ਪੰਨਾ:Alochana Magazine January, February, March 1966.pdf/158

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਹੀਂ ਕਿ ਹੀਰ ਆਪਣੇ ਇਸ਼ਕ ਤੋਂ ਟਲ ਜਾਂਦੀ ਹੈ ਜਾਂ ਲੋਕ ਫ਼ੀਊਡਲ ਦੇ ਖਿਲਾਫ਼ ਲੜਾਈ ਵਿਚ ਕਸਰ ਛਡਦੇ ਹਨ ਸਿਰਫ ਇਹ ਹੀ ਮਤਲਬ ਹੈ ਕਿ ਹੀਰ ਦਾ ਇਸ਼ਕ ਨੇਪਰੇ ਨਹੀਂ ਚੜ੍ਹਦਾ । ਸਭ ਲੜਾਈ ਦੇ ਬਾਵਜੂਦ ਲੋਕ ਆਪਣੇ ਹਿਤ ਦਾ ਸਮਾਜ ਉਸਾਰ ਨਹੀਂ ਸਕਦੇ । ਇਕ ਮਹਾਨ ਦੁਖਾਂਤ ਹੋ ਕੇ ਰਹਿ ਜਾਂਦਾ ਹੈ । ਸੋ ਹੀਰ ਲੋਕਾਂ ਦੇ ਹਿੱਤ, ਉਨ੍ਹਾਂ ਦੀ ਆਜ਼ਾਦੀ ਤਲਵਾਰੀਂ ਉੱਤਰੇ ਇਨਕਲਾਬ ਦੀ ਪ੍ਰਤਿਨਿੱਧ ਹੈ । ਉਸ ਇਨਕਲਾਬ ਨੂੰ ਸਹੀ ਮਹਿਨਿਆਂ ਵਿਚ ਐਮੀਟੋਮਾਈਜ਼ ਕਰਦੀ ਹੈ । ਕੈਦੋਂ ਸਮਾਜ ਦੀ ਤਰ; ਹਾਕਮ ਜਮਾਤਾਂ ਦੇ ਹਿਤ ਨੂੰ ਕਰਦਾ ਹੈ । ਵਾਰਸ ਸ਼ਾਹ ਦੀ ਵਡਿਆਈ ਹੈ ਕਿ ਕੈਦੋਂ ਇਕ ਪਾਸੇ ਤੋਂ ਖਾਸ ਵਿਅਕਤੀ ਹੈ, ਸਿਆਲਾਂ ਦੀ ਹੀਰ ਦੇ ਇਸ਼ਕ ਦਾ ਵੈਰੀ ਹੈ, ਯੂਨੀਕ ਹੈ । ਉਸ ਪਾਸ ਸਮਾਜ ਦੀ ਪੈਦਾਵਾਰ ਹੈ । ਇਕ ਖਾਸ ਕਹਾਣੀ ਦਾ ਕਿਰਦਾਰ ਹੈ, ਦੂਸਰੇ ਪਾਸੇ ਤੋਂ ਵਾਰਸ ਸ਼ਾਹ ਨੇ ਉਸ ਨੂੰ, ਐਸੇ ਜਨਰਲਾਈਜ਼ਡ ਰੂਪ ਵਿਚ ਪੇਸ਼ ਕੀਤਾ ਹੈ ਕਿ ਉਹ ਹਰ ਸਮਾਜ ਦਾ ਸਮਕਾਲੀ ਹੈ, ਹਰ ਵਸੋਂ ਵਾਲੇ ਆਪੋ ਆਪਣਾ ਜੀਊਦਾ ਕੈਦੋਂ ਲਭ ਲੈਂਦੇ ਹਨ, ਜੋ ਮਿਲਕੇ ਤੁਰਦੇ ਮਨਾਂ ਨੂੰ ਵੇਖ ਹੀ ਨਹੀਂ ਸੁਖਾਂਦੇ । ਜੋ ਰਲੇ ਦਿਲਾਂ ਵਿਚ ਦੁਫੇੜ ਪਾਉਂਦੇ ਹਨ, ਐਧਰ ਲਾਉਂਦੇ ਹਨ ਉੱਧਰ ਝੁਲਾਉਂਦੇ ਹਨ । ਪੁੱਜ ਕੇ ਬਦ ਹੁੰਦੇ ਹਨ । ਕੇ ਅਖਵਾਉਂਦੇ ਹਨ | ਸੇ ਦੂਸਰੇ ਪਾਸੇ ਤੋਂ ਵਾਰਸ ਸ਼ਾਹ ਦਾ ਕੇ ਸ ਮਨੁੱਖੀ ਜੱਸਾ ਹੈ । ਸੋ ਕੈਦੋਂ ਪੰਜਾਬੀ ਵਿਚ ਸਮੂਹੀ ਚਿਤਰ ਹੈ, ਮੁਹਾਵਰਾ ਹੈ । ਹਰ ਰੱਤੇ ਹਰਿਆ ਹੈ । ਸਾਰੇ ਇਨਕਲਾਬ ਨੂੰ ਸਮਾਜ ਦੀ ਤੋਰ ਨੂੰ ਪ੍ਰਤਿਨਿਧ ਪਾਤਰਾਂ ਵਿਚ ਕਲਮ ਬੰਦ ਕਰਨ ਨਾਲੋਂ ਸਾਹਿਤਕਾਰ ਦੀ ਹੋਰ ਵਡਿਆਈ ਕੀ ਹੋ ਸਕਦੀ ਹੈ ? | ਇਤਿਹਾਸਕ ਭੁਲੇਖੇ ਹੋਣ ਦਾ ਮਤਲਬ ਸਾਹਿੱਤ ਰਚਨਾਂ ਵਿਚ ਲਹL : . ਪਦਾਰਥਕ ਹਾਲਾਤ ਦਾ ਨਾ ਰਸਣਾਂ ਅੰਤ ਸਾਮਾਜਿਕ ਉਸਾਰੀ, ਉਸ ਦੇ ਸਮੁੱਚੇ ਸਿਆਸੀ ਕਰਮ ਨੂੰ ਸੀਮਿਤ ਕਰਦਾ ਹੈ । ਅਸਲੀ ਤੌਰ ਤੇ ਤਾਂ ਉਹ ਹੀ ਉਸਰਨਾ ਹੈ ਜਿਸ ਵਾਸਤੇ ਪਦਾਰਥਕ ਹਾਲਾਤ ਤਿਆਰ ਹਨ । ਇਹ ਹਾਲਾਤ, ਦਿਮਾਗੀ ਖਿਆਲ, ਬੁੱਧੀ, ਫ਼ਿਲੌਸਫੀ ਕਰਦੇ ਹਨ । ਦਿਮਾਗੀ ਖਿਆਲ ਆਦਿ ਦੀ ਮਜਬੂਰੀ ਦਾ ਨਾਂ ਹੀ ਇਤਿਹਾਸਕ ਭਲੇਖਾ ਹੈ । ਪਰ ਕਾਵਿਕ ਕਲਪਣਾ ਅਗੇ ਇਹ ਹਾਲਾਤ ਅੰਤਲੀ ਵਿਆਖਿਆ ਅਨੁਸਾਰ ਕੋਈ ਕੰਧ ਖੜੀ ਨਹੀਂ ਕਰਦੇ । ਇਤਿਹਾਸਕ ਭੁਲੇਖੇ ਦੇ ਬਾਵਜੂਦ ਸਾਹਿੱਤਰ . ਨਿਪੰਨ ਹੁੰਦੇ ਹਨ, ਸੱਚ ਚਿਤਰਦੇ ਹਨ। ਸਮਾਜ ਦੀ ਡਾਇਲੈਕਟਿਕ ਸੋਲt was ਪੇਸ਼ ਕਰਦੇ ਹਨ । ਸਭ ਇਤਿਹਾਸਕ, ਦਿਮਾਗੀ ਭੁਲੇਖਿਆਂ ਦੇ ਬਾਵਜੂਦ ਐਂਗਲਜ਼ ਦੇ ਮੁਤਾਬਕ ਬਲਜ਼ਾਕ ਦੀ ਰਚਨਾਂ ਯਥਾਰਵਾਦ ਦੀ ਜਿੱਤ (triumph of ren: 3 ਅਤੇ ਸਮਾਜ ਦੀ ਤਹਿ ਤਕ ਸਹੀ (bred in the bone) ਡਾਇਲੈਕਟਿਕ ਪੇਸ਼ ਕਰਦੀ ਹੈ । ਇਹ ਹੀ ਹਿਸਾਬ ਟੈਲਜ਼ਟਾਏ ਦਾ ਹੈ । ਸਾਰੀ ਉਮਰ ਇਹ ਦੋਵੇਂ ਮਹਾਨ ਸਾਹਿੱਤਕਾਰ, ਦਿਮਾਗੀ, ਸਿਆਸੀ ਖਿਆਲਾਂ ਵਲ ਜਾਈਏ ਤਾਂ ਕੁਫਰ ਤੋਲਦੇ ਰਹੇ, ਪਰ 148