ਪੰਨਾ:Alochana Magazine January, February, March 1966.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਰ ਮਸਲੇ ਨੂੰ ਆਪਣੀ ਰੰਗਤ ਦੇਂਦਾ ਹੈ । ਸੇਖੋਂ ਨੇ ਆਪਣੇ ਨਾਟਕ 'ਨਾਰ' ਦਾ ਵਿਸ਼ਾ ਚੋਰ ਬਜ਼ਾਰੀ ਬਣਾਇਆ ਹੈ । ਚੋਰ ਬਾਜ਼ਾਰੀਏ ਦਾ ਮਨੋਰਥ ਮੁਨਾਫ਼ਾ ਹੈ । ਸਰਮਾਇਆਦਾਰ ਦੇ ਆਪਣੇ ਹਿਤੀ ਰਾਜ ਦੇ ਬਣਾਏ ਹੋਏ ਕਾਨੂੰਨ ਨੂੰ ਤੋੜ ਕੇ ਜਲਦ ਗਹਿਰਾ ਮੁਨਾਫ਼ਾ । ਇਹ ਮੁਨਾਫ਼ਾ ਲੋਕਾਂ ਦੀ ਉੱਨ ਲੱਥ ਕੇ ਆਉਂਦਾ ਹੈ । ਸੋ ਟਕਰ ਚਰਬਜ਼ਾਰੀਏ ਦੇ ਮੁਨਾਫ਼ਾ ਹਿਤ ਤੇ ਲੋਕ ਹਿਤ ਦੀ ਹੈ । ਸੇਖੋਂ ਨੇ ਇਹ ਟੱਕਰ ਚੋਰਬਾਜ਼ਾਰੀਏ ਤੇ ਸਰਮਾਇਆਦਾਰੀ ਸਟੇਟ ਤੇ ਅਫ਼ਸਰਸ਼ਾਹੀ ਦੀ ਸਮਝੀ ਹੈ । ਚਰ ਬਾਜ਼ਾਰੀ ਤੇ ਸਰਮਾਇਆਦਾਰੀ ਸਟੇਟ ਦੇ ਦਰਮਿਆਨ ਵਿਰੋਧ ਹੈ । ਸਟੇਟ ਲੋਕਾਂ ਦੀ ਜਾਗਿਤ ਤੇ ਤਾਕਤ ਦੇ ਪ੍ਰਸੰਗ ਵਿਚ ਸਰਮਾਇਆਦਾਰੀ ਨਜ਼ਾਮ ਨੂੰ ਕਾਇਮ ਰਖਣ ਵੱਜਦੇ ਹੈ । ਹਰ ਚੋਰ ਬਾਜ਼ਾਰੀਏ ਦੇ ਹਰ ਸੰਦੇ ਵਾਸਤੇ ਨਹੀਂ। ਇਸ ਤੋਂ ਉਪਰੰਤ ਜੋਰ ਬਾਜ਼ਾਰੀਏ ਤੇ ਅਫ਼ਸਰ-ਸ਼ਾਹੀ ਦੀ ਨਫੇ ਦੀ ਹਿਸਾ ਵੰਡਾਈ ਬਾਬਤ ਟੱਕਰ ਹੈ । ਜਦੋਂ ਲਲਤਾ ਦਸ ਦੇਂਦੀ ਹੈ ਕਿ ਹਰ ਅਫ਼ਸਰ ਦੀ ਕੀਮਤ ਹੈ ਅਤੇ ਉਹ ਕੀਮਤ ਦੇਣ ਨੂੰ ਤਿਆਰ ਹੈ, ਦੂਸਰੇ ਲਫਜ਼ਾਂ ਵਿਚ ਅਫ਼ਸਰਾਂ ਦੀ ਰਜ਼ਾਮੰਦੀ ਨਾਲ ਨਫ਼ੇ ਦਾ ਹਿੱਸਾ ਵੰਡਣੋਂ ਤਿਆਰ ਹੈ ਤਾਂ ਨਾਟਕ ਵਿਚ ਸਿਵਾਏ ਭਰਤੀ ਤੋਂ ਕੁਛ ਰਹਿ ਨਹੀਂ ਜਾਂਦਾ , ਅਫ਼ਸਰ ਕਾਰ-ਗੁਜ਼ਾਰੀ ਵਾਸਤੇ ਮਾਲ ਨਹੀਂ ਪਕੜਦੇ, ਪਕੜਦੇ ਹਨ ਲੋਕਾਂ ਦੀ ਅੱਖ ਘਟਾ ਪਾਉਣ ਵਾਸਤੇ, ਉਨ੍ਹਾਂ ਦੀ ਵਧਦੀ ਔਖਿਆਈ ਨੂੰ ਠੰਢਿਆਂ ਕਰਨ ਵਾਸਤੇ । ਸੇਖੋਂ ਨੇ ਸਹੀ ਟਕਰਾ ਲਿਆ ਹੀ ਨਹੀਂ। ਜਦੋ-ਜਹਦ ਦਾ ਨਾਇਕ ਲੋਕ ਪੜਾ ਪੇਸ਼ ਹੀ ਨਹੀਂ ਹੋਇਆ ਵਿਸ਼ੇ ਦੀ ਸੰਭਾਵਨਾ ਜ਼ਾਹਿਰ ਹੀ ਨਹੀਂ ਹੋਈ । ਪਾਤਰਾਂ ਪਰ ਕੰਮ ਹੀ ਨਹੀਂ ਕੀਤਾ । ਪਾਤਰ ਕੰਮ ਤਾਂ ਹੀ ਕਰਦੇ ਹਨ ਜੇ ਉਹ ਸਮਾਜਿਕ ਸਰਜ ਜਾਂ ਰੋਂ ਦੇ ਪ੍ਰਤੀਨਿਧ ਹੋਣ, ਉਸ ਦਾ ਮੁਜਸਮ ਬਣਨ । ਜੇ ਹਾਲਾਤ ਉਨਾਂ ਦੀ ਅੰਦਰ ਜ਼ਿੰਦਗੀ ਨੂੰ ਉਸਾਰਦੇ ਦਿੱਸਣ, ਘਟਨਾਵਾਂ ਪਾਤਰਾਂ ਦੇ ਵਿਚ ਮੂਰਤੀਮਾਨ ਹੋਣ, ਅਤੇ ਸਾਮਾਜਿਕ ਸਦਾਚਾਰਕ ਮਸਲੇ ਉਨ੍ਹਾਂ ਦੀ ਜ਼ਾਤੀ ਕਿਸਮਤ ਦਾ ਫੈਸਲਾ ਬਣਨ ਦਿਨ ਦੇ ਹਲ ਵਾਸਤੇ ਉਹ ਤਣਿਆਂ ਤਕ ਜ਼ੋਰ ਲਾਉਂਦੇ ਦਿੱਸਣ । ਟਕਰਾ ਸਹੀ ਪੇਸ਼ ਨr ਹੋਣ ਕਰਕੇ ਸੇਖ ਦੇ ਨਾਟਕ ਵਿਚ ਤਨਾਓ ਹੀ ਨਹੀਂ ਆਇਆ । ਲਿਖਤ ਸਹ ਮਹਿਨਿਆਂ ਵਿਚ ਨਾਟਕ ਹੀ ਨਹੀਂ ਬਣਿਆ । ਗਾਰਗੀ ਨੇ ਵੀ ਆਪਣੇ ਨਾਟਰ 'ਲੋਹਾ ਕਟ ਵਿਚ ਤਨਾਓ ਵਾਸਤਵਕ ਤਰੀਕੇ ਨਾਲ ਪੇਸ਼ ਨਹੀਂ ਕੀਤਾ। ਇਸ ਟਕਰਾ ਦੇ ਦੋ ਪਾਸੇ ਕਿਹੜੇ ਹਨ ? ਉਨ੍ਹਾਂ ਦੀਆਂ ਕੀ ਮਜ਼ਬੂਰੀਆਂ ਹਨ ? ਅਪਣੀ ਨਿਜੀ ਜ਼ਿੰਦਗੀ ਦੇ ਕਿਸ ਕਾਨੂੰਨ ਦੇ ਅਧੀਨ ਉਹ ਆਪਸ ਵਿਚ ਟਕਰਾਉਂਦੇ ਹਨ ? ਕਿਨਾਂ ਕੀਮਤਾਂ ਵਲ ਵਫ਼ਾਦਾਰੀ ਤੇ ਕਿਨ੍ਹਾਂ ਦੀ ਅਗਵਾਈ ਹੇਠ ਉਹ ਆਪਣੀ ਪੋਜ਼ੀਸ਼ਨ ਛਡਣ ਅਸਮਰਥ ਹਨ, ਕੁਛ ਜ਼ਾਹਿਰ ਨਹੀਂ ਹੁੰਦਾ। ਪਿਆਰ ਦੀ ਸਫਲਤਾ ਦਾ ਵੈਰੀ ਸਮਾਜ ਦਾ ਜਮਾਤੀ ਅੰਗ, ਜਮਾਤੀ ਤਰ ਹੈ ਅਤੇ ਇਹ ਅੰਗ ਪਾਤਰ ਦੀ ਕਿਸੇ 50