ਪੰਨਾ:Alochana Magazine January, February, March 1966.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ ਕਿ ਸਾਮਾਜਿਕ ਟੱਕਰ ਵਾਸਤਵਕ ਤਰੀਕੇ ਨਾਲ ਪੇਸ਼ ਹੋਵੇ ਅਤੇ ਹੋਵੇ ਤਾਨਪ ਪਾਤਾਂ ਰਾਹੀਂ । ਸਾਹਿਤਕਾਰ ਲੋਕਾਂ ਦਾ ਲੀਡਰ ਹੈ । ਇਸ ਦਾ ਫਰਜ਼ ਹੈ ਕਿ ਉਨ੍ਹਾਂ ਨੂੰ ਆਪਣੀਆਂ ਲੋੜਾਂ ਦਾ ਪੂਰਾ ਅਹਿਸਾਸ ਕਰਾਵੇ । ਨਵੇਂ ਅਨੁਭਵ ਦੀ ਚੇਤੰਤਾ ਸਮਾਜ ਵਿਚ ਇਕਸਾਰ ਨਹੀਂ ਸਿੰਜਰਦੀ । ਸਮਾਜ ਦੇ ਹੁੰਗਾਰੇ ਨਾਲ ਵਿਗਸਦਿਆਂ ਨੂੰ ਚਾਨਣ ਪਹਿਲਾਂ ਹੁੰਦਾ ਹੈ ਅਤੇ ਜਗਾ ਪਿੱਛੇ ਵਾਲਿਆਂ ਨੂੰ ਠੇਡੇ ਖਾ ਕੇ । ਪੁੰਗਾਰੇ ਤਕ ਪਹੁੰਚਣ ਦੇ ਸਫਰ ਨੂੰ ਛੋਟਿਆਂ ਕਰਨਾ ਸਾਹਿਤਕਾਰ ਦਾ ਫ਼ਰਜ਼ ਹੈ । ਉਸ ਦਾ ਕਰਤਵ ਹੈ ਕਿ ਆਪਦੀਆਂ ਸੂਖਮ ਰੂਚੀਆਂ, ਆਪਣੀ ਕਲਪਣਾ ਨਾਲ ਸਾਮਾਜਿਕ ਅਨੁਭਵ ਨੂੰ ਆਪ ਹੋਣ ਤੋਂ ਪਹਿਲਾਂ ਘੋਖੇ, ਉਸ ਨੂੰ ਤਿਨਿਧ ਰਾਹੀਂ ਪੇਸ਼ ਕਰੇ ਕਲਪਨਾਂ ਦੀ ਪਧੱਰ ਤੇ ਸਾਮਾਜਿਕ ਅਨੁਭਵ ਨੂੰ ਪਾਠਕ ਦਾ ਨਿਜੀ ਤਜਰਬਾ ਬਣਾ ਦੇਵੇ । ਇਨਸਾਨ ਦਾ ਬਾਹਰਲੀ ਕੁਦਰਤ, ਸਮਾਜ ਤੇ ਆਪਣੇ ਆਪ ਤੇ ਕਾਬੂ ਪੈਣ ਵਲ ਜ਼ਿੰਦਗੀ ਜੇ ਕਦਮ ਉਠਾ ਰਹੀ ਹੈ, ਉਸ ਵਿਚ ਸਹਾਈ ਹੋਵੇ । | ਖ਼ਤਮ ਕਰਨ ਤੋਂ ਪਹਿਲਾਂ ਇਕ ਵੇਰ ਫੇਰ ਦੁਹਰਾ ਦੇਣਾ ਬੇਲੋੜਾ ਨਹੀਂ ਕਿ ਸਾਹਿੱਤ ਵਿਚ ਜੋ ਕੁਛ ਵੀ ਆਉਣਾ ਹੈ, ਮਨੁੱਖੀ ਸ਼ਖ਼ਸੀਅਤ ਤੇ ਉਸ ਦੀ ਹੋਣੀ ਦੇ ਸੰਬੰਧਤ ਹੋ ਕੇ ਹੀ ਆ ਸਕਦਾ ਹੈ ਅਤੇ ਉਹ ਵੀ ਆਪਣੇ ਪ੍ਰਤਿਨਿਧ ਰੂਪ ਵਿਚ ਆਪਣੀ ਸਿਖਰ ਦੀ ਸੰਭਾਵਨਾ ਤੇ ! ਕੋਮਲ ਕਲੀਆਂ (ਪੰਜਾਬੀ ਡਾਈਜੈਸਟ) ਬੰਬਈ . ਆਪਣੇ ਦੂਜੇ ਵਰੇ ਤੋਂ , 4 ਹੋਰ ਚੰਗੇਰਾ * ਹੋਰ ਨਵੇਂ ਹੋਰ ਸਹਣੇ ਪ੍ਰਸਿੱਧ ਅਤੇ ਨਵੇਂ ਕਹਾਣੀਕਾਰਾਂ ਦੀਆਂ ਕਹਾਣੀਆਂ * ਨਵੀਨ ਕਵਿਤਾ ਦੀਆਂ ਵੱਖ ਵੱਖ ਵੰਨਗੀਆਂ * ਨਾਵਲ ‘ਮਸਿਆ ਦੀ ਰਾਤ' ਲੜੀਵਾਰ ਕਿ ਪੰਜਾਬੀ ਲੇਖਕਾਂ ਬਾਰੇ ਜਾਣ-ਪਛਾਣ ਮੰਗਾਣ ਲਈ:- ਕੋਮਲ-ਕਲੀਆਂ, 2 1 5, ਹਿੰਦ ਰਾਜਸਥਾਨ ਬਿਲਡਿੰਗ ਮੇਨ ਰੋਡ ਦਾਦਰ- 4 } 6