ਪੰਨਾ:Alochana Magazine January, February, March 1966.pdf/166

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਾਹੀਂ ਹੀ ਵਜੂਦ ਵਿਚ ਆਉਂਦਾ ਹੈ ਅਤੇ ਬੋਲੀ ਦੇ ਰਾਹੀਂ ਹੀ ਇਹ ਸਮਾਜ ਵਿਚ ਵਿਕਾਸ ਕਰਦਾ ਹੈ । ਮਨੁੱਖੀ ਅਨੁਭਵ ਤੇ ਬੋਲੀ ਦਾ ਅਣਟੁੱਟਵਾਂ ਸੰਬੰਧ ਹੈ । ਇਹ ਇੱਕਠੇ ਜੰਮਦੇ । ਸਾਂਝੇ ਹੀ ਉਸਰਦੇ ਹਨ । ਸਮਾਜ ਵਿਚ ਉਹ ਜਮਾਤਾਂ, ਮਨੁੱਖਾਂ ਦੇ ਉਹ ਗਰੁਪ, ਜਿਨ੍ਹਾਂ ਦੇ ਰਾਹੀਂ, ਉਸ ਵਕਤ ਜ਼ਿੰਦਗੀ ਅਗੇ ਤੁਰ ਰਹੀ ਹੁੰਦੀ ਹੈ । ਜੋ ਨਵੀਆਂ ਛੁੱਟ ਰਹੀਆ ਸਾਮਾਜਿਕ ਪਲਾਂ ਹੁੰਦੇ ਹਨ । ਉਹ ਹੀ ਬੋਲੀ ਦੇ ਉਸਰੀਏ ਹੁੰਦੇ ਹਨ । ਇਸ ਦਾ ਇਹ ਮਤਲਬ ਨਹੀਂ ਕਿ ਬੋਲੀ ਸਾਇੰਸਦਾਨ ਹੀ ਉਸਾਰਦਾ ਹੈ ਜਾਂ ਸਿਰਫ ਉਹ ਗਰੁਪ ਜੋ ਕਿਸੇ ਨਜ਼ਾਮ ਦੇ ਉਸਾਰੂ ਰੋਲ ਵੇਲੇ, ਪੇਦਾਵਰੀ ਦੀਆਂ ਸ਼ਕਤੀਆਂ, ਸਟੇਟ ਤੇ ਸਰਕਾਰੀ ਪ੍ਰਬੰਧ ਦਾ ਮਾਲਕ ਹੁੰਦਾ ਹੈ । ਇਹ ਹੀ ਬੋਲੀ ਦੀ ਉਸਾਰੀ ਵਿਚ ਹਿੱਸਾ ਪਾਉਂਦੇ ਹਨ । ਪਰ ਬੋਲੀ ਸਮਾਜਿਕ ਲੈਣ ਦੇਣ ਦੀ ਵਸਤ ਹੈ । ਨਵੇਂ ਤੱਤਾਂ ਨੂੰ ਰੋਜ਼ ਬੇਰੋਜ਼ੀ ਜ਼ਿੰਦਗੀ, ਸਾਮਾਜਿਕ ਰਿਸ਼ਤਿਆਂ ਵਿਚ ਸਮਾਉਣ ਦੇ ਵੇਗ ਤੋਂ ਬੋਲੀ ਉਸਰਦੀ ਹੈ । ਨਵੇਂ ਤੱਤ ਨਵੇਂ ਹਾਲਾਤ ਨੂੰ ਜਨਮ ਦੇਂਦੇ ਹਨ । ਮਨੁੱਖ ਨੂੰ ਹਾਲਾਤ ਨਾਲ ਘੋਲ ਕਰਨ ਦੀ ਸਦੀਵੀ ਮਜ਼ਬੂਰੀ ਹੈ । ਰੋਜ਼ ਬਰੋਜ਼ੀ ਜ਼ਿੰਦਗੀ ਵਿਚ ਆਮ ਲੋਕੀ ਉਸਰਦੇ ਹਾਲਾਤ ਦੀ ਅਸਲੀਅਤ ਨਾਲ ਦਸਤ ਪੰਜਾ ਲੈਂਦੇ ਹਨ। ਸੋ ਇਹ ਤਾਜ਼ਾ, ਜੀਉਂਦੀ, ਸਵਾਦ, ਸਾਦੀ, ਢੁੱਕਵੀਂ, ਅਮੀਰ, ਪ੍ਰਭਾਵਸ਼ਾਲੀ, ਪ੍ਰਗਟਾਊ, ਲੈਦਾਰ ਤੇ ਚਿੱਤਰ ਭਰਪੂਰ ਬੋਲੀ ਦਾ ਅਮੱਲ ਸੋਮਾ ਹੁੰਦੇ ਹਨ । ਬੋਲੀ ਅੰਤ ਲੋਕਾਂ ਦੇ ਬੁੱਲਾਂ ਤੇ ਹੀ ਜੀਉਂਦੀ ਹੈ । ਸਾਹਿੱਤਕਾਰ ਨੂੰ ਸਾਇੰਟਿਫਿਕ ਤੱਕ ਸਾਇੰਸਦਾਨ ਦੀ ਖੋਜ ਨਾਲ ਬਹੁਤਾ ਸਿੱਧਾ ਵਾਸਤਾ ਨਹੀਂ ਹੁੰਦਾ | ਉਸ ਨੂੰ ਤਾਂ ਸਾਇੰਟਿਫਿਕ ਤੱਤ ਤੇ ਲੋਕਾਂ ਦਾ ਅਨੁਭਵ ਬਣੇ, ਉਨ੍ਹਾਂ ਦੇ ਮੂੰਹ ਚੜੇ ਮੁਹਾਵਰੇ ਦੇ ਰ, ਸਾਮਾਜਿਕ ਸਚ ਦੇ ਵਜੂਦ ਵਿਚ ਵਾਸਤਾ ਹੁੰਦਾ ਹੈ । ਮੈਂ ਆਪ ਲੋਕ, ਜੋ ਪੈਦਾਵਾਰੀ ਦੇ ਵੇਗ ਵਿਚ ਅਤੇ ਪਹਿਰ ਉਗਲਾਂ ਖਭੋਈ ਰਖਦੇ ਹਨ, ਬਲੀ ਦੇ ਮੋਤੀ ਉਨਾਂ ਦੇ ਮੁੰਹੋ ਹੀ ਕਰਦੇ ਹਨ । ਬੋਲੀ ਦਾ ਮੁਹਾਵਰਾ ਉਹ ਹੀ ਬਣਾਉਂਦੇ ਬਦਲਦੇ ਹਨ । ਬਲੀ ਦਾ ਮੁਹਾਵਰਾਂ ਅੱਤ ਹੈ ਕੀ ? ਬੋਲੀ ਵਿਚ ਅੰਕਤ ਕੀਤੇ ਅਨੁਭਵ ਦਾ ਨਿੱਕਾ ਨਿੱਕਾ ਪੈਟਰਨ । ਸੋ ਇਹ ਬੋਲੀ ਹੀ ਸਾਹਿੱਤਕ, ਕਾਵਿਕ, ਬੋਲੀ ਦੇ ਸਹੀ ਉਸਰਈਏ ਹੁੰਦੇ ਹਨ ਅਤੇ ਸਾਹਿੱਤਕਾਰ ਵਾਸਤੇ ਬੋਲੀ ਤੇ ਅਨੁਭਵ ਮੁਢਲੇ ਜੁਜ਼ਾ ਦਾ ਅਮਕ ਸੰਮਾ । ਯਥਾਰਥਵਾਦੀ ਸਾਹਿੱਤਕਾਰ ਸਮਾਜ ਦੇ ਸਜਰੇ ਅਨੁਭਵ ਵਲ ਅਪਣੇ ਆਪ ਖਿਚਿਆ ਜਾਂਦਾ ਹੈ । ਉਸ ਦੀ ਕਲਪਣਾ ਲੋਕਾਂ ਨਾਲ ਰਲਕੇ ਉਨ੍ਹਾਂ ਦਾ ਅਨੁਭਵ ਤੇ ਬੋਲੀ ਸੁਭਾਵਕ ਹੀ ਚੂਸ ਲੈਂਦੀ ਹੈ । ਜਿਸ ਹਦ ਤੱਕ ਉਹ ਲੋਕਾਂ ਨਾਲ ਇਹ ਜਾਨ ਹੁੰਦਾ ਹੈ ਉਨ੍ਹਾਂ ਹੀ ਸੱਜਰਾ ਗਹਿਰਾ ਅਤੇ ਅਮੀਰ ਉਸ ਦਾ ਅਨੁਭਵ ਤੇ ਉਸ ਅਨੁਭਵ ਦਾ ਸਰੀਰ ਬੋਲੀ । ਸਾਹਿੱਤਕਾਰ ਦਾ ਮਨੁੱਖੀ ਰਿਸ਼ਤਿਆਂ ਤੇ ਮਨੁੱਖੀ ਰਿਸ਼ਤਿਆਂ ਦੀ ਅਗਾਂਹ ਵਧ ਰਹੀ ਨੋਕ ਨਾਲ ਇਕ ਮਿਕ ਹੋਣਾ ਹੀ ਉਸ ਦੀ ਬੋਲੀ ਤੇ ਅਨੁਭਵ Cn 156