ਪੰਨਾ:Alochana Magazine January, February, March 1966.pdf/156

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੱਕੜੀ ਵਿਚ ਤੇਲਿਆਂ ਆਪਣੀ ਲਾਈਨ ਵਿਚ ਸਾਡੇ ਸਾਹਿਤ ਦੀਆਂ ਦੋ ਚੋਟੀਆਂ ਹਨਗੁਰੂ ਸਾਹਿਬਾਨ ਤੇ ਵਾਰਸ ਸ਼ਾਹ । ਗੁਰੂ ਸਾਹਿਬਾਨ ਦੀਆਂ ਕਾਵਿਕ ਜਨਰਲਾਈਜ਼ੇਸ਼ਨਾਂ ਮੁਤਅਲੱਕ ਲਿਖਣਾ ਬੇਲੋੜਾ ਹੈ । ਉਨ੍ਹਾਂ ਆਪਣੇ ਸਮਾਜ ਦੀ ਡਾਇਲੈਕਟਿਕ, ਹਰ ਰੋ ਦੀ ਬਾਬਤ ਕਾਵਿਕ ਜਨਰਲਾਈਜ਼ੇਸ਼ਨ ਕੀਤੇ ਹਨ ਅਤੇ ਇਹ ਹਨ ਇਕ ਦੂਸਰੀ ਨਾਲੋਂ ਚੜ੍ਹਦੀਆਂ । ਨਮੂਨੇ ਵਜੋਂ ਉਸ ਵੇਲੇ ਦੇ ਇਨਕਲਾਬੀ ਦਾ ਪ੍ਰਤਿਨਿਧ ਚਿੱਤਰ ਦੇਂਦਾ ਹਾਂ: ਦੇਹਿ ਸਿਵਾ ਬਰ ਮੋਹਿ ਇਹੈ, | ਸ਼ੁਭ ਕਰਮਨ ਤੇ ਕਬਹੂੰ ਨ ਟਰੋਂ, ਨ ਡਰੋਂ ਅਰ ਸੋਂ ਜਬ ਜਾਇ ਲਰੋਂ, ਨਿਸਚੈ ਕਰਿ ਅਪਣੀ ਜੀਤ ਕਰੋਂ। ਅਰ ਸਿਖ ਹੋਂ ਆਪਨੇ ਹੀ ਮਨ ਕੋ, ਇਹ ਲਾਲਚ ਹਉਂ ਗੁਨ ਤਉ ਉਚਰੋ, ਜਬ ਆਵ ਹੀ ਅਉਧ ਨਿਧਾਨ ਬਣੇ, | ਅਤ ਹੀ ਰਣ ਮੈਂ ਤਬ ਜੂਝ ਮਰੋਂ ॥ ਸਾਰੀ ਬਾਣੀ ਇਨਕਲਾਬ ਤੇ ਇਨਸਾਨੀਅਤ ਦੇ ਪੈਂਤੜੇ ਤੋਂ ਸਾਰੇ ਸਮਾਜ ਦਾ ਜਾਇਜ਼ ਹੈ । ਫਾਰਮੂਲੇਸ਼ਨਾਂ ਆਪਣੇ ਵਕਤ ਦੇ ਇਨਕਲਾਬ ਦੀ ਸਿਆਸੀ ਲਾਈਨ ਸਨ । ਅਜੇ ਉਹ ਸਾਹਿੱਤਕਾਰ ਜੰਮਣਾ ਹੈ ਜੋ ਸੱਚ ਦੇ ਨੁਕਤੇ ਤੋਂ ਇਨ੍ਹਾਂ ਉੱਤੇ ਚਣਾਈ ਦਾ ਪਰ ਦੇ ਸਕੇ । ਦੂਸਰੇ ਪਾਸ ਵਾਰਸ ਸ਼ਾਹ ਦੇ ਤੁਲੀ ਪ੍ਰਤਿਨਿਧ ਪਾਤਰ ਕਿਸੇ ਹੋਰ ਪਜਾਬੀ ਸਾਹਿੱਤਕਾਰ ਨਹੀਂ ਉਸਾਰੇ । ਪੰਜਾਬੀ ਸਾਹਿੱਤ ਵਿਚ ਸਭ ਨਾਲੋਂ ਮਹਾਨ ਪ੍ਰਤਿਨਿਧ ਪਾਤਰ ਹੀਰ ਹੈ । ਇਹ ਸਿਖਰ ਹੈ । ਬਸ ਏਥੇ ਖਤਮ ਹੈ । ਉਹ ਉਸ ਇਨਕਲਾਬ ਦਾ ਸਹੀ ਸ਼ੀਸ਼ਾ ਹੈ। ਉਸ ਦੀ ਸ਼ਕਤੀ ਤੇ ਉਸਦੀ ਕਮਜ਼ੋਰੀ ਦਾ ਹੀਰ ਦੀ ਸ਼ਖਸੀਅਤ ਵਿਚ ਦੋ ਹੀ ਖਾਸੀਅਤਾਂ ਹਨ: ‘ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ ! ਜਾਨ ਤਲੀ ਤੇ ਰਖ ਕੇ ਇਸ਼ਕ ਦੇ ਤਕੜ ਚੜ੍ਹਨਾ ਉਸ ਇਨਕਲਾਬ ਦੀ ਤਲਵਾਰ ਦੀ ਤਾਸੀਰ ਸੀ । ਇਸ਼ਕ ਦੇ ਲੜ ਲਗਦੇ ਇਸ਼ਕ ਦੀ ਕੀਮਤ ਦੇਣ ਲੱਗੀ ਹੀਰ ਕਿਤੇ ਝਿਜਕਦੀ ਨਹੀਂ, ਕਿਤੇ ਦੁਚਿੱਤੀ ਨਹੀਂ ਹੁੰਦੀ, ਕਿਤੇ ਜਾਨ ਪਿਆਰ ਨਹੀਂ ਕਰਦੀ । ਸਿਰ ਤਲੀ ਤੇ ਰਖਣਾ ਉਸ ਇਨਕਲਾਬ ਦੀ ਸ਼ਕਤੀ ਸੀ । ਸੌ ਫ਼ੀਊਡਲ ਨੂੰ ਢਾਹੁਣ ਤਕ ਇਨਕਲਾਬ ਦਾ ਰਾਹ ਸਾਫ ਸੀ । ਪਰ ਉਸ ਦੀ ਕਬਰ ਤੇ ਉਚੇਰੀ ਫਾਰਮੇਸ਼ਨ ਦੀ ਉਸਾਰੀ ਵਾਸਤੇ ਪਦਾਰਥਕ ਹਾਲਾਤ ਪੈਦਾ ਨਹੀਂ ਸਨ ਹੋਏ । ਇਸ ਵਾਸਤੇ ਇਨਕਲਾਬ ਦੀ ਤਲਵਾਰ ਦੇ ਬਾਵਜੂਦ ਅੰਤਲੀ ਜਿਤ ਫਿਊਡਲ ਦੀ ਸੀ ਅਤੇ ਇਨਕਲਾਲ ਦਾ ਦੁਖਾਂਤ । ਸੋ ਹੀਰ ਦਾ ਅੰਤ 36