ਪੰਨਾ:Alochana Magazine January, February, March 1966.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ । ਇਸੇ ਤੋਂ ਪ੍ਰਮਾ ਭਗਤੀ ਪ੍ਰਾਪਤ ਹੁੰਦੀ ਹੈ। ਪਰ-ਨਾਰੀ-ਗਾਮੀ ਪਾਪੀ ਹੁੰਦਾ ਹੈ ਪਰ ਭਗਵਾਨ ਵਿਚ ਸ਼ਰਧਾ ਨਾ ਰਖਣ ਵਾਲਾ ਵੀ ਇਕ ਤਰ੍ਹਾਂ ਦਾ ਪਾਪੀ ਹੁੰਦਾ ਹੈ । ਮਾਇਆ ਤੇ ਵਰਣ ਭੇਦ ਛਡ ਕੇ ਸਚਾ ਭਗਤ ਆਪਣੇ ਭਗਵਾਨ ਦੀ ਸ਼ਰਨ ਆ ਜਾਂਦਾ ਹੈ । ਉਹ ਸਭ ਕੁਛ ਛਡ ਕੇ ਭਗਵਾਨ ਦਾ ਹੋ ਜਾਂਦਾ ਹੈ । ਭਗਵਾਨ ਉਸ ਨੂੰ ਆਪਣੇ ਕੋਲ ਕਰ ਲੈਂਦੇ ਹਨ । (ਉਲਥਾ) | ‘ਚੈਤਨਯ ਚਰਿਤਾਮ੍ਰਿਤ-ਕ੍ਰਿਸ਼ਨ ਦਾਸ ਅਸਾਮ ਦੇ ਸ਼ੰਕਰ ਦੇ ੧੪੪੯-੧੫੮੦ ਈ:) ਕਾਇਥ ਜਾਤ ਦੇ ਇਕ ਮਹਾਨ ਸੁਧਾਰਕ ਸਨ । ਇਨਾਂ ਕਰਮ-ਕਾਂਡ ਦਾ ਖੰਡਨ ਕੀਤਾ। ਭਾਵੇਂ ਇਹ ਕਿਸ਼ਨ-ਭਗਤ ਸਨ ਇਹ ਜਾਤ-ਪਾਤ ਦੇ ਵਿਕਤਰੇ ਨਹੀਂ ਸਨ ਮੰਨਦੇ; ਪਰ ਇਸਤੀਆਂ ਨੂੰ ਖੁਲੀਆਂ ਸਭਾਵਾਂ ਵਿਚ ਨਹੀਂ ਸਨ ਆਉਣ ਦਿੰਦੇ। ਇਨਾਂ ਨੇ ਬਹੁਦੇਵ-ਉਪਾਸ਼ਨਾ ਤੇ ਮੂਰਤੀ-ਪੂਜਾ ਦੀ ਨਖੇਧੀ ਕੀਤੀ । ਇਕ ਵੇਰ ਉਨ੍ਹਾਂ ਨੇ ਆਪਣੇ ਮੰਦਰ ਵਿਚ ਪ੍ਰਸਿਧ ਬ੍ਰਾਹਮਣਾ ਦੇ ਹਥੀ ਜਗਨ ਨਾਥ ਦੀ ਮੂਰਤੀ ਸਥਾਪਿਤ ਕਰਵਾਈ ਪਰ ਅੰਤ ਵਿਚ ਉਨ੍ਹਾਂ ਨੇ ਮੂਰਤੀ ਪੂਜਾ ਤੇ ਸ਼ਾਸਤਾਰਥ ਕੀਤਾ ਤੇ ਜਿਤ ਗਏ ਅਤੇ ਮਰਤੀ ਹਟਵਾ ਦਿਤੀ । ਉਨ੍ਹਾਂ ਨੇ ਕਹਿਆ-- 'ਮਰਤੀ, ਪਾਣੀ ਯਗ ਆਦਿ ਬਹੁਤ ਅਭਿਆਸ ਮਗਰੋਂ ਮਨੁਖ ਨੂੰ ਪਵਿਤਰ ਕਰ ਸਕਦੇ ਹਨ ਪਰ ਭਗਤ ਦੇ ਦਰਸ਼ਨ ਨਾਲ ਪਵਿਤਰਤਾ ਪ੍ਰਾਪਤ ਹੁੰਦੀ ਹੈ । | ਉਨ੍ਹਾਂ ਦੇ ਚੇਲਿਆਂ ਵਿਚੋਂ ਮਧਵ ਦੇਵ (੧੪੮੯-੧੫੯੬) ਸਿਧ ਹੋਏ । ਉਨਾਂ ਨੇ ਕਹਿਆ : (ਉ) ਜਿਸ ਦਾ ਕੋਈ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ, ਉਸ ਦੀ ਪੂਜਾ ਕਿਵੇਂ ਹੋ ਸਕਦੀ ਹੈ ? ਮਨ ਨੂੰ ਰਾਮ ਨਾਮ ਦੇ ਜਾਪ ਨਾਲ ਪਵਿਤਰ ਕਰ ਲੈ । ਸੱਚੇ ਭਗਤ ਨੂੰ ਮੂਰਤੀ ਵਿਚ ਭਗਵਾਨ ਸਮਝਣ ਜਾਂ ਤੀਰਥ ਇਸਨਾਨ ਕਰਨ ਦੀ ਲੋੜ ਨਹੀਂ ਪੈਂਦੀ । ਨਾਮ ਲੈਣ ਵਾਲਾ ਚੰਡਾਲ ਤਾਂ ਵੱਡੇ ਤੋਂ ਵਡੇ ਬ੍ਰਾਹਮਣ ਤੋਂ ਵੀ ਚੰਗਾ ਹੈ । (ਉਲਥਾ ਨਾਮ ਘੋਸ਼) (ਅ) ਜੋ ਮਨੁਖ ਕਰਮਕਾਂਡ ਵਿਚ ਵਿਸ਼ਵਾਸ ਰਖਦਾ ਹੈ ਉਸ ਦੇ ਹਿਰਦੇ ਦਾ ਅੰਤਰਯਾਮੀ ਭਗਵਾਨ ਉਸ ਤੋਂ ਦੂਰ ਚਲਾ ਜਾਂਦਾ ਹੈ । ਜੋ ਨਾਮ ਨੂੰ ਆਪਣਾ ਧਰਮ ਮੰਨਦਾ ਹੈ ਉਹ ਭਾਵੇਂ ਅਹੰਕਾਰ ਤੋਂ ਪੂਰੀ ਤਰ੍ਹਾਂ ਮੁਕਤ ਨਾ ਹੋਵੇ, ਉਹ ਭਗਵਾਨ (ਕਿਸ਼ਨ) ਨੂੰ ਅਵਸ਼ ਲਭ ਲੈਂਦਾ ਹੈ । ਰਾਮ ਨਾਮ ਵਿਚ ਸਾਰੇ ਗੁਣ ਲੁਕੇ ਪਏ ਹਨ । ਇਹ ਨਾਮ ਸਾਰੇ ਸ਼ਾਸਤਾਂ ਦਾ ਮੁਖੀ ਭਾਵ ਹੈ ਕਲਿਯੁਗ ਵਿਚ ਧਰਮ ਦਾ ਰੂਪ ਇਹੋ ਹੈ ਕਿ ਭਗਵਾਨ ਦਾ ਨਾਮ ਸ਼ਰਧਾ ਭਗਤੀ ਨਾਲ ਜਪਿਆ ਜਾਵੇ (ਉਲਥਾ-ਨਾਮ ਘੋਸ) . | ਇਨ੍ਹਾਂ ਭਗਤਾਂ ਦਾ ਸੰਪ੍ਰਦਾਏ 'ਪੁਰਖੀਆ' ਅਖਵਾਇਆ । ਅਸਾਮ ਵਿਚ ਉਸ ਕੋਈ ਨਾਮ-ਘਰ (ਮਿੰਦਰ) ਬਣੇ ਹੋਏ ਹਨ, ਜਿਥੇ ਕੀਰਤਨ, ਭਜਨ ਤਾਂ ਹੁੰਦਾ ਹੈ ਪਰ ਨਾ

ਰਾਮ ਨਾਮੇ ਧਰਮ-ਸ਼ਿਰੋਮਣਿ ॥ ਰਾਮ ਨਾਮ ,ਪਰ ਅਗਨਿ ॥ -ਨਾਮ ਘੋਸ਼ ਸਾਰ (ਸੰਪਾਦਕ ਸੰਤ ਵਿਨੋਬਾ), ਪਦੇ ੪੮੮ ਤੁਲਨਾ ਕਰੋ-ਦੀਵਾ ਮੇਰਾ ਏਕੁ ਨਾਮ........... ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ । - ਨਾਨਕ, ਗੁ. ਗ੍ਰੰ. ਪੰਨਾ ੩੫੮ -- - - 35