਸ਼ ਕਰਦਾ ਹੈ ਅਤੇ ਪੇਸ਼ ਵੀ ਸਿਖਰ ਦੀ ਸੰਭਾਵਨਾਂ ਉੱਤੇ ਕਰਦਾ ਹੈ, ਅੰਤਲੇ ਨਤੀਜੇ ਵਖਾ ਦੇਂਦਾ ਹੈ । ਜੋ ਉਸ ਰੌ ਵਿਚੋਂ ਮੁਮਕਿਨ ਹੈ ਉਸਦੀ ਕਲਪਣਾ ਨੂੰ ਰੀਹਰਸਲ ਕਰਵਾ ਦੇਂਦਾ ਹੈ । ਇਸ ਵਾਸਤੇ ਸਾਹਿਤਕ ਚਿਤਰ ਦੀ ਵਿਦਿਅਕ ਕੀਮਤ ਹੁੰਦੀ ਹੈ । ਸਾਹਿਤ ਜ਼ਿੰਦਗੀ ਦੀ ਵਿਦਿਆ ਦੇਂਦਾ ਹੈ, ਜੀਵਨ-ਜਾਚ ਸਿਖਾਉਂਦਾ ਹੈ । ਇਨਸਾਨੀਅਤ ਤੇ ਗੈਰਇਨਸਾਨੀਅਤ ਦੀ ਤਮੀਜ਼ ਕਰਾਉਂਦਾ ਹੈ । ਇਸ ਵਾਸਤੇ ਨਹੀਂ ਕਿ ਪਾਤਰਾਂ ਦੇ ਉਹਲਿਓਂ ਲਿਖਾਰੀ ਲੈਕਚਰ ਕਰਦਾ ਹੈ ਬਲਕਿ ਇਸ ਵਾਸਤੇ ਕਿ ਉਹ ਪਤਿਨਿਧ ਬਣਾਉਂਦਾ ਹੈ । ਚੋਣ ਕਰਕੇ ਅਰਥਭਰਪੂਰ ਤੇ ਉਂਗਲ ਰੱਖ ਦੇਂਦਾ ਹੈ, ਨੀਝ ਟਿਕਵਾ ਦੇਂਦਾ ਹੈ । ਅੰਤਲੇ ਨਤੀਜੇ ਵਖਾ ਕੇ ਅੰਦਰਲੇ ਨੂੰ ਚਾਨਣਾ ਕਰਵਾ ਦੇਂਦਾ ਹੈ । ਸਾਹਿੱਤ ਦੀ ਵਿਦਿਆ ਦਾ ਵਸੀਲਾ ਪ੍ਰਤਿਨਿਧ ਹੈ, ਤਿਨਿਧ ਉਹ ਹੈ ਜੋ ਜ਼ਿੰਦਗੀ ਦੇ ਇਤਿਹਾਸਿਕ ਵੇਗ ਦੀ ਅਸਲੀਅਤ ਦੇ ਅਨੁਕੂਲ ਹੈ, ਜੋ ਇਸ ਨੂੰ ਪੂਰਾ ਤੇ ਪਰਤੱਖ ਉਘੇੜਦਾ ਹੈ, ਜੋ ਆਪਣੇ ਵਜੂਦ ਵਿਚ ਜ਼ਮਾਨੇ ਦੇ ਦੌਰ ਨੂੰ (epoch) ਐਪੀਟੋਮਾਈਜ਼ ਕਰਦਾ ਹੈ । ਚੂੰਕਿ ਸੰਭਾਵਨਾਂ ਦੀ ਸਿਖਰ ਤੇ ਕਰਦਾ ਹੈ । ਇਸ ਵਾਸਤੇ ਲਾਜ਼ਮੀ ਤਿਨਿਧ ਵਿਚ ਸਾਮਾਜਿਕ ਰੌ ਇਕਾਗਰਤਾ ਦੀ ਸ਼ਕਲ ਵਿਚ ਪੇਸ਼ ਹੁੰਦੀ ਹੈ । c • • 142.