ਪੰਨਾ:Alochana Magazine January, February, March 1966.pdf/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ ਕਿ ਸੰਸਕ੍ਰਿਤ ਤੋਂ ਵਟ ਕੇ ਨਵੀਆਂ ਬੋਲੀਆਂ ਦਾ ਜਨਮ ਤੇ ਉਸਾਰੀ ਸਾਮਾਜਿਕ ਅਨੁਭਵ ਵਿਚ ਮਹਾਨ ਤਬਦੀਲੀ ਨਾਲ ਸੰਬੰਧ ਸਮਕਾਲੀ ਸੀ, ਇਨ੍ਹਾਂ ਬੋਲੀਆਂ ਦਾ ਟੱਕਸਾਲੀ ਬਣਨਾ ਇਨ੍ਹਾਂ ਵਿਚ ਉੱਚ ਕੋਟੀ ਦੇ ਸਾਹਿੱਤ ਦਾ ਰਚੇ ਜਾਣਾ, ਲੋਕ ਕਲਚਰ ਦਾ ਮੁੱਢ ਬਝਣਾ, ਲੋਕਾਂ ਦੇ ਆਪਣੇ ਹਿਤ ਵਿਚ ਬਾਲਗ ਹੋਣ, ਛੀਉਡਲ ਦੇ ਖਿਲਾਫ ਜਦੋ-ਜਹਿਦ ਕਰਨ ਦੀ ਗੁਆਹੀ ਹੈ । ਪੰਜਾਬੀ ਬੋਲੀ ਦੇ ਫਰੀਦ ਟੱਕਸਾਲੀ ਹੋਣ ਦਾ ਪਤਲਬ ਹੈ ਕਿ ਲੋਕਾਂ ਦੀ ਫ਼ੀਊਡਲ ਦੇ ਖ਼ਿਲਾਫ਼ ਜਦੋ-ਜਹਿਦ ਫਰੀਦ ਤੋਂ ਢੇਰ ਪਹਿਲਾਂ ਸੀ । ਇਸਲਾਮ ਦੀ ਆਮਦ ਮੁਲਕ ਵਿਚ ਉਸ ਵਕਤ ਤੇ ਇਸ ਵਾਸਤੇ ਹੋਈ ਕਿ ਹਿੰਦ ਆਜ ਨਾ ਕਿਸੇ ਪਾਸੇ ਲਗਦੇ ਸੰਕਟ ਵਿਚ ਫਸਿਆ ਹੋਇਆ ਸੀ । ਸੋ ਪੰਜਾਬੀ ਬੋਲੀ ਦੀ ਪਹਿਲੀ ਉਸਾਰ ਲੋਕਾਂ ਦੀ ਉਸ ਜਦੋ-ਜਹਿਦ ਦਾ ਨਤੀਜਾ ਸੀ । ਦੂਸਰੀ ਗਰ hਬ ਤੇ ਵਾਰਸਸ਼ਾਹ ਰਾਹੀਂ ਲੋਕਾਂ ਦੀ ਮੁਗਲੀਆ ਸਲਤਨਤ ਦੇ ਖ਼ਿਲਾਫ਼ ਇਨਕਲਾਬ w, ਅਤੇ ਤੀਸਰੀ ਹੁਣ ਹੋ ਰਹੀ ਹੈ ਜਦੋਂ ਨਿਜ਼ਾਮ ਦੀ ਤਬਦੀਲੀ ਵਾਸਤੇ ਜਦੋ-ਜਹਿਦ à । ਜ਼ਾਹਿਰ ਹੈ ਕਿ ਬੋਲੀ ਉਸ ਵਕਤ ਹੀ ਉਸਰਦੀ ਸਾਹਿੱਤ ਉਸਾਰੀ ਉਸ ਵਕਤ , ਬਲਘਦੀ ਹੈ ਜਦੋਂ ਜ਼ਿੰਦਗੀ ਉਸਾਰੀ ਤੇ ਆਵੇ । ਵੈਸੇ ਚੰਗੇ ਸਾਹਿੱਤ ਦੀ ਪੈਦਾਵਾਰ ਲਈ ਸਾਮਾਜਿਕ ਇਨਕਲਾਬ ਦਾ ਸ਼ੀਸ਼ੇ ਦਾ ਅਕਸ਼ ਨਹੀਂ ਹੁੰਦਾ। ਇਨਕਲਾਬ ਵੇਲੇ ਸਾਹਿੱਤਕਾਰ ਸਿਆਸਤਦਾਨ ਦੀ ਹੁਲ ਦੇ ਫਹੇ ਚੜ੍ਹ ਜਾਂਦਾ ਹੈ । ਸਾਹਿੱਤ ਕਰੇ ਖਰਾਬ ਹੋ ਜਾਂਦਾ ਹੈ । ਚੰਗਾ ਸਾਹਿੱਤ ਸਗੋਂ ' ਵਿਚਾਰਧਾਰਕ ਤਿਆਰੀ ਦੇ ਦੌਰ ਵਿਚ ਪੈਦਾ ਹੁੰਦਾ ਹੈ ਜਦੋਂ ਜ਼ਿੰਦਗੀ ਰਾਹ ਦੇਂਦੀ ਹੈ ਉਸਾਰੀ ਦੀ ਤਿਆਰੀ ਮੰਗਦੀ ਹੈ । ਸਾਹਿੱਤ ਸਾਹਿੱਤਕਾਰ ਤੇ ਲੋਕਾਂ ਦੀ ਸਾਂਝ ਦਾ ਕੰਮ ਹੁੰਦਾ ਹੈ । ਜਦੋਂ ਜ਼ਿੰਦਗੀ ਚੜਾਈ ਤੇ ਆਉਂਦੀ ਹੈ ਤਾਂ ਲੋਕਾਂ ਨਵੇਂ ਮੁਹਾਵਰੇ ਸਜਰੇ ਬਿੰਬਾਂ ਨਾਲ ਉਪਜਦੇ ਹਨ । ਜਿਵੇਂ ਲੈਦਾਰ ਬੋਲੀ Rਨਾਂ ਦੇ ਮੂੰਹੋਂ ਆਪਣੇ ਆਪ ਨਿਲਕਦੀ ਆਉਂਦੀ ਹੈ । ਜਦੋਂ ਲੋਕਾਂ ਵਿਚ ਬਹਸ ਨਾ ਲਘੇ, ਬਲੀ ਨੇ ਬੁਲਾਂ ਉੱਤੇ ਕੀ ਨੱਚਣਾ ਹੋਇਆ ਅਤੇ ਸਾਹਿੱਤਕਾਰ ਨੇ ਕਿਸ ਨੂੰ ਸਾਣ 2 ਚੜਾਉਣਾ ਹੋਇਆ । ਜੇ ਸ਼ੈਕਸਪੀਅਰ ਦੇ ਜ਼ਮਾਨੇ ਦੀ ਬੋਲੀ ਦਾ ਮੁਤਾਲਿਆ ਕਰੀਏ a ਪਤਾ ਲਗਦਾ ਹੈ ਕਿ ਕਾਵਿਕ ਬੋਲੀ ਉਸ ਵਕਤ ਲੋਕਾਂ ਦਾ ਪ੍ਰਚੱਲਤ ਮੁਹਾਵਰਾ ਸੀ । ਕਰਾ ਗਲ ਦਿਲ ਨੂੰ ਲੱਗੀ, ਜਜ਼ਬਾ ਹਰਕਤ ਵਿਚ ਆਇਆ । ਲੋਕਾਂ ਦੀ ਬੋਲ ਚਾਲ ਦੇ ਬਦੀ ਕਵਿਤਾ ਬਣਦੀ ਜਾਂਦੀ ਸੀ ਅਤੇ ਕਾਵਮਈ ਬੋਲੀ ਬੋਲਣ ਵਿਚ ਲੋਕ ਮਜ਼ਾ ਦੇ ਸਨ । ਕਵੀ ਦੀ ਬੋਲੀ ਆਮ ਚਲਦੀ ਬੋਲੀ ਨਾਲੋਂ ਵੱਖਰੀ ਹੁੰਦੀ ਹੈ ਜ਼ਿਆਦਾ ਲ ਹੁੰਦੀ ਹੈ । ਉਸ ਦੇ ਲਫ਼ਜ਼ਾਂ ਤੇ ਬਿੰਬਾਂ ਦਾ ਭੰਡਾਰਾ ਭਰਪੂਰ ਹੁੰਦਾ ਹੈ । ਉਸ ਦੀ ਨਲੀ ਵਿਚ ਨਜ਼ਾਕਤ ਹੁੰਦੀ ਹੈ ਕਿਉਂਕਿ ਉਸ ਦੀ ਕਲਾ ਦਾ ਬੋਲੀ ਸਾਜ਼ ਹੁੰਦੀ ਹੈ । ਜ ਵਾਸਤੇ ਹੀ ਉਹ ਅਸਲੀਅਤ ਨੂੰ ਭਰਵੇਂ ਕੁਦਰਤੀ ਰੂਪ ਵਿਚ ਪੇਸ਼ ਕਰ ਸਕਦਾ 3 ਪਰ ਉਸ ਦਾ ਅਸਲਾ ਲੋਕਾਂ ਦੇ ਬੁਲਾਂ ਦੀ ਬੋਲੀ ਦਾ ਹੀ ਹੁੰਦਾ ਹੈ । ਲੋਕਾਂ ਦੇ ਬੁਲਾਂ 1 59