ਪੰਨਾ:Alochana Magazine January, February, March 1966.pdf/52

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਾ ਪੁਰਾਤਨ ਰੂਪ ਉਪਨਿਸ਼ਦਾਂ ਜਾਂ ਸਿਧਾਂ ਜੋਗੀਆਂ ਦੀਆਂ ਬਾਣੀਆਂ ਵਿਚ ਪਹਿਲਾਂ ਨਾ ਆ ਚੁਕਿਆ ਹੋਵੇ । ਸੂਫ਼ੀਆਂ ਦਾ ਪ੍ਰੇਮ ਮਾਰਗ ਵੀ ਅਲਵਾਰ ਸੰਤਾਂ ; ਬਉਲ ਸੰਤਾਂ ਦੀ ਪੁਰਾਤਨ ਪਰੰਪਰਾ ਦੇ ਬੋਧ ਸਿਧਾਂ ਨੇ ਇਸਲਾਮ ਤੋਂ ਪਹਿਲਾਂ ਵਿਕਾਸਵਾਨ ਕਰ ਲਿਆ ਸੀ । ਗੰਭੀਰ ਖੋਜੀਆਂ ਦਾ ਤਾਂ ਇਹ ਮਤ ਹੈ ਕਿ ਆਰੀਆਂ ਦੀ ਚੜ੍ਹਦੀ ਕਲਾ ਤੋਂ ਪਹਿਲਾਂ ਸ਼ੈਵ ਮਤ ਨੇ ਯੋਗ ਦੇ ਰਹਸ ਲਭੇ ਸਨ । ਸ਼ਿਵ ਭਾਰਤ ਦਾ ਸਭ ਤੋਂ ਪੁਰਾਣਾ ਦੇਵਤਾ ਹੈ ਜੋ ਰਹੱਸਵਾਦ ਦਾ ਪ੍ਰਤੀਕ ਹੈ । ਸਿੰਧ ਘਾਟੀ ਦੀ ਪੁਰਾਤਨ ਸੰਸਕ੍ਰਿਤੀ ਵਿਚ ਸ਼ਿਵ ਮਤ ਦੇ ਸਪਸ਼ਟ ਚਿੰਨ ਮਿਲਦੇ ਹਨ । | ਸਿੰਧ ਘਾਟੀ ਨੂੰ ਰਿਗਵੇਦ ਨੇ ‘ਉਰਣ ਦੇਸ਼' ਕਿਹਾ ਹੈ । ਸੂਫ਼ ਤੇ ਸੂਫ਼ੀ ਖਬਰੇ ਊਰਣ ਤੇ ਉਰਣਧਾਰੀ ਦਾ ਅਨੁਵਾਦ ਹੋਵੇ, ਤਾਂ ਵੀ ਕੋਈ ਅਸਚਰਜ ਨਹੀਂ । ਜੈਨ-ਮਤ ਵਿਚ ਸਿਧ ਪੁਰਖ ਨੂੰ ਵੀਰ ਜਾਂ ਮਹਾਂਬੀਰ ਕਿਹਾ ਗਿਆ ਹੈ । ਪਾਂਡਵਾਂ ਨੂੰ ਪੰਜ ਵੀਰ ਕਿਹਾ ਜਾਂਦਾ ਸੀ । ਸੂਫ਼ੀਆਂ ਵਿਚ ਵੀ ਪੰਜ ਪੀਰ ਦੀ ਪ੍ਰਥਾ ਰਹੀ ਹੈ । ਸਕੰਦ ਪੁਰਾਣ, ਕੇਦਾਰ ਖੰਡ ਵਿਚ ੫੨ ਵੀਰਾਂ ਦਾ ਜ਼ਿਕਰ ਹੈ । ਅਨੁਮਾਨ ਹੁੰਦਾ ਹੈ ਕਿ ਵੀਰ > ਬੀਰ > ਪੀਰ ਦਾ ਸੰਬੰਧ ਰਿਹਾ ਹੈ, ਨਾਥ ਜੋਗੀ ਪੀਰ ਵੀ ਅਖਵਾਉਂਦੇ ਸਨ, ਜਿਵੇਂ ਭਟਿੰਡੇ ਦਾ ਪੀਰ ਹਾਜੀ ਰਤਨ (੧੨ਵੀਂ ਸਦੀ) ਵੀਰ > ਸੁਪੀਰ ਤੇ ਸੂਫ਼ੀ ਦਾ ਵੀ ਸੰਬੰਧ ਹੋ ਸਕਦਾ ਹੈ । ਜਿਵੇਂ ਤਿੱਬਤ ਤੇ ਨੀਪਾਲ ਵਿਚ ਸੈਵ ਤੇ ਬੋਧ ਰਹੱਸਵਾਦ ਦਾ ਮਿਸਾ ਰੂਪ ਬਣ ਗਿਆ ਸੀ, ਉਸੇ ਪ੍ਰਕਾਰ ਉੱਤਰ ਪੱਛਮੀ ਭਾਰਤ ਵਿਚ ਵੇਦਾਂਤ ਤੇ ਸੂਫ਼ੀਵਾਦ ਦਾ ਮੇਲ ਹੋਇਆ । ਉਪਨਿਸ਼ਦਾਂ ਵਾਂਗ ਇਸਲਾਮ ਵੀ ਏਕੇ ਸਵਰਵਾਦ ਮੰਨਦਾ ਹੈ, ਪਰ ਇਸ ਵਿਚ ਜੀਵ ਦਾ ਸੰਬੰਧ ਦਾਸ ਦੇ ਰੂਪ ਵਿਚ ਹੈ। ਦਾਸ ਦੇ ਮਾਲਕ ਦੀ ਬਰਾਬਰੀ ਜਾਂ ਏਕਤਾ ਦਾ ਵਿਚਾਰ ਇਸਲਾਮ ਵਿਚ ਕੁਫ਼ਰ ਹੈ । ਸੂਫ਼ੀ ਮਤ ਵਿਚ ਜੀਵ ਤੇ ਬ੍ਰਹਮ ਦੀ ਏਕਤ (ਹਮਾ ਉਸਤ) ਭਾਰਤੀ ਵੇਦਾਂਤ ਰਾਹੀਂ ਆਈ ਹੈ । ਦਾਰਾ ਸ਼ਿਕੋਹ ਨੇ ਵੀ ਸ਼ੰਕਰ ਦੇ, ਅਦਵੈਤ ਤੇ ਫ਼ੀ ਵਹਦਤ-ਉਲ-ਵਜੂਦ ਵਿਚ ਕੇਵਲ ਸ਼ਬਦਾਵਲੀ ਦਾ ਅੰਤਰ ਵੇਖਿਆ ਹੈ, ਵਿਚਾਰ ਦਾ ਨਹੀਂ । | ਭਾਰਤ ਦੇ ਸੂਫ਼ੀ ਕਵੀ ਸਰਵਾਤਮਵਾਦੀ ਜਾਂ ਪ੍ਰਤਿਬਿੰਬਵਾਦੀ ਰਹੇ ਹਨ । ਉਨ੍ਹਾਂ ਤੇ ਯੋਗ ਮਤ ਦਾ ਵੀ ਚੋਖਾ ਪ੍ਰਭਾਵ ਰਿਹਾ ਹੈ । ਉਨ੍ਹਾਂ ਨੇ ਹੁਸਨ (ਸੰਦਰਜ) ਨੂੰ ਇਸ਼ਕ ਦੀ ਪਉੜੀ ਮੰਨਿਆ ਅਰਥਾਤ ਜਗਤ ਨੂੰ ਚੇਤਨ ਦਾ ਅੰਸ਼ ਮੰਨ ਕੇ ਸਾਧਕ ਉਸ ਵਿਚ ਆਪਣੇ ਪ੍ਰੇਮ ਪਾਤਰ ਦਾ ਝਾਵਲਾ ਵੇਖਦਾ ਹੈ । ਜਗਤ ਨੂੰ ਸਿਖਿਆ ਨਹੀਂ ਸਗੋਂ ਉਸ ਪਿਆਰੇ ਦੇ ਹੁਸਨ ਨਾਲ ਓਤ ਪ੍ਰਤ ਵੇਖਦਾ ਹੈ ਤੇ ਬਲਿਹਾਰੀ ਕੁਦਰਤਿ ਵਸਿਆ ਕਹਿੰਦਾ ਹੈ । ਇਸ ਪ੍ਰਕਾਰ ਸਭ ਚੀਜ਼ਾਂ ਬ੍ਰਹਮ ਦਾ ਪ੍ਰਤਿਬਿੰਬ ਜਾਂ ਮਜ਼ਹਿਰ ਮੰਨੀਆਂ ਜਾ ਸਕਦੀਆਂ ਹਨ । ਹਰ ਵਰਕੁ ਦਫ਼ਤਰੇਤ ਮੁਅਰਫ਼ਤਿ ਕਿਰਦਗਾਰ ਸਾਅਦੀ 42