ਪੰਨਾ:Alochana Magazine January, February, March 1966.pdf/46

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੂਰਤੀ-ਪੂਜਾ ਨਹੀਂ ਹੁੰਦੀ । ਇਕ ਹੋਰ ਭਗਤ ਹਰਿਦਾਸ ਠਾਰ (੧੪੯੦-੧੫੩੮) ਜੋ ਸੂਦਰ ਜਾਂ ਮੁਸਲਮਾਨ ਸਨ, ਪਰ ਪੁਰਖੀਆ ਸੰਪ੍ਰਦਾਏ ਵਿਚ ਆ ਕੇ ਮ ਹਰਿਦਾਸ ਅਖਵਾਏ । ਬਾਉਲ ਸੰਤ ਜਿਵੇਂ ਸੂਫ਼ੀਆਂ ਵਿਚ ‘ਦੀਵਾਨਾ’ ਇਕ ਫਿਰਕਾ ਹੈ, ਓਵੇਂ ਹੀ ਬੰਗਾਲੀ ਸ਼ੂਦਰਾਂ ਤੇ ਸੂਫ਼ੀਆਂ-ਸੰਤਾਂ ਦਾ ਇਕ ਸਰਲ ਮਾਰਗ ਪੁਰਾਤਨ ਸਮੇਂ ਤੋਂ ਚਲਿਆ ਆ ਰਿਹਾ ਹੈ । ਇਹ ਨਾ ਸੁਰਗ ਨਰਕ ਮੰਨਦੇ ਹਨ, ਨਾ ਕੋਈ ਭੇਦ ਭਾਵ । ਇਹ ਮੁਕਤੀ ਨੂੰ ਪ੍ਰੇਮ ਦਾ ਹੀ ਚੇਤਨ ਪ੍ਰਕਾਸ਼ ਆਖਦੇ ਹਨ ਅਤੇ ਦੁਖ ਸੁਖ ਸਮਰਸ ਰਹਿ ਕੇ ਪਰਮ ਅਨੰਦ ਭਾਲਦੇ ਹਨ ਆਪਣੇ ਮਨ ਵਿਚ ੧. ਜਾ ਆਛੇ ਭਾਂਡੇ, ਤਾ ਆਛੇ ਮਾਂਡੇ ॥ ੨. ਲੱਕ ਮਧਯੇ ਲੋਕਾਚਾਰ, ਸਦਰ ਮਧਯੇ ਏਕਾਚਾਰ ॥ ਸਰੀਰ ਵਿਚ ਵਿਆਪਕ ਪਰਮ ਤੱਤ ਜਾਂ ਅਕਾਲ ਪੁਰਖ ਨੂੰ ਉਹ ‘ਮਨੇਰ ਮਾਨੁਖ, ਅਲਖ, ਸਹਜ ਮਾਨੁਖ, ਸੇਰ ਮਾਨੁਖ, ਭਾਵਰੇ ਆਖ ਜਾਂ ਸੰਕਨਰ ਮਾਨੁਖ' ਆਖਦੇ ਹਨ । ਸਹਜ ਯੋਗ ਨੂੰ ਉਹ ਗਿਆਨ ਪਕ ਯੂਕਤੀਆਂ ਨਾਲੋਂ ਉੱਚਾ ਮੰਨਦੇ ਹਨ : ਆਚਾਰਯ ਕਸ਼ਿਤੀ ਮੋਹਨ ਸੇਨ ਨੇ ਇਨ੍ਹਾਂ ਦੇ ਸਹਜ ਨੂੰ ਸੰਤਾਂ (ਕਤੀਤ, ਰਵਿਦਾਸ, ਰੱਜਬ ਆਦਿ) ਦੇ ਸਹਜ ਨਾਲ ਮੇਲਿਆ ਹੈ, ਪਰ ਅਧਿਆਪਤ ਉਪੇਂਦ ਨਾਥ ਭੱਟਾਚਾਰਜ ਨੇ ਇਸ ਨੂੰ ਬੋਧ ਸਹਜਿਆ ਤੇ ਵੈਸ਼ਣੁ ਸਹਜ ਨਾਲ ਲਿਆ ਹੈ । ਬਾਉਲ ਸੰਤਾਂ ਦੀ ਬਾਣੀ ਵਿਚ ਗੁਰੂ-ਭਗਤੀ, ਸਰਨਾਗਤਿ ਭਾਵ, ਦੀਨਤਾ, ਕਰੁਣ ਤੇ ਆਹਿੰਸਾ ਦੇ ਸੁੰਦਰ ਭਾਵ ਕਈ ਵੇਰ ਆਏ ਹਨ । ਪਾਂਜ ਸ਼ਾਹ ਬਾਉਲ ਦਾ ਕਥਨ ਹੈ ਬਿਨਾ ਮੰਗਾਏ ਕਤ ਧਨ ਦੀਆ ਛਿਲੇ ਮਰੇ । ਏਖ ਨ ਆਰ ਕੋਨ ਚਾਇਨਾ ਗੁਰੂ ਚਰਨ ਦਾਉ ਆਮਾਰੇ ॥ ਹੇ ਗੁਰੂ ਜੀ ! ਬਿਨਾਂ ਮੰਗੇ ਹੀ ਤੁਸੀਂ ਮੈਨੂੰ ਕਿੰਨਾ ਧਨ ਦੇ ਦਿੱਤਾ ਹੈ ਹੁਣ ਮੈਂ ਕੁੱਝ ਨਹੀਂ ਚਾਹੁੰਦਾ । ਕੇਵਲ ਗੁਰੂ ਦੇ ਚਰਨ ਦੀ ਕਾਮਨਾ ਹੈ ।} ਮਹਾਰਾਸ਼ਟ ਦੇਵਾਕਰੀ ਸੰਤ ਅਤੇ ਕਰਨਾਟਕ ਦੇ ਹਰਿਦਾਸ ਆਦਿ ਸੰਤ ਵੇਦ ਸ਼ਾਸਤ੍ਰ ਤੇ ਪੁਰਾਣਾਂ ਵਿੱਚੋਂ ਪ੍ਰਮਾਣ ਲੱਭਣ ਦਾ ਉਚੇਚ ਕਰਦੇ ਸਨ । ਰਾਮਾਨੁਜ, ਸ਼ੰਕ; ਆਦਿ ਦਾਰਸ਼ਨਿਕਾਂ ਨੇ ਵੀ ਗੀਤਾ, ਉਪਨਿਸ਼ਦਾਂ ਤੇ ਵੇਦਾਂ ਨੂੰ ਆਪਣੇ ਵਚਨ ਤੇ ਅਨੁਭ ਦਾ ਆਧਾਰ ਮੰਨਿਆ, ਪਰ ਕਬੀਰ ਦੇ ਸਮਕਾਲੀਨ ਸੰਤਾਂ ਨੇ, ਵਿਸ਼ੇਸ਼ ਕਰ ਗੁਰੂ ਨਾਨ ਦੇਵ ਨੇ ਸ਼ੁਰਤੀ ਸਿਤੀ ਆਦਿ ਦੀ ਥਾਂ ਪਵਿੱਤਰ ਮਨ ਨੂੰ ਹੀ ਸਾਰੀ ਸਾਧਨਾ ਦਾ ਕੇਂਦ ਮੰਨਿਆ । 36