ਪੰਨਾ:Alochana Magazine January, February, March 1966.pdf/36

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਾਇਆ ਗੜ੍ਹ ਅੰਤਰਿ ਚੋਰੁ ਕਿਉ ਸਾਦੁ ਲਹੀਜੈ ॥ ਗੁਰਮੁਖਿ ਹੋਇ ਕਾਇਆ ਗੜ ਲੀਜੈ ੪੫ ਰਾਮਕਲੀ ਅਸਟ ਅਲਿਪਤ ਗੁਫਾ() ਅਲਿਪਤ ਗੁਫਾ ਮਹਿ ਰਹਹਿ ਨਿਰਾਰੇ, ਤਸਕਰ ਪੰਚ ਸਬਦਿ ਸੰਘਾਰੇ । ਪਰ ਘਰ ਜਾਇ ਨ ਮਨੁ ਡੋਲਾਏ, ਸਹਜ ਨਿਰੰਤਰਿ ਰਹਉ ਸਮਾਏ ੫੬ ਰਾਮਕਲੀ ਪੰ. ੬੦੪ (ਅ) ਸਹਜ ਗੁਫ਼ਾ ਬਹੁ ਜਾਣੇ ਸਾਚਾ, ਨਾਨਕ ਸਾਚੈ ਭਾਵੈ ਸਾਚਾ ੬ ਸਿਧ ਗੋਸਟਿ ਪੰ. ੬੩੯ ਬਜਰ ਕਪਾਟ, ਕਾਇਆ ਕੋਟ, ਦਸਮ ਦੁਆਰ ਨਉ ਦਰਵਾਜੈ ਕਾਇਆ ਕੋਟੁ ਹੈ, ਦਸਵੈ ਗੁਪਤੁ ਰਖੀਜੈ । ਬਜਰ ਕਪਾਟ ਨ ਖੁਲਨੀ, ਗੁਰ ਸਬਦਿ ਖੁਲੀਜੈ ॥ ਸਹਜ ਜੋਗ ਹਠ ਜੋਗ ਦੇ ਉਲਟ ਸਹਜ ਜੋਗ ਦਾ ਪ੍ਰਚਾਰ ਸੰਤ ਮਤ ਵਿਚ ਹੋਇਆ ਸੀ । ਗੇ ਨਾਨਕ ਦੇਵ ਜੀ ਨੇ ਸਹਜ ਜੋਗ ਦੀ ਵਿਆਖਿਆ ਕਈ ਵੇਰ ਕੀਤੀ ਹੈ : ੧. ਲਖ ਤਪ ਉਪਰਿ ਤੀਰਥਾ ਸਹਜ ਜੋਗ ਬੇਬਾਣ । ਵਾਰ ਆਸਾ, ਪੰ. ੭ ੨. ਗੁਰ ਕਾ ਸਬਦੁ ਮਨੈ ਮਹਿ ਮੁੰਦਾ ਖਿੰਥਾ ਖਿਮਾ ਹਢਾਵਉ ॥ ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ । ਪੰ. ੩੫੮ ਸਹਜ ਭਾਇ ਮਿਲੀਐ ਸੁਖੁ ਹੋਵੈ । ਸਿਧ ਗੋਸਟਿ ੪. ਸਹਜ ਸਮਾਧਿ ਸਦਾ ਲਿਵ ਹਰਿ ਸਿਉ । ਸਾਰੰਗ ਸਹਿਜ ਸੀਗਾਰ=ਸ਼ੁਸ਼ੀਲਤਾ ਅਤੇ ਸਹਜ ਸਰੋਵਰ =ਸਤ ਸੰਗਤ ਦੇ ਉਪਮਾਨ ਵਜੋਂ ਕਈ ਵੇਰ ਨਾਨਕ-ਬਾਣੀ ਵਿਚ ਆਇਆ ਹੈ । ਸਹਜ ਜੋਗ ਜਾਂ ਮਧਿਅਮ ਮਾਰਗ ਤੋਂ ਅਗੇ ਵੀ ਗੁਰੂ ਨਾਨਕ ਨੇ ਗੰਭੀਰ ਵਿਚਾਟ ਪਰਗਟ ਕੀਤੇ ਹਨ ਅਤੇ ਗੁਰਮੁਖ ਜੋਗ ਨੂੰ ਸਹਜ ਜੋਗ ਤੋਂ ਉਚੇਰਾ ਮੰਨਿਆ ਹੈ : ਗੁਰਮੁਖਿ ਜੋਗ ਸਬਦਿ ਆਤਮੁ ਚੀਨੈ ਹਿਰਦੇ ਏਕੁ ਮੁਰਾਰੀ । | ਮਨੁਆ ਅਸਥਿਰੁ ਸਬਦੈ ਰਾਤਾ ਏਹਾ ਕਰਣੀ ਸਾਰੀ । ਪੰ. ੯੦੮ 26