ਪੰਨਾ:Alochana Magazine January, February, March 1966.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਾਬਲ ਕਰਨਾ ਹੈ । # ਯਥਾਰਥਵਾਦੀ ਸਾਹਿੱਤ ਨੇ ਨਾ ਸਿਰਫ਼ ਸਾਮਾਜਿਕ ਡਾਇਲੈਕਟਿਕ ਨੂੰ ਆਪਣਾ ਵਿਸਾ ਬਣਾਉਣਾ ਹੈ ਟਕਰ ਨੂੰ ਸਹੀ ਨਿਭਾਉਣਾ ਵੀ ਹੈ । ਸਪੱਸ਼ਟ ਤੌਰ ਤੇ ਅਨੁਭਵ ਇਹ ਕਰਾਉਣਾ ਹੈ ਕਿ ਹੋ ਰਹੀ ਟੱਕਰ ਦੇ ਕਿਹੜੇ ਕਿਹੜੇ ਧੜੇ ਹਨ ? ਉਨਾਂ ਦੀ ਸਾਮਾਜਿਕ ਤੋਂ ਕੀ ਹੈ ? ਕਿਹੜੀਆਂ ਸਾਮਾਜਿਕ ਰੌਆਂ, ਤੇ ਕਿਸ ਜਮਾਤ ਦੀਆਂ ਕਿਹੜੀਆਂ ਖ਼ਾਸੀਅਤਾਂ ਉਸ ਟਕਰਾ ਦਾ ਵਜੂਦ ਹਨ, ਅਤੇ ਵੇਲੇ ਦੇ ਸਾਮਾਜਿਕ ਹਾਲਾਤ ਵਿਚ ਉਹ ਟੱਕਰ ਕਿਸ ਰੁਖ ਨੂੰ ਤੁਰ ਰਹੀ ਹੈ ਅਤੇ ਕੀ ਸਿੱਟੇ ਨਿਕਲਣ ਦੀ ਸੰਭਾਵਨਾ ਹੈ । ਜ਼ਾਹਿਰ ਹੈ ਕਿ ਯਥਾਰਥਵਾਦੀ ਸਾਹਿਤ ਦੀ ਵਸਤੂ, ਮਨੁਖੀ ਸ਼ਖ਼ਸੀਅਤ, ਮਨੁਖੀ ਰਿਸ਼ਤਿਆਂ ਤੇ ਸਾਮਾਜਿਕ ਤੋਰ ਦਾ ਸਚ ਹੈ । ਸਚ ਵੀ ਲੋਹੇ ਵਰਗਾ ਪੱਕਾ ਹੈ, ਕਿਉਂਕਿ ਇਸ ਦੇ ਆਸਰੇ ਹੀ ਇਨਸਾਨ ਦਾ ਚਲਨ ਚਲਣਾ ਹੈ । ਉਸ ਨੇ ਸ਼ਾਇਦ ਜਾਨ ਦੀ ਬਾਜ਼ੀ ਲਾਉਣੀ ਹੈ । ਜਿਸ ਤਰ੍ਹਾਂ ਕੁਦਰਤ ਦੇ ਕਾਨੂੰਨ ਦੀ ਗਲਤ ਸਮਝ ਸਾਇੰਸ ਨਹੀਂ ਹੋ ਸਕਦੀ ਇਸ ਤਰ੍ਹਾਂ ਹੀ ਸਾਮਾਜਿਕ ਤੌਰ ਦੀ ਸਮਝ ਤੇ ਉਸ ਦੇ ਸ ਹਲਕੀ ਲਿਖਤ ਯਥਾਰਥਵਾਦੀ ਸਾਹਿੱਤ ਨਹੀਂ ਹੋ ਸਕਦੀ । ਹੁਣ ਦਾ ਪੰਜਾਬੀ ਸਾਹਿੱਤ ਮੁਢੋਂ ਹੀ ਇਸ ਵਾਸਤੇ ਨੀਰਸ ਹੈ ਕਿ ਉਸ ਦੀ ਜ਼ਿੰਦਗੀ ਬਾਬਤ ਸਮਝ ਰਲਦੀ ਹੈ । ਗਾਰਗੀ ਦੇ ਨਾਟਕ 'ਲੋਹਾ ਕੁੱਟ' ਵਿਚ ਸਿਰਫ਼ ਨਾਟਕ ਦੀ ਬੁਨਿਆਦੀ ਟੱਕਰ ਕਿਸੇ ਗਹਿਰੇ ਤੌਰ ਤੇ ਖੜੀ ਨਹੀਂ ਕੀਤੀ ਗਈ, ਇਹ ਵਾਸਤਵਿਕ ਤਰੀਕੇ ਨਾਲ ਕਾਦੀ ਨਹੀਂ ਗਈ। ਕੱਢੇ ਸਿੱਟੇ ਵੀ ਵਾਸਤਵਿਕ ਨਹੀਂ, ਪਾਤਰਾਂ ਦੀ ਨਿਜੀ ਜ਼ਿੰਦਗੀ ਦੀ ਡਾਇਨਿਮਿਕਸ ਸਹੀ ਪੇਸ਼ ਨਹੀਂ ਅਤੇ ਨਾ ਹੀ ਇਨਿਮਿਕਸ ਦੀ ਬਣਤੀ ਹਾਲਾਤ ਦੀ ਬਣਾਈ ਪਰਤਖ ਹੁੰਦੀ ਹੈ । ਸੰਤੀ ਦੇ ਕਿਸੇ ਹੋਰ ਨਾਲ ਪਿਆਰ ਦੀ ਅਨਿਵਾਰਤਾ ਜ਼ਾਹਿਰ ਨਹੀਂ ਹੁੰਦੀ । ਸੰਤੀ ਬਾਬਤ ਸਾਡਾ ਅਨੁਭਵ ਇਹ ਨਹੀਂ ਕਿ ਉਹ ਅੰਦਰ ਪਿਆਰ ਦੀ ਜਵਾਲਾਮੁਖੀ ਦਾ ਮੂੰਹ ਬੰਦ ਕਰੀ ਬੈਠੀ ਹੈ ਅਤੇ ਉਸ ਜਵਾਲਾਮੁਖੀ ਦੇ ਖੁਲਣ ਨੂੰ ਸਿਰਫ਼ ਉਸ ਦੀ ਧੀ ਦੇ ਨਿਕਲ ਜਾਣ ਦਾ ਤੁਣਕਾ ਹੀ ਚਾਹੀਦਾ ਸੀ । ਲਿਖਾਰੀ ਵਲੋਂ ਇਸ ਪਿਆਰ ਦੇ ਜ਼ਿਕਰ ਉਤੇ ਵੀ ਮਹਿਸੂਸ ਇਹੀ ਹੁੰਦਾ ਹੈ ਕਿ ਹੁੰਦਾ ਹੋਵੇਗਾ ਪਰ ਹੁਣ ਤਾਂ ਉਹ ਜ਼ਿੰਦਗੀ ਵਿਚ ਆਪਣੀ ਪੋਜ਼ਸ਼ਨ ਨਾਲ ਸਮਝੌਤਾ ਕਰ ਚਕੀ ਹੈ : ਉਸ ਕੋਲੋਂ ਅਸੀਂ ਜਵਾਲਾਮੁਖੀ ਦੇ ਧਮਾਕੇ ਦੀ ਆਸ ਨਹੀਂ ਰਖਦੇ । ਨਾ ਹੀ 'ਲੋਹਾ ਕੁੱਟ' ਵਲੋਂ ਨਾ ਨਜਿੱਠੀ ਜਾਣ ਵਾਲੀ ਅਸਫਲਤਾ ਦਾ ਅਹਿਸਾਸ ਹੁੰਦਾ ਹੈ । ਇਥੇ ਹੀ ਬੱਸ ਨਹੀਂ । ਸੰਤੀ ਤੇ ਉਸ ਦੀ ਧੀ ਦੇ ਭਜ ਜਾਣ ਨੂੰ ਇਕ ਧਾਗੇ ਹੀ ਪਤਾ ਗਿਆ ਹੈ । ਜਿਵੇਂ ਇਕ ਹੀ ਚੀਜ਼ ਦੇ ਦੋ ਰੂਪ ਹੁੰਦੇ ਹਨ। ਆਪਣੀ ਧੀ ਨਾਲੋਂ ਸੰਤੀ ਤਿੰਨ ਕਦਮ ਅਗੇ ਉਠਾ ਚੁਕੀ ਹੈ । ਉਹ ਹੁਣ ਕੋਈ ਕੁੜੀ-ਚਿੜੀ ਨਹੀਂ । ਅਧਖੜ ਇਸਤੀ ਹੈ । ਉਸ ਦਾ ਕਾਨੂੰਨੀ ਤੌਰ ਤੇ ਵਿਆਹ ਹੋਇਆ ਹੈ । ਨੱਸਣ ਲਗੀ ਪਿਛੇ ਪਤਰ ਵ 53