ਪੰਨਾ:Alochana Magazine January, February, March 1966.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪ੍ਰਗਟਾਉ ਲਈ ਰਾਖਵਾਂ ਹੋ ਜਾਵੇ ! ਇਸ ਤੋਂ ਪਹਿਲਾਂ ਕਿ ਅਸੀਂ ਪੰਜਾਬੀ ਲਿਖਤ ਤੇ ਲੇਖਕਾਂ ਲਈ ਇਸ ਮਹਪੂਰਣ ਫ਼ੈਸਲੇ ਦੇ ਲਾਭ ਲਾਭ ਦਾ ਅਨੁਮਾਨ ਲਾਈਏ, ਪੰਜਾਬੀ ਲੇਖਕਾਂ ਦੇ ਇਕ ਆਮ ਤਿਕਰਮ ਬਾਰੇ ਚਰਚਾ ਦੀ ਲੋੜ ਹੈ । ਇਹ ਕਿਹਾ ਜਾਂਦਾ ਹੈ ਕਿ ਪੰਜਾਬੀ-ਭਾਸ਼ੀ ਇਲਾਕੇ ਦੇ ਨਿਸਚੇ ਲਈ ਨਿਯੁਕਤ ਹੋਏ ਕਮਿਸ਼ਨ ਦੇ ਪੜਤਾਲ-ਖੇਤਰ ਨੂੰ ਜਿਸ ਤਰਾਂ ਸੀਮਾ-ਜਕੜ ਕੀਤਾ ਗਿਆ ਸੀ ਉਸ ਨਾਲ ਭਾਰਤ ਦੇ ਸਾਰੇ ਪੰਜਾਬੀ-ਭਾਸ਼ੀ ਲੋਕਾਂ ਦੇ ਇਕੱਠੇ ਹੋਣ ਦੀ ਕੋਈ ਸੰਭਾਵਨਾ ਨਹੀਂ ਸੀ । ਮਸਲਨ, ਜਾਣਕਾਰ ਭਾਸ਼ਾ-ਵਿਗਿਆਨੀਆਂ ਦਾ ਦਾਅਵਾ ਹੈ ਕਿ ਭਾੜਾ ਦਾ ਕੋਈ ਵੀ ਮਾਨਦੰਡ ਜੰਮੂ ਦੇ ਡੋਗਰੀ-ਭਾਸ਼ੀ ਦੇਸ ਨੂੰ ਗ਼ੈਰ-ਪੰਜਾਬੀ ਸਿੱਧ ਨਹੀਂ ਕਰ ਸਕਦਾ ; ਕਾਂਗੜ, ਸੌ ਸਦੀ ਪੰਜਾਬੀ ਬੋਲਦਾ ਇਲਾਕਾ ਹੈ ਨੂੰ ਵਰਤਮਾਨ ਹਿਮਾਚਲ ਦਾ ਕਾਫ਼ੀ ਵੱਡਾ ਭਾਗ ਪੰਜਾਬੀ ਦੀ ਹੀ ਕੋਈ ਨਾ ਕੋਈ ਉਪ-ਭਾਸ਼ਾ ਬੋਲਦਾ ਹੈ । ਪਰ ਕਮਿਸ਼ਨ, ਚਾਹੁੰਦਾ ਹੋਇਆ ਵੀ, ਇਨ੍ਹਾਂ ਨੂੰ ਪੰਜਾਬੀ ਇਲਾਕੇ ਵਿਚ ਸ਼ਾਮਿਲ ਨਹੀਂ ਸੀ ਕਰ ਸਕਦਾ । ਇਹ ਵੀ ਕਿਹਾ ਜਾਂਦਾ ਹੈ ਕਿ ਕਮਿਸ਼ਨ ਨੇ, ਜਿਸ ਤਰਾਂ ਆਪਣੀ ਬੈਠਕ ਦੇ ਅੰਤਿਮ ਦਿਨਾਂ ਵਿਚ, ਸਿੰਚਾਈ ਤੇ ਬਿਜਲੀ ਦੇ ਪ੍ਰਮੁੱਖ ਇੰਜੀਨੀਅਰਾਂ ਨੂੰ ਆਪ ਬੁਲਾ ਕੇ, ਉਨ੍ਹਾਂ ਪਾਸੋਂ ਹਾਲਾਤ ਸਮਝਣ ਦੀ ਕੋਸ਼ਿਸ਼ ਕੀਤੀ, ਉਸੇ ਤਰ੍ਹਾਂ ਜੇ ਨਿਰਪੱਖ ਭਾਸ਼ਾ-ਵਿਗਿਆਨੀਆਂ ਨੂੰ ਵੀ ਬੁਲਾ ਲੈਂਦਾ ਤਾਂ ਪੱਛਮੀ ਪੰਜਾਬ ਤੋਂ ਆ ਕੇ ਪੂਰਬੀ ਪੰਜਾਬ ਵਿਚ ਵੱਸੇ ਲੋਕਾਂ ਦੀ ਭਾਸ਼ਾ ਬਾਰੇ, ਗੀਅੜਨ ਦੀ। ਮਹਾ ਭੁਲੇਖਾ-ਪਾਊ ਰਾਏ ਦੀ ਆੜ ਵਿਚ, ਉਹ ਅਨਰਥ ਨਾ ਹੁੰਦਾ ਜੋ ਕਮਿਸ਼ਨ ਦੇ ਪਾਸ ਹੁਣ ਹੋ ਗਿਆ ਹੈ (ਕਮਿਸ਼ਨ ਨੇ ਪੱਛਮੀ ਪੰਜਾਬ ਦੀ ਭਾਸ਼ਾ ਨੂੰ ਪੰਜਾਬੀ ਹt ਨਹੀਂ ਮੰਨਿਆ !) । ਵੈਸੇ ਤਾਂ ਕਸੂਰ ਸਾਡੇ ਵਿਦਵਾਨਾਂ ਦਾ ਹੀ ਹੈ । ਭਾਰਤ ਦੇ ਤਿੰਨ ਆਦਰਯੋਗ ਸਿਆਣੇ ਆਪਣੀ ਰਪਟ ਵਿਚ ਕਦੀ ਥਾਂ ਆਪਣੀ ਮਜਬੂਰੀ ਦੱਸਦੇ ਹਨ ਕਿ ਸਾਡੇ ਪਾਸ ਫ਼ਲਾਣੇ ਇਲਾਕੇ ਦੀ ਬੋਲੀ ਦਾ ਪੱਕਾ ਪਤਾ ਲਾਉਣ ਲਈ ਕੋਈ ਢੰਗ ਨਹੀਂ ਹੈ । ਜੇ ਸਾਡੇ ਵਿਦਵਾਨਾਂ ਨੇ ਪੰਜਾਬ ਦੀਆਂ ਉਪ-ਭਾਸ਼ਾਵਾਂ ਜਾਂ ਇਲਾਕਾਈ ਭਾਸ਼ਾਵਾਂ ਉੱਤੇ, ਆਧੁਨਿਕ ਢੰਗ ਨਾਲ, ਸਵਿਸਤਾਰ ਕੰਮ ਕੀਤਾ ਹੁੰਦਾ ਜਾਂ ਸਾਡੇ ਵਿਵਿਦਿਆਲਿਆਂ ਨੇ ਇਸ ਪਾਸੇ ਕੋਈ ਬੱਝਵਾਂ, ਯੋਜਨਾ-ਪਰਕ ਕੰਮ ਕਰਵਾ ਲਿਆ ਹੁੰਦਾ,ਹੋਰ ਕੁੱਝ ਨਹੀਂ, ਜੇ ਅੱਜ ਤੋਂ ਦਸ ਸਾਲ ਪਹਿਲਾਂ, ਭਾਸ਼ਾ ਵਿਭਾਗ, ਪੰਜਾਬ ਦੀ ਸਲਾਹਕਾਰ ਸਮਿਤੀ ਵਿਚ ਸੰਪਾਦਕ ਵੱਲੋਂ ਪੇਸ਼ ਕੀਤੀ ਉਹ ਯੋਜਨਾ ਨੂੰ ਸਿਰੇ ਚਾੜ੍ਹ ਦਿੱਤੀ ਗਈ ਹੁੰਦੀ, ਜਿਸ ਰਾਹੀਂ ਸਮੁੱਚੇ ਪੰਜਾਬ ਦੀ ਭਾਸ਼ਾ, ਸੰਸਕ੍ਰਿਤੀ, ਲੋਕ-ਸਾਹਿੱਤ, ਇਤਿਹਾਸ ਤੇ ਵਹਿਮਾਂ ਭਰਮਾਂ ਆਦਿ ਦੀ ਖੋਜ ਲਈ ਇਕ ਅੱਠ-ਮੈ ਬਰੀ ਸਰਵੇਖਣ-ਟੋਲੀ ਦੀ ਨਿਯੁਕਤੀ ਦੀ (Aਫਾਰਸ਼ ਕੀਤੀ ਗਈ ਸੀ, ਤਾਂ ਕਮਿਸ਼ਨ ਅੱਜ ਇਸ ਤਰ੍ਹਾਂ ਦੀ ਸ਼ਿਕਾਇਤ ਨਾ ਫੇਰ ਸਤਦਾ ! ਆਮ ਪੰਜਾਬੀ ਲੇਖਕਾਂ, ਖ਼ਾਸ ਕ ਤੇ ਭਾ-ਵਿਗਿਆਨੀ ਆਂ ਨੇ, ਕਿਉਂਕਿ ਪੰਜਾਬੀ ਸੂਬੇ ਦੇ ਅੰਦੋਲਨ ਵਿਚ ਬਹੁਤਾ ਸਰਗਰਮ ਹਿੱਸਾ ਲੈਣ ਤੋਂ ਸੰਕੋਚ ਵਰਤਿਆ, (ਸ)