ਪੰਨਾ:Alochana Magazine January, February, March 1966.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ । ਇਸ ਲਈ ਉਸ ਨੂੰ ਉਹ ਸਿੱਧ ਨਹੀਂ ਹੁੰਦਾ, ਸਗੋਂ ਤੱਤ-ਵਿਚਾਰ ਵਿਚ ਅਨੇਕ ਸ਼ਕ ਪੈ ਜਾਂਦੇ ਹਨ ਅਤੇ ਵਖੇਵੇਂ ਵਧ ਜਾਂਦੇ ਹਨ । | ਸਬ ਘਟ ਦੇਖ ਮਾਣਿਕ ਮੋਲਾ, ਕੈਸੇ ਕਹੂੰ ਮੈਂ ਕਾਲਾ ਧਵਲਾ । ਪੰਚ ਰੰਗ ਸੇ ਨਿਆਰਾ ਹੋਈ, ਲੇਨ ਏਕ ਨ ਦੇਨ ਦੋਈ ॥ ਤ੍ਰਿਲੋਚਨ (ਜਨਮ ੧੨੪੮ ਈ.) ਸਾਮੰਤ-ਸ਼ਾਹੀ, ਅੰਧ ਵਿਸ਼ਵਾਸ਼ਾਂ, ਰੜੀਆਂ . ਅਡੰਬਰਾਂ ਤੇ ਭੇਦ-ਭਾਵਾਂ ਦੇ ਕੱਟੜ ਵਿਰੋਧੀ ਸਨ, ਪਰ ਬਾਣੀ ਵਿਚ ਮਿਠਾਸ ਭਰੀ ਹੋਈ ਹੈ, ਸਰਹਪਾ ਦੀ ਗੂੰਜ ਵੀ ਹੈ : (ਉ) ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਕਦਿਆਂ , ਮਾਇਆ ਮੂਠਾ ਚੇਤਸ ਨਾਹੀ ਜਨਮ ਗਵਾਇਓ ਆਲਸੀਆ ॥੨॥ ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸ ਤਹ ਨੇ ਵੇਸ ॥ ਮਾਇਆ ਮੋਹੁ ਤਬ ਬਿਸਰਿ ਗਇਆਂ ਜਾਂ ਭਜੀਅਲੇ ਸੰਸਾਰੰ ॥੩॥ ਰਾਗ (ਅ) ਅੰਤਰੁ ਮਲਿ ਨਿਰਮਲੁ ਨਹੀਂ ਕੀਨਾ ਬਾਹਰਿ ਭੇਖ ਉਦਾਸੀ । ਹਿਰਦੈ ਕਮਲੁ ਬਟਿ ਮ ਨ ਚੀਨਾ ਕਾਹੇ ਭਇਆ ਸੰਨਿਆਸੀ ॥੧॥ ਭਰਮੇ ਭੂਲੀ ਰੇ ਜੈ ਚੰਦਾ ! ਨਹੀ ਨਹੀ ਚੀਨਿਆ ਪਰਮਾਨੰਦਾ ॥੧॥ ਰਹs ਘਰਿ ਘਰਿ ਖਾਇਆ ਪਿੰਡੁ ਬਧਾਇਆ ਖਿੰਥਾ ਮੁੱਦਾ ਮਾਇਆ । ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਨਾ ਪਾਇਆ ॥੨॥ ਦਮੋਦਰ ਪੰਡਿਤ ੧੩੦੮ ਈ. ਦੇ ਮਗਰੋਂ ਹੋਏ ਹਨ । ਇਨ੍ਹਾਂ ਦਾ ਇਕ ਚਉਪਦr ਪ੍ਰਸਿੱਧ ਹੈ : ਨਵਨਾਥ ਕਹੇ ਸੋ ਨਾਥ ਪੰਥੀ, ਜਗਤ ਕਹੇ ਸੋ ਜੋਗੀ । ਵਿਰਦ ਬੁਝੈ ਤੇ ਕਹਿ ਵੈਰਾਗੀ, ਗਿਆਨ ਬੁਝੈ ਸੋ ਭੋਗੀ । ਵਾਰਕਰੀ ਮਤ ਵਾਰਕਰੀ ਸੰਪ੍ਰਦਾਏ ਦੇ ਪ੍ਰਸਿੱਧ ਸੰਤ ਨਾਮ ਦੇਵ (੧੨੭੦-੧੩੫੦) ਆਪਣੇ ਜੀਵਨ ਦੇ ਅੰਤਲੇ ਭਾਗ ਵਿਚ ਪੰਜਾਬ ਦੀ ਧਾਰਮਿਕ ਤੇ ਸਾਮਾਜਿਕ ਅਵਸਥਾ ਨੂੰ ਸੁਧਾਰਨ ਲਈ ਬਹੁਤ ਪ੍ਰਚਾਰ ਕਰਦੇ ਰਹੇ । ਉਨ੍ਹਾਂ ਦਾ ਕੇਂਦਰ ਘੁਮਾਣ (ਜ਼ਿਲਾ ਗੁਰਦਾਸਪੁਰ) ਸੀ । ਉਨ੍ਹਾਂ ਦੇ ਵਿਚਾਰਾਂ ਨੇ ਉਤਰੀ ਭਾਰਤ ਦੇ ਸੰਤ-ਫ਼ਲਸਫੇ ਨੂੰ ਬਹੁਤ ਪ੍ਰਭਾਵਤ ਕੀਤਾ । ਜੋਤਿ ਜੋਤਿ ਸਮਾਨਾ, ਗੁਰ ਪਰਸਾਦੀ, ਦੀਨਤਾ, ਨਿਜ ਆਤਮੈ ਰਹਿਆ ਭਰਪੂਰਿ, ਅਨਹਦ ਸਬਦ, ਸਹਜ ਆਦਿ ਅਨੇਕ ਸਿੱਖ-ਪੰਥ ਦੇ ਤੱਤ ਉਨ੍ਹਾਂ ਦੀ ਬਾਣੀ ਵਿਚ ਮਿਲਦੇ ਹਨ : 32