ਪੰਨਾ:Alochana Magazine January, February, March 1966.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੀਤੇ ਜਾਣ । ਸੋ ਮਨੁੱਖ ਤੇ ਮੌਕਿਆਂ ਦਾ ਬਦੋਬਦੀ ਦਾ ਬਣਾਇਆ ਹੋਇਆ ਜੋੜ ਵਾਸਤਵਿਕ ਤਸਵੀਰ ਦੋਵੇਂ ਅਸਮਰਥ ਰਹੇਗਾ । ਮਨੁੱਖ ਹਵਾ ਵਿਚ ਵਿਕਾਸ ਨਹੀਂ ਕਰਦੇ । ਹਾਲਾਤ ਨਾਲ ਲੜਨਾ ਮੌਕਿਆਂ ਵਿਚ ਪੈਣਾ ਹੈ । ਮੌਕੇ ਤੇ ਮਨੁੱਖ ਇਕ ਦੂਸਰੇ ਤੇ ਪ੍ਰਸਪਰ ਅਸਰ ਪਾਉਂਦੇ, ਇਕ ਦੂਸਰੇ ਨੂੰ ਬਦਲਦੇ ਹਨ । ਮਨੁੱਖ ਦੀਆਂ ਖ਼ਾਸੀਅਤਾਂ ਨੂੰ ਜਨਮ ਹੀ ਹਾਲਾਤ ਦੇਂਦੇ ਹਨ ਅਤੇ ਉਹ ਜ਼ਾਹਿਰ ਹੀ ਮੌਕਿਆਂ ਵਿਚ ਹੁੰਦੇ ਹਨ । ਸੋ ਜ਼ਿੰਦਗੀ ਵਿਚ ਮਨੁੱਖਾਂ ਤੇ ਮੌਕਿਆਂ ਦਾ ਅਣਟੁੱਟਵਾਂ ਸੰਬੰਧ ਹੈ । ਸਾਹਿੱਤਕਾਰ ਨੇ ਆਪਣਾ ਅਨੁਭਵ, ਆਪਣੇ ਉੱਤੇ ਪਿਆ ਜ਼ਿੰਦਗੀ ਦਾ ਅਸ਼, ਪਾਠਕ ਤੀਕ ਲਫ਼ਜ਼ਾਂ ਰਾਹੀਂ, ਚਿੱਤਰ ਬਣਾ ਕੇ ਪੁਚਾਉਣਾ ਹੈ। ਮੌਕਿਆਂ ਬਾਬਤ ਵੇਖਣ ਵਾਲੀ ਗਲ ਇਹ ਹੈ ਕਿ ਕੀ ਚਿੱਤਰ ਵਿਚ ਮੌਕੇ ਮਹੱਲ ਸਾਫ ਤੇ ਤਿੱਖੇ ਤਰੀਕੇ ਨਾਲ ਉਘੜਦੇ ਹਨ ? ਪੈਦਾਵਾਰੀ ਦੀਆਂ ਸ਼ਕਤੀਆਂ ਦੀ ਪੱਧਰ ਤੇ ਹਾਲਾਤ ਤੇ ਮਨੁੱਖ ਦੇ ਭੈੜਾਂ ਦੀ ਚੜਾਈ ਜ਼ਿੰਦਗੀ ਤੁਰੀ ਜਾਂਦੀ ਹੈ। ਇਸ ਵਾਸਤੇ ਦੂਸਰੀ ਗਲ ਵੇਖਣ ਵਾਲੀ ਇਹ ਹੈ ਕਿ ਮੌਕੇ ਦੇ ਜੋ ਅੰਗ ਬਦਲਦੇ ਹਨ ਉਹ ਮਨੁੱਖ ਦੇ ਕਿਹੜੇ ਗੁਣ ਤੇ ਕਿਸ ਤਰ੍ਹਾਂ ਲਾਏ ਦੌਰ ਤੇ ਬਦਲਦੇ ਹਨ ਅਤੇ ਇਸ ਤਰ੍ਹਾਂ ਮੋੜਦੇ ਅਸਰ ਨਾਲ ਹਾਲਾਤ ਦਾ ਕਿਹੜਾ ਅੰਗ ਸ਼ਖ਼ਸੀਅਤ ਦੇ ਕਿਹੜੇ ਅੰਗ ਨੂੰ ਬਦਲਦਾ ਹੈ ਅਤੇ ਕਿਸ ਤਰਾਂ ? ਇਸ ਦਾ ਮਤਲਬ ਇਹ ਨਹੀਂ ਕਿ ਪਾਤਰ ਦੇ ਵੱਖ ਵੱਖ ਗੁਣਾਂ ਦੀਆਂ ਕੁੰਜੀਆਂ ਹਾਲਾਤ ਦੇ ਵਖ ਵਖ ਜਿੰਦਰੇ ਖੋਲਦੀਆਂ ਹਨ । ਹਾਲਾਤ ਦੀ ਟੈਲਿਟੀ ਪਾਤਰ ਦੀ ਸ਼ਖ਼ਸੀਅਤ ਦੀ ਟੌਟੈਲਿਟੀ ਨਾਲ ਸੰਬੰਧਤ ਹੁੰਦਾ ਹੈ । ਮਤਲਬ ਇਹ ਹੈ ਕਿ ਇਨ੍ਹਾਂ ਦੋਹਾਂ ਦੇ ਜੰਮਣ ਤੋਂ ਲੈ ਕੇ ਮਰਨ ਤਕ ਹਡ ਰਲੇ ਤੁਰੇ ਜਾਂਦੇ ਹਨ । ਪਾਤਰਾਂ ਦੀ ਵਿਚਾਰ ਕਰਦਿਆਂ ਵੇਖਿਆ ਜਾ ਚੁੱਕਾ ਹੈ ਕਿ ਸਾਹਿੱਤ ਵਿਚ ਦਗੀ ਦੀ ਵਾਸਤਵਕ ਤਸਵੀਰ ਦੇਣ ਦਾ ਵਸੀਲਾ ਪੂਤਿਨਿਧ ਹੈ । ਪਤਿ ਮਰ ਦੀਆਂ ਖ਼ਾਸੀਅਤਾਂ ਕੁਦਰਤੀ ਤੌਰ ਤੇ ਪ੍ਰਤਿਨਿਧ ਮੌਕੇ ਮਹਿਲਾਂ ਵਿਚ ਹੀ ਜ਼ਾਹਿਰ ਹੁੰਦੀਆਂ ਹਨ । ਵਾਸਤਵਕ ਤਸਵੀਰ ਦਾ ਪਟੇ ਪ੍ਰਤਿਨਿਧ ਪਾਤਰ ਤੇ ਪ੍ਰਤਿਨਿਧ ਮੌਕੇ ਮਹੋਲ ਹਨ , ਵਿਸਤਾਰ ਦੀ ਅਸਲੀਅਤ ਤੋਂ ਇਲਾਵਾਂ ਸਾਹਿੱਤ ਵਿਚ ਯਥਾਰਥਵਾਦ ਪ੍ਰਤਿਨਿਧ ਕੇ ਮਹੋਲਾਂ ਵਿਚ ਪਤਿਨਿਧ ਪਾਤਰਾਂ ਉੱਤੇ ਮਬਨੀ ਹੈ । ਕਿਉਂਕਿ ਪਾਤਰਾਂ ਦੇ ਪ੍ਰਤਿਨਿਧ ਰਣਾਂ ਨੂੰ ਸਹੀ ਤੇ ਪੂਰੇ ਜੋਬਨ ਵਿਚ ਜਿਉਂ ਦੇ ਤੌਰ ਤੇ ਵਖਾਇਆਂ ਹੀ ਤਾਂ ਜਾ ਸਕਦਾ ਹੈ ਜੇ ਉਨਾਂ ਦੇ ਵਿਕਾਸ ਦੇ ਮੌਕੇ ਪ੍ਰਤਿਨਿਧ ਹੋਣ । ਸੋ ਮੌਕੇ ਵੀ ਆਪਣੇ ਪੂਰੇ ਗੇੜ ਵਿਚ ਤਾਂ ਹੀ ਉਘੜੇ ਜਾ ਸਕਦੇ ਹਨ ਜੇ ਉਨ੍ਹਾਂ ਵਿਚ ਮਨੁੱਖ ਖੁੱਬੇ ਹੋਏ ਹੋਣ । ਸੋ ਤੀਸਰੀ ਵੇਖਣ ਵਾਲੀ ਗੱਲ ਇਹ ਹੈ ਕਿ ਪ੍ਰਤਿਨਿਧ ਮੌਕੇ ਤੇ ਪ੍ਰਤਿਨਿਧ ਪਾਤਰ ਆਪਸ ਵਿਚ ਰਲਕੇ, ਕਦਮ ਨਾਲ ਕਦਮ ਮਿਲਾਂਦੇ, ਇਕ ਦੂਸਰੇ ਦੇ ਆਸਰੇ ਉਸਰਨ । ਮਨੁੱਖ ਤੇ ਹਾਲਾਤ ਦੇ ਭੇਦ ਨਾਲ ਜ਼ਿੰਦਗੀ ਦੀ ਤੋਰ ਤੁਰਦੀ ਹੈ । ਇਹ ਰ ਮਨੁੱਖੀ 108