ਪੰਨਾ:Alochana Magazine January, February, March 1966.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਾਸਦੇਵ ਖ਼ਤ ਤੇ ਪੰਚਗਤ ਵਾਸੁ ਦੇਵ ਵਿਸ਼ਣੀ ਕੁਲ ਦੇ ਸਨ । ਉਨ੍ਹਾਂ ਨੇ ਹੀ ਵੈਸ਼ਨੂ ਭਗਤੀ ਚਲਾਈ ਸੀ । ਹਾਭਾਰਤ ਵਿਚ ਇਨ੍ਹਾਂ ਨੂੰ ਸੰਕਰਸ਼ਣ ਦਾ ਅਵਤਾਰ ਜਾਂ ਨਾਰਾਇਣ ਕਿਹਾ ਗਿਆ ਹੈ । ਵਾਸ ਦੇਵ ਮਤ ਨੂੰ ਸਾਤਵਤ ਧਰਮ ਵੀ ਆਖਦੇ ਹਨ । ਪਾਣਿਨੀ ਦੇ ਸੂਤ ੪।੬। ੯੮ ਵਿਚ ਵੀ ਵਾਸੁ ਦੇਵ ਦਾ ਨਾਉਂ ਆਇਆ ਹੈ । ਰਿਗ ਵੇਦ ਵਿਚ ਵਾਸੁ ਦੇਵ ਕ੍ਰਿਸ਼ਣ ਅੰਗਰਿਸ ਗੋਤ ਦੇ ਮੰਨੇ ਗਏ ਹਨ । ਉਪਨਿਸ਼ਦਾਂ ਵਿਚ ਵੀ ਉਨ੍ਹਾਂ ਦਾ ਨਾਉਂ ਹੈ । | ਬੇਸ ਨਗਰ (ਗਵਾਲਿਅਰ) ਵਿਚ ਹੋਲਿਕ ਡੰਰਾ ਦਾ ਇਕ ਸ਼ਿਲਾ ਲੇਖ ੨੦੦ ਈ: . ਦਾ ਮਿਲਿਆ ਹੈ ਜਿਸ ਵਿਚ ਉਹ ਯੂਨਾਨੀ ਰਾਜਾ ਆਪਣੇ ਆਪ ਨੂੰ ਪਰਮ ਭਗਵੰਤ ਲਖਦਾ ਹੈ ਅਤੇ ਵਾਸੁ ਦੇਵ ਦਾ ਜ਼ਿਕਰ ਕਰਦਾ ਹੈ । ਜੈਨ ਧਰਮ ਵਿਚ ੨੨ ਵੇਂ ਤੀਰਥੰਕਰ (੮ ਵੀ ਸਦੀ ਪੂ: ਈ:) ਕ੍ਰਿਸ਼ਨ ਸਨ । ਕ੍ਰਿਸ਼ਨ ਮਤ ਭਗਵਤ ਜਾਂ ਏਕਾਂਤਿਕ ਧਰਮ ਮੰਨਿਆ ਗਿਆ | ੧੦੦ ਈ: ਪੂ; ਵਿਚ ਆਭੀਰਅਹੀਰ ਜਾਂ ਅੱਯਰ ਜਾਤ ਵਾਲੇ ਗੋਪਾਲ ਕ੍ਰਿਸ਼ਨ ਦੀ ਪੂਜਾ ਕਰਨ ਲਗ ਪਏ ਸਨ ਭਾਵੇਂ ਵੈਦਿਕ ਸਾਹਿੱਤ ਵਿਚ ਵੀ ਗੋਬਿੰਦ, ਗੋਪਾ, ਦਾਮੋਦਰ ਆਦਿ ਨਾਉਂ ਆਏ ਹਨ । | ਪੂਰੀ ਦੇ ਜਗਨ ਨਾਥ ਅਸਲ ਵਿਚ ਵਾਸੁ ਦੇਵ ਹੀ ਹਨ । ਉਥੇ ਵੈਸ਼ਨੂ ਮਤ ਪਵੀਂ ਦੀ ਵਿਚ ਚਲ ਪਿਆ ਸੀ। ਕ੍ਰਿਸ਼ਨ ਜਾਂ ਵਾਸੁ ਦੇਵ ਦੀ ਪੂਜਾ ਵਿਚ ਪ੍ਰਵਿਰਤੀ ਮਾਰਗੀ ਅਨੰਦ-ਵਾਦ ਸਾਮਾਜਵਾਦ ਤੇ ਬਾਹਮਣ ਵਾਦ ਪ੍ਰਚਲਿਤ ਰਿਹਾ ਪਰ ਗੀਤਾ ਵਿਚ ਸੂਦਾਂ ਨੂੰ ਭਗਤੀ ਦਾ ਅਧਿਕਾਰ ਦਿੱਤਾ ਗਿਆ ਹੈ । ਸਮਾਨਤਾ ਤੇ ਸਮਰਸਤਾ ਤੇ ਜ਼ੋਰ ਦਿੱਤਾ ਗਿਆ ਹੈ । ਪੰਚਗੜ੍ਹ ਮਤ ਇਕ ਪ੍ਰਕਾਰ ਦਾ ਵੈਸ਼ਨੂ ਤੰਤ ਸੀ । ਜੋ ਯਗ ਤੇ ਹਿੰਸਾ ਨੂੰ ਨਹੀਂ ਹੀ ਮੰਨਦਾ ਪਰ ਨਿਤਾ, ਉਦਾਰਤਾ ਆਦਿ ਦੇਵ-ਗੁਣਾਂ ਦੀ ਪ੍ਰਾਪਤੀ ਲਈ ਜਤਨ ਕਰਦਾ ਜੀ ਇਸੇ ਕਰਕੇ ਭਗਤੀ ਮਾਰਗ ਨੂੰ ਮਾਨਵਤਾ ਵਾਦੀ ਲਹਿਰ ਮੰਨਿਆ ਗਿਆ ਭੰਡਾਰਕਰ] ਇਸ ਮਤ ਵਿਚ ਬੜ੍ਹਮ ਦੇ ੨ ਗੁਣ ਮੰਨੇ ਗਏ ਗਿਆਨ, ਸ਼ਕਤਿ, ਐਸ਼ਰਜ਼, ਬਲ, ਵੀਰਜ, ਤੇਜ । ਇਹ ਪੂਜਾ ਨੂੰ ਚਰੀਆ ਤੇ ਅਨੁਸ਼ਠਾਨ ਨੂੰ ਕ੍ਰਿਆ ਆਖਦਾ ਸੀ । ਨਾਰਦ, ਸ਼ਾਲਯ, ਭਾਰਦ੍ਵਾਜ ਤੇ ਕੌਸ਼ਕ ਨੇ ਇਸ ਮਤ ਦਾ ਪ੍ਰਚਾਰ ਕੀਤਾ ਸੀ, ਭਾਵੇਂ ਵਿਰਤੀ ਹੋਵੇ ਭਾਵੇਂ ਨਿਵਰਤੀ ਦੋਹਾਂ ਦੀ ਅਤਿ ਨੂੰ ਅਤਿਆਚਾਰ ਜਾਂ ਜ਼ੁਲਮ ਮੰਨਿਆ ਗਿਆ ਹੈ, ਇਸੇ ਕਰਕੇ ਸਿਧਾਂ ਤੇ ਨਾਥਾਂ ਆਦਿ ਦੀ ਕਠੋਰ ਕਾਇਆ-ਸਾਧਨਾਂ ਗ੍ਰਿਹਸਥ ਤੇ ਸਮਾਜ ਲਈ ਹਾਨਿਕਾਰਕ ਮੰਨ ਜਾਣ ਲਗੀ । ਰਾਧਾ-ਕ੍ਰਿਸ਼ਨ, ਲਖਮੀ-ਨਾਰਾਇਣ ਤੇ ਸ਼ਿਵ ਪਾਰਵਤੀ ਦੇ ਪ੍ਰੇਮ ਨੂੰ ਦੁਨੀਆ ਦੇ ਪ੍ਰੇਮ ਵਿਚ ਉਤਾਰ ਕੇ ਲੀਲਾ ਰੂਪ ਦਿੱਤਾ ਗਿਆ, ਨਾਚ ਰੰਗ, ਮਸਤੀ ਤੇ ਆਨੰਦ 27