ਪੰਨਾ:Alochana Magazine January, February, March 1966.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| ਸਰਮਾਇਆਦਾਰੀ ਦੇ ਅੰਤ ਹੋਣ ਨੂੰ ਕੀ ਉਡੀਕਣਾ ਹੈ । ਇਸਤ੍ਰੀ ਨੂੰ ਤਾਂ ਆਜ਼ਾਦ ਹੋਣਾ ਚਾਹੀਦਾ ਹੈ । ਮਜ਼ਦੂਰ ਕਿਸਾਨ ਫਿਰ ਵੇਖੇ ਜਾਣਗੇ । ਸਾਮਾਜਿਕ ਬੀਮਾਰੀ ਦੀ ਤਸ਼ਖੀਸ਼ ਸਹੀ ਨਹੀਂ। ਸਰਮਾਇਆਦਾਰੀ ਦੀ ਝੋਲੀ ਵਿਚ ਕੋਈ ਰਾਹ ਹੀ ਨਹੀਂ । ਉਸ ਦਾ ਪਿਆਰ ਚੂੰਕਿ ਕਿਸੇ ਹੋਰ ਥਾਂ ਘੁਲਾਂਦਾ ਹੈ ਇਸ ਵਾਸਤੇ ਲੋਹਾ-ਕੁਟ ਨਾਲ ਦਿਨ ਪੂਰੇ ਕਰਨ ਵਾਲੀ ਗਲ ਹੈ, ਜ਼ਿੰਦਗੀ ਦੇ ਪਿਆਰ ਦੀ ਸਫ਼ਲਤਾ ਨਹੀਂ। ਨਸ਼ਿਆਂ ਉਸ ਦੇ ਅੰਦਰੋਂ ਮਾਂ ਦਾ ਕਲੇਜਾ ਤਲਕੇਗਾ, ਜਾ ਕੇ ਉਧਲ ਅਖਵਾਏਗੀ । ਉਸ ਦੇ ਹਿਰਦੇ ਵਿਚ ਬੈਠੀਆਂ ਦੋ ਮਜਬੂਰੀਆਂ ਇਕ ਦੂਸਰੇ ਦੇ ਉਲਟ ਖਿਚਦੀਆਂ ਹਨ । ਦੁੱਖ ਉਸ ਦੇ ਆਪਣੇ ਅੰਦਰ ਚਲਾ ਗਿਆ ਹੈ । ਕੁਛ ਕਰੇ ਦੋਹੀਂ ਪਾਸੀਂ ਮਾਰੀਦੀ ਹੈ । ਨਾਟਕ ਤੋਂ ਜ਼ਾਹਿਰ ਗੱਲ ਇਹ ਹੋਣੀ ਚਾਹੀਦੀ ਸੀ ਕਿ ਸੰਤੀ ਦੇ ਪਿਆਰ ਨੂੰ ਮਾਰਦੀ ਨਜ਼ਾਮ ਦੀ ਚਾਲ ਤੇ ਉਸ ਦੀਆਂ ਕੀਮਤਾਂ ਹਨ । ਸਾਡਾ ਮਤਲਬ ਇਹ ਨਹੀਂ ਕਿ ਸੰਤੀ ਆਪਣੀ ਭੁੱਖ ਦੇ ਖਿਲਾਫ਼ ਲੜੇ ਨਾ, ਜਾ ਪਿਆਰੇ ਨਾਲ ਮਿਲਣ ਦਾ ਹੀਲਾ ਨਾ ਕਰੇ । ਇਸਤ੍ਰੀ ਆਪਣੇ ਪਿਆਰ ਦੀ ਅਸਫ਼ਲਤਾ ਤੋਂ ਤੰਗ ਹੈ । ਅਤੇ ਕੁਝ ਕਰਨ ਤੇ ਪ੍ਰੇਰਿਤ ਹੋ ਰਹੀ ਹੈ । ਪਰ ਹਾਲਾਤ ਤੇ ਸਮਾਜ ਦੀ ਤੋਰ ਦੇ ਮੁਤਾਬਕ ਵਾਸਤਵਿਕ ਸਿਟੇ ਜ਼ਾਹਿਰ ਹੋਣੇ ਚਾਹੀਦੇ ਹਨ । । ਵਾਸਤਵਿਕਤਾ ਦਾ ਨਮੂਨਾ ਵਾਰਸ ਸ਼ਾਹ ਦੀ ਹੀਰ ਹੈ । ਸਮਾਜ ਵਿਚ ਚਲ ਰਹੀ ਜਮਾਤੀ ਟੱਕਰ ਨੂੰ ਅਸਲੀ ਵਾਰਸ ਸ਼ਾਹ ਨੇ ਨਿਭਾਇਆ ਹੈ । ਆਪਸ ਵਿਚ ਮਨ-ਪਸੰਦੀ ਇਕ ਜੋੜੀ ਦੇ ਮੇਲ ਦੀ ਤਾਂਘ ਕੁਦਰਤੀ ਹੈ । ਇਸ ਵਿਚ ਵਿਘਨ ਕਿਉਂ ਪੈਂਦਾ ਹੈ ? ਸਮਾਜ ਦੀ ਤੋਰ ਉਸ ਦੀ ਚੰਗੇ ਮਾੜੇ ਦੀ ਕਸਵਟੀ, ਕਿਸ ਤਰ੍ਹਾਂ ਇਕ ਸਹੀ ਕੁਦਰਤੀ ਤੇ ਇਨਸਾਨੀ ਚੀਜ਼ ਨੂੰ ਦੋਸ਼ੀ ਕਰਾਰ ਦੇਂਦੀ ਹੈ । ਉਸ ਦੀ ਪੂਰਤੀ ਦੇ ਖਿਲਾਫ਼ ਮੋਰਚਾ ਲੜਾਈ ਛੇੜ ਦੇਂਦੀ ਹੈ, ਇਨਸਾਨੀਅਤ ਦੇ ਨੁਕਤੇ ਤੋਂ ਠੀਕ ਨੂੰ ਗ਼ਲਤ ਤੇ ਗ਼ਲਤ ਨੂੰ ਸਹੀ ਬਣਾਉਂਦੀ ਹੈ । ਸਮਾਜ ਦਾ ਜਮਾਤੀ ਅੰਗ ਕਿਸ ਤਰ੍ਹਾਂ ਸਮਾਜ ਦੇ ਇਨਸਾਨਾਂ ਨੂੰ ਗ਼ੈਰ-ਕੁਦਰਤੀ ਰਾਹ ਤੇ ਤੋਰਦਾ ਹੈ, ਉਹ ਵਾਰਸ ਸ਼ਾਹ ਦੀ ਰਚਨਾ ਸਾਫ਼ ਉਘੜ ਕੇ ਦੱਸ ਦੇਂਦੀ ਹੈ । ਕਹਾਣੀ ਖੁਲਦਿਆਂ ਸਾਰ ਹੀ ਵਾਰਸ ਸ਼ਾਹ ਨੇ ਸਾਹਿਤਕ ਤੌਰ ਤੇ ਅਮਰ ਸੀਨ ਰਾਹੀਂ ਉਸ ਨਜ਼ਾਮ ਦੀ ਪਿੰਡ ਦੀ ਜ਼ਿੰਦਗੀ ਦੀ ਡਾਇਲੈਕਟਿਕ ਸਹੀ ਪੇਸ਼ ਕੀਤੀ ਹੈ । ਮੌਤ ਮਰ ਜਾਂਦਾ ਹੈ । ਪਰ ਧੀਦੋ ਦੇ ਸਿਵਇ ਉਸ ਦੇ ਸਭ ਤਰ ਵਿਆਹੇ ਹੁੰਦੇ ਹਨ । ਵਿਹਾਇਆਂ ਨੂੰ ਆਪੋ ਆਪਣੇ ਘਰਾਂ ਦੀ ਪੈ ਜਾਂਦੀ ਹੈ । ਪਰਾਈਆਂ ਜਾਈਆਂ ਇਸ ਨੂੰ ਤਲ ਦੇਂਦੀਆਂ ਹਨ । ਨਜ਼ਾਮ ਦੀ ਤੋਰ ਭਰਾਵਾਂ ਨੂੰ ਸ਼ਰੀਕ ਬਣਾ ਦੇਂਦੀ ਹੈ । ਇਹ ਡਾਇਲੈਕਟਿਕ ਦਾ ਇਕ ਪਾਸਾ ਹੈ । ਦੂਸਰੇ ਪਾਸੇ ਪਿੰਡ ਦੀ ਜ਼ਿੰਦਗੀ ਵਿਚ ਬਾਹਾਂ ਵਾਲਿਆਂ ਤੋਂ ਬਗੈਰ ਕੋਈ ਜੀਉਣ ਨਹੀਂ ਦੇਂਦਾ । ਨਜ਼ਾਮ ਦੀ ਤੋਰ ਹੀ ਐਸੀ ਹੈ ਕਿ 55