ਪੰਨਾ:Alochana Magazine January, February, March 1966.pdf/57

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- ~ - in 1 in the ਯਥਾਰਥਵਾਦ ht ਕਿਸ਼ਨ ਸਿੰਘ | ਮਨੁਖ ਦੇ ਸਾਹਮਣੇ ਸਵਾਲ ਦੁਨੀਆ ਨੂੰ ਸਮਝਣ ਦਾ ਹੀ ਨਹੀਂ । ਆਪਣੀ ਜ਼ਿੰਦਗੀ ਦੀ ਬੇਹਤਰੀ ਵਾਸਤੇ ਉਸਨੂੰ ਬਦਲਣ ਤੇ ਕੰਮ ਕਰਨ ਦਾ ਹੈ । ਆਪਣੀ ਜ਼ਿੰਦਗੀ ਦੀ ਰਾਖੀ ਤੇ ਉਨਤੀ ਵਾਸਤੇ ਮਨੁਖ ਦੇ ਹੱਥ ਵਿਚ ਸਾਇੰਸ ਤੇ ਕਲਾ ਦੇ ਹਥਿਆਰ ਹਨ । ਭਾਵੇਂ ਇਨ੍ਹਾਂ ਦੇ ਤਰੀਕੇ ਤਕਨੀਕ ਤੇ ਕੰਮ ਕਰਨ ਦੇ ਮੈਦਾਨ ਵਖਰੇ ਹਨ, ਅੰਤ ਵਿਚ ਦੋਹਾਂ ਦਾ ਮਨੋਰਥ ਜ਼ਿੰਦਗੀ ਦੀ ਜਦੋਜਹਿਦ ਵਿਚ ਮਨੁਖ ਦਾ ਸਹਾਈ ਹੋਣਾ ਹੈ । ਸਾਇੰਸਦਾਨ ਵਾਂਗ ਸਹਿੱਤਕਾਰ ਦਾ ਫ਼ਰਜ਼ ਹੈ ਕਿ ਸਾਹਿੱਤਕ ਰਚਨਾ ਰਾਹੀਂ ਮਨੁਖ ਨੂੰ ਆਪਣੇ ਆਪ ਤੇ ਸਮਾਜ ਬਾਬਤ ਸਝ ਵਧਾ ਕੇ ਜ਼ਿੰਦਗੀ ਤੇ ਕਾਬ ਪਾਣ ਦਾ ਵਸੀਲਾ ਬਣੇ । ਮਨੁਖ ਨੂੰ ਜੀਵਨ ਜਾਚ ਸਿਖਾਵੇ । | ਸਾਇੰਸਦਾਨ ਕੁਦਰਤ ਦੀਆਂ ਸ਼ਕਤੀਆਂ ਨੂੰ ਦਾਸ ਤਾਂ ਹੀ ਬਣਾ ਸਕਦਾ ਹੈ ਜੇ ਉਹ ਕੁਦਰਤ ਦਾ ਕਾਨੂੰਨ ਸਹੀ ਤੌਰ ਤੇ ਸਮਝੇ । ਆਪਣੇ ਮੈਦਾਨ ਵਿਚ ਇਹੀ ਲੋੜ ਸਾਹਿੱਤਕਾਰ ਦੀ ਹੈ । ਉਹ ਮਨੁਖੀ ਸ਼ਖਸੀਅਤ, ਜਜ਼ਬੇ, ਸਾਮਾਜਿਕ ਰਿਸ਼ਤਿਆਂ, ਦੂਸਰੇ ਲਫ਼ਜ਼ਾਂ ਵਿਚ ਸਾਮਾਜਿਕ ਕਲਚਰ ਤੇ ਬਣਤਰ ਨੂੰ ਸਹੀ ਸਮਝ ਨਾਲ ਹੀ ਲੋੜੀਦੇ ਰਾਹ ਤੋਰ ਸਕਦਾ ਹੈ, ਜ਼ਿੰਦਗੀ ਆਪਣੀ ਡਾਇਲੈਕਟਿਕ ਦੀ ਚਲਾਈ ਚਲਦੀ ਹੈ । ਉਸਦੀ ਡਾਇਲੈਕਟਿਕ ਹੀ ਉਸਦਾ ਕਾਨੂੰਨ ਹੈ । ਸਮਾਜ ਦੀ ਡਾਇਲੈਕਟਿਕ ਬੁਨਿਆਦੀ ਤੌਰ ਤੇ ਮਨੁਖ ਤੇ ਕੁਦਰਤ ਨੇ ਆਪਸ ਵਿਚ ਸਾਂਝ ਤੇ ਸ਼ਰੀਕੇ ਦੇ ਰਿਸ਼ਤੇ ਦੀ ਪੈਦਾਵਾਰ ਹੈ । 47