ਪੰਨਾ:Alochana Magazine January, February, March 1966.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧. ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ ॥ ਜੇ ਕੋ ਨਾਉ ਲਏ ਬਦਨਾਵੀਂ ਕਲਿ ਕੇ ਲਖਣ ਏਈ ll ੩ ॥੧॥ - ਰਾਮਕਲੀ ਅਸਟ. ਪੰ. ੬੦੨ ੨. ਕਲਿ ਕਲਵਾਲੀ ਸਰਾ ਨਿਬੇੜੀ ਕਾਂਜੀ ਕ੍ਰਿਸ਼ਨਾ ਹੋਆ ॥ ਬਾਣੀ ਬ੍ਰੜ੍ਹਮਾ ਵੇਦੁ ਅਥਰਬਣੁ ਕਰਣੀ ਕੀਰਤਿ ਲਹਿਆ || ੫ ॥ ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ ॥ ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ ॥੬॥੯੦੩ ॥ ਕਲਿ ਪਰਵਾਣੁ ਕਤੇਬ ਕੁਰਾਣੁ ॥ ਪੋਥੀ ਪੰਡਿਤ ਰਹੇ ਪੁਰਾਣ 1 ਨਾਨਕ ਨਾਉ ਭਇਆ ਰਹਮਾਣੁ ॥ ਕਰਿ ਕਰਤਾ ਤੂ ਏਕੋ ਜਾਣੁ ॥੭॥੧॥ ਰਾਮਕਲੀ ਅਸਟ. ॥੯੦੬॥ ‘ਸਿਯਰੁਲਤਾਖਿਰੀਨ' ਦੀ ਨਕਲ ਵਿਚ ਕਈ ਮੁਸਲਮਾਨ ਲੇਖਕਾਂ ਨੇ ਗੁਰੂ ਨਾਨਕ ਦੇਵ ਪੁਰ ਇਸਲਾਮ ਦਾ ਗੁੜ, ਪ੍ਰਭਾਵ ਦਸਣ ਦੇ ਹੀਲੇ ਕੀਤੇ ਹਨ ਪਰ ਗਹੁ ਨਾਲ ਵੇਖੀਏ ਤਾਂ ਇਸਲਾਮੀ ਸ਼ਰਾ ਦਾ ਕੋਈ ਵਿਸ਼ੇਸ਼ ਪ੍ਰਭਾਵ ਗੁਰਮਤ ਉਪਰ ਪਿਆ ਦਿਸਦਾ ਨਹੀਂ। ਨਾ ਕਿਤੇ ਰਸੂਲ ਦੀ ਸ਼ਲਾਘਾ ਹੈ ਨਾ ਕਿਤੇ ਫਰਿਸ਼ਤਿਆਂ ਜਾਂ ਜਿੰਨਾਂ ਵਿਚ ਆਸਤਾ । ਨਾ ਦੋਜ਼ਖ-ਬਹਿਸ਼ਤ ਦੇ ਲਾਰੇ ਲਪੇ ਹਨ ਨਾ ਕਿਆਮਤ ਦੇ ਡਰਾਵੇ । ਇਜ਼ਰਾਈਲ ਫਰਿਸ਼ਤਾ ਬੈਠੇ ਕਢ ਵਹੀਂ, ਆਦਿ ਵਿਚਾਰ ਮੁਸਲਮਾਨ ਸਰੋਤਿਆਂ ਨੂੰ ਉਨ੍ਹਾਂ ਦੀ ਆਪਣੀ ਸਬਦਾਵਲੀ ਵਿਚ ਘਰ ਵਿਚ ਉਦਾਸੀ ਸਿਖਾਉਣ ਦਾ ਯਤਨ ਹੈ। ਇਹ ਸਚ ਹੈ ਕਿ ਗੁਰੂ ਨਾਨਕ ਦੇਵ ਦੀ ਸਾਂਝੀ ਮਨੁਖਤਾ ਤੇ ਪ੍ਰੇਮਮਈ ਸੰਸਕ੍ਰਿਤੀ ਦੇ ਚਾਹਵਾਨ ਸਨ ਅਤੇ ਉਨ੍ਹਾਂ ਨੇ ਸ਼ਬਦੀ ਵਖੇਵਿਆਂ ਨੂੰ ਦੂਰ ਕਰ ਕੇ ਪਰਮ ਤੱਤ ਵਲ ਜਾਣ ਦੀ ਪ੍ਰੇਰਨਾ ਦਿਤੀ ਗੁਰਮਤਿ ਲੇਹੁ ਤਰਹੁ ਸਚੁ ਤਾਰੀ ! ਆਤਮ ਕੀਨਹੁ ਰਿਦੇ ਮੁਰਾਰੀ ॥੧੧॥੨੦ ਮਾਰੂ ਪੰ. ੧੦੪੧ ਰਾਗ ਬਸੰਤ ਘਰ ੧ ਵਿਚ ਰਾਮਾਨੰਦ ਨੇ ਵੀ ਕਿਹਾ ਸੀ ਬੇਦ ਪੁਰਾਨ ਸਭ ਦੇਖੇ ਜੋਇ ॥ ਉਹਾਂ ਤਉ ਜਾਈਐ ਜਉ ਈਹਾਂ ਨਾ ਹੋਇ* ॥੨॥ ਪੰ. ੧੧੯੫

  • “ਇਕਬਾਲ’ ਭਾਵੇਂ ਸੂਫ਼ੀਵਾਦ ਨੂੰ ਇਸਲਾਮ ਲਈ ਹਾਨੀਕਾਰਕ ਸਮਝਦੇ ਸਨ, ਪਰ ਉਨ੍ਹਾਂ ਨੇ ਆਪ ਵੀ ਵੇਦਾਂਤ ਜਾਂ ਸੂਫ਼ੀ ਵਿਚਾਰਧਾਰਾ ਅਨਕੁਲ ਕਿਹਾ ਹੈ ।

ਤੇਰੇ ਜ਼ਮੀਰ ਪੇ ਜਬ ਤਕ ਨ ਹੈ ਨਜੂਲਿ ਕਿਤਾਬ ॥ ਗਿਰਹ-ਕੁਸ਼ਾ ਹੈ ਨ ਰਾਜ਼ੀ ਨ ਸਾਹਿਬਿ ਕਸ਼ਾਫ਼ । 45