ਪੰਨਾ:Alochana Magazine January, February, March 1966.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਖਾਉਂਦਾ ਅਤੇ ਉਸ ਦਾ ਹੀ ਚਿੰਨ੍ਹ ਹੁੰਦਾ ਹੈ । ਸਾਹਿੱਤਕ ਰੂਪ ਜ਼ਿੰਦਗੀ ਵਾਲੀ ਚਾਲ ਹੀ ਚਲਦਾ ਹੈ । ਆਪ ਤਬਦੀਲੀ ਇਸ ਵਿਚ ਹੌਲੀ ਹੌਲੀ ਹੁੰਦੀ ਰਹਿੰਦੀ ਹੈ । ਹਰ ਇਕ ਰਚਨਾ ਥੋੜਾ ਥੋੜਾ ਅਜ਼ਾਫ਼ਾ ਕਰਦੀ ਚਲੀ ਆਉਂਦੀ ਹੈ ਅਤੇ ਜਦੋਂ ਸਾਮਾਜਿਕ ਤੋਰ ਵਿਚ ਬੁਨਿਆਦੀ ਤਬਦੀਲੀਆਂ ਆਉਣ ਅਤੇ ਆਪਣੀ ਡਾਇਲੈਕਟਿਕ ਅਨੁਸਾਰ ਸਾਹਿੱਤ ਉਨ੍ਹਾਂ ਨੂੰ ਪ੍ਰਗਟਾਵੇ, ਤਾਂ ਸਾਹਿੱਤਕ ਰੂਪ ਵੀ ਖਿਸਕਦੀ ਤੋਰ ਛੱਡ, ਵੱਡੀ ਛਾਲ ਮਾਰਦਾ ਹੈ । ਸਾਹਿੱਤਕ ਰੂਪ ਦੀ ਤਬਦੀਲੀ ਨੂੰ ਸਾਮਾਜਿਕ ਤੇ ਸਾਹਿਤਕ ਕੁਖ ਵਿਚ ਰੱਖ ਕੇ ਵੇਖਣਾ ਹੀ ਉਸ ਵਲ ਸਹੀ ਨਜ਼ਰੀਆ ਹੈ । ਜਿਸ ਤਰ੍ਹਾਂ ਵਸਤੂ ਦੇ ਖਰੇ ਖੋਟੇ ਹੋਣ ਦੀ ਪਰਖ ਉਸ ਦੀ ਸਾਮਾਜਿਕ ਤੌਰ ਨੂੰ ਵਫ਼ਾਦਾਰੀ ਹੈ, ਇਸ ਤਰ੍ਹਾਂ ਹੀ ਰੂਪ ਦੀ ਕਸਵੱਟੀ ਵਿਸ਼ੇ ਵਸਤ ਦਾ ਨਿਭਾ ਹੈ, ਕਿਉਂਕਿ ਅੰਤ ਵਿਚ ਸਾਹਿੱਤਕਾਰ ਵਿਸ਼ੇ ਵਸਤ ਦੇ ਰੂਪ ਹੋਰਾਂ ਹੀ ਜ਼ਿੰਦਗੀ ਦੇ ਤਕੜ ਤੁਲਦਾ ਹੈ | ਆਲੋਚਕ ਕਾਮਯਾਬ ਹੀ ਤਾਂ ਹੈ ਜੇ ਉਹ ਸਾਹਿੱਤ ਦੇ ਹਰ ਅੰਗ ਦਾ ਦੁਰੋਂ ਜਾਂ ਨੇੜਿਓ ਜ਼ਿੰਦਗੀ ਨਾਲ ਸੰਬੰਧ ਬੇਨਕਾਬ ਕਰੇ । ਇਹ ਕਹਿਣਾ ਜਲਤਾ ਹੈ ਕਿ ਪੰਜਾਬੀ ਆਲੋਚਨਾ ਅਜੇ ਇਸ ਪੋਜ਼ੀਸ਼ਨ ਤੋਂ ਕੋਹਾਂ ਦੂਰ ਹੈ । ਵਸਤਵਕ ਸਾਹਿੱਤ ਬਾਬਤ ਇਕ ਗੱਲ ਬਿਲਕੁਲ ਸਾਫ ਹੋਣੀ ਚਾਹੀਦੀ ਹੈ । ਇਸ ਦਾ ਕਰਮ ਖੇਤਰ ਪੂਰਨ ਸ਼ਖ਼ਸੀਅਤ ਹੈ । ਨਾ ਸਿਰਫ ਇਹ ਸਾਡੀ ਸਮਝ ਨੂੰ ਸੰਤਸ਼ਟ ਕਰਦਾ ਹੈ ਇਹ ਕਲਪਨਾ ਨੂੰ ਟੁੱਬਦਾ ਅਤੇ ਜਜ਼ਬੇ ਨੂੰ ਪ੍ਰਚੰਡ ਕਰਦਾ ਹੈ । ਕਿੰਨਾਂ ਚਿਰ ਪੂਰਨ ਸ਼ਖ਼ਸੀਅਤ ਇਸ ਨਾਲ ਇਕ ਸੁਰ ਹੋਕੇ ਤਾਲ ਨਾ ਦੇਵੇ, ਜਿੱਧਰ ਇਹ ਤੇਰੇ ਉੱਧਰ ਤੁਰਨ ਤੇ ਪਰੇਰਤ ਨਾ ਹੋਵੇ ਇਸ ਦੇ ਵਾਸਤਵਕ ਅੰਗ ਵਿਚ ਊਟ ਹੈ । ਜੇ ਰਚਨਾਂ ਦਾ ਕਰਮ ਖੇਤਰ ਸਿਰਫ ਦਿਮਾਗੀ ਜਾਂ ਵਿਰੋਧ ਮਨ ਦਾ ਵੇਗ ਹੈ ਤਾਂ ਉਹ ਕੁਛ ਵੀ ਹੋਵੇ ਵਾਸਤਵਕ ਸਾਹਿੱਤ ਨਹੀਂ। ਇਹ ਹੀ ਵਜਾ ਹੈ ਕਿ ਸਾਹਿਤ ਚਿੱਤਰ ਦਿਮਾਗੀ ਰਾਏ ਦੀ ਪੱਧਰ ਤੇ ਨਹੀਂ ਸ਼ਖ਼ਸੀਅਤ (being) ਦੀ ਪੱਧਰ ਤੇ ਹੁੰਦਾ ਹੈ । ਸਾਹਿੱਤ ਦਾ ਮੁੱਢਲਾ ਕਰਤਵ ਹੀ ਇਹ ਹੈ ਕਿ ਜੋ ਖਿਆਲ, ਜੋ ਸਾਮਾਜਿਕ ਰੌ ਸਾਹਿੱਤਕਾਰ ਪੇਸ਼ ਕਰਨੀ ਚਾਹੁੰਦਾ ਹੈ ਉਹ ਸ਼ਖ਼ਸੀਅਤ ਦੀ ਨਿਜੀ ਲੋੜ ਉਸ ਦੀ ਡਿਨੇਮਿਕਸ ਰਾਹੀਂ ਕਰੇ । ਜੋ ਇਸ ਪੱਧਰ ਤੇ ਨਹੀ ਉਹ ਸਾਹਿੱਤ ਨਹੀਂ । ਕਿਸੇ ਰਚਨਾ ਦੀ ਵਿਸਤ ਰ ਵਿਆਖਿਆਂ ਤੋਂ ਪਿਹਲਾਂ ਆਲੋਚਕ ਦਾ ਫ਼ਰਜ਼ ਹੈ ਕਿ ਉਹ ਇਸ ਗੱਲ ਤਸੱਲੀ ਕਰੇ ਕਿ ਰਚਨਾ ਸਾਹਿੱਤਕ ਪੱਧਰ ਤੇ ਹੈ ਵੀ ? ਖਿਆਲ ਭਾਵੇਂ ਕਿੰਨਾਂ ਵੀ aਧਤ ਤੇ ਮਨਮੋਹਣਾ ਹੋਵੇ ਉਹ ਸਾਹਿੱਤ ਵਿਚ ਜਾਨ ਨਹੀਂ ਪਾ ਸਕਦਾ । ਨਖੇੜਦੇ ਅਬ ਨਕਤੇ ਨੂੰ ਗ੍ਰਹਿਣ ਕਰਾਉਣ ਦੀ ਪੰਜਾਬੀ ਸਾਹਿੱਤ ਵਿਚ ਖਾਸ ਲੋੜ ਹੈ । ਪੰਜਾਬੀ ਦੇ ਕੁਝ ਕੁ ਲਿਖਾਰੀ ਇਕ ਖ਼ਾਸ ਨਜ਼ਰੀਆ ਇਸ ਵਾਸਤੇ ਨਹੀਂ ਦੇਂਦੇ ਕਿ ਉਨਾਂ ਦੀ ਜ਼ਿੰਦਗੀ ਦੀ ਉਹ ਮਜਬੂਰੀ ਬਣ ਚੁੱਕਾ ਹੈ ਪਰ ਇਸ ਵਾਸਤੇ ਕਿ ਉਹ ਲੋਕਾਂ ਨੂੰ ਜ਼ਿਆਦਾ ਪਸੰਦ ਹੈ । ਇਹ ਪੋਜ਼ੀਸ਼ਨ ਪੇਸ਼ ਕਰਨਾ ਬਹੁਤ ਸੌਖੀ ਗੱਲ ਹੈ ਅਤੇ ਲੋਕਾਂ 161