ਪੰਨਾ:Alochana Magazine January, February, March 1966.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤਕੜਾ ਮਾੜੇ ਨੂੰ ਖਾਂਦਾ ਹੈ । ਇਸ ਲੋੜ ਕਰਕੇ ਭਰਾ ਮਾਂ ਜਾਇ ਹਨ, ਬਾਹੀਂ ਹਨ । ਡਾਇਲੈਕਟਿਕ ਦੇ ਇਹ ਦੋਵੇਂ ਪਾਸੇ ਪ੍ਰਕਾਰ ਦੀ ਜ਼ਿੰਦਗੀ ਚਲਾਉਂਦੇ ਹਨ । ਅਡ ਹੋਣ ਵੇਲੇ ਡਾਇਲੈਕਟਿਕ ਦਾ ਪਹਿਲਾਂ ਪਾਸਾ ਭਾਰੀ ਹੁੰਦਾ ਹੈ । ਕਾਜ਼ੀ ਤੇ ਪੈਂਚਾਂ ਨਾਲ ਰਲ ਕੇ ਰਾਂਝੇ ਨੂੰ ਜ਼ਮੀਨ ਮਾੜੀ ਦਿੱਤੀ ਜਾਂਦੀ ਹੈ । ਇਹ ਬਾਬਲ ਦਾ ਦੇਸ ਛੱਡਣ ਤੇ ਮਜਬੂਰ ਹੋ ਜਾਂਦਾ ਹੈ । ਕਹਾਣੀ ਦੇ ਨੁਕਤੇ ਤੋਂ ਸਿਰਫ਼ ਰਾਂਝੇ ਦਾ ਤਖ਼ਤ ਹਜ਼ਾਰਾ ਛਡਣਾ ਹੀ ਜ਼ਰੂਰੀ ਸੀ । ਪਰ ਯਥਾਰਥਵਾਦੀ ਸਾਹਿਤ ਵਿਚ ਪਲਾਟ ਜ਼ਿੰਦਗੀ ਦੇ ਹਾਲਾਤ ਦਾ ਪ੍ਰਤੀਨਿਧ ਹੁੰਦਾ ਹੈ । ਸੋ ਵਾਰਸ ਸ਼ਾਹ ਰਾਂਝੇ ਕੋਲੋਂ ਸਿਰਫ਼ ਤਖ਼ਤ ਹਜ਼ਾਰਾ ਛਡਵਾਉਂਦਾ ਹੀ ਨਹੀਂ ਜ਼ਿੰਦਗੀ ਦੀ ਚਾਲ ਵੀ ਦੇਂਦਾ ਹੈ । ਜਦ ਪੈਲੀ ਦੀ ਵੰਡ ਵੇਲੇ ਡਾਇਲੈਕਟਿਕ ਦੇ ਇਸ ਪਹਿਲੂ ਨੇ ਆਪਣਾ ਜ਼ੋਰ ਲਗਾ ਲਿਆ ਹੈ । ਤਕੜੀ ਦੀ ਡੰਡੀ ਇਕ ਪਾਸੇ ਜ਼ਿਆਦਾ ਝੁਕ ਗਈ ਹੈ । ਮੁਖਾਲਫ਼ ਪਾਸਾ ਜ਼ੋਰ ਪਾਉਂਦਾ ਹੈ । ਰੁਸ ਕੇ ਤੁਰਦੇ ਰਾਂਝੇ ਨੂੰ ਭਰਾ ਭਰਜਾਈਆਂ ਮਨਾਉਣ ਆਉਂਦੇ ਹਨ । ਰਾਂਝਾ ਨਹੀਂ ਮੁੜਦਾ, ਘਟ ਵਾਸਤਵਿਕ ਕਵੀ ਭਰਾ ਭਰਜਾਈਆਂ ਦਾ ਕਿੱਸਾ ਇਥੇ ਖ਼ਤਮ ਕਰ ਦੇਂਦਾ । ਪਲਾਟ ਦੀ ਮੋਟੀ ਮੋਟੀ ਲੋੜ ਵੀ ਖ਼ਤਮ ਸੀ । ਪਰ ਜ਼ਿੰਦਗੀ ਦੀ ਅਸਲੀਅਤ ਇਸ ਨੂੰ ਇਥੇ ਖ਼ਤਮ ਨਹੀਂ ਕਰਦੀ । ਪਿੰਡ ਦੀ ਸ਼ਰੀਕੇ-ਬਾਜ਼ੀ ਵਿਚ ਬਾਹਾਂ ਦੀ ਲੋੜ ਕਰਕੇ ਭਰਾਵਾਂ ਨੂੰ ਭਰਾ ਯਾਦ ਆਉਂਦਾ ਹੋਵੇਗਾ । ਉਜ ਵੀ ਸ਼ਰੀਕ ਸ਼ਰੀਕਣੀਆਂ ਭਰਾ ਨੂੰ ਡਾਹ ਦੇਣ ਦੇ ਮੇਹਣੇ ਮਾਰਦੇ ਹੋਣਗੇ । ਸੋ ਭਰਾ ਭਰਜਾਈਆਂ ਮੁੜ ਆਉਣ ਵਾਸਤੇ ਰਾਂਝੇ ਨੂੰ ਚਿੱਠੀਆਂ ਲਿਖਦੇ ਹਨ । ਸਮਾਜ ਦੀ ਤਰ ਭਰਾ ਭਰਜਾਈਆਂ ਨੂੰ ਕਿਸ ਤਰ੍ਹਾਂ ਇਕ ਪਾਸੇ ਨਹੀਂ ਲਗਣ ਦੇਂਦੀ, ਇਸ ਦੀ ਵਾਰਸ ਸ਼ਾਹ ਸਹੀ ਤਸਵੀਰ ਦੇਂਦਾ ਹੈ । ਨਜ਼ਾਮ ਦੀ ਚਾਲ ਆਪਸ ਵਿਚ ਵਿਰੋਧ ਪ੍ਰੇਰਨਾ ਦਿਲ ਵਿਚ ਬਰਕਰਾਰ ਰੱਖਦੀ ਹੈ । ਦਿਲ ਦੀ ਮਜਬੂਰੀ ਸਾਫ਼ ਦਿਸਦੀ ਹੈ । ਕੇ ਹੀਰ ਦੀ ਸ਼ਕਾਇਤ ਲਾਉਂਦਾ ਹੈ । ਚੂਚਕ ਦਾ ਆਪਣੀ ਧੀ ਨਾਲ ਕੁਦਰਤੀ ਪਿਆਰ ਹੈ ਉਸ ਤੇ ਇਤਬਾਰ ਹੈ । ਉਸ ਨੂੰ ਯਕੀਨ ਨਹੀਂ ਆਉਂਦਾ । ਕੈਦੋਂ ਅੱਖਾਂ ਦਿਖਾ ਦੇਂਦਾ ਹੈ । ਸ਼ਕਾਇਤ ਸੱਚੀ ਹੈ, ਚੂਚਕ ਮੰਨ ਲੈਂਦਾ ਹੈ । ਚੂਚਕ ਦੇ ਦਿਲ ਵਿਚ ਨਜ਼ਾਮ ਦੀ ਤੋਰ ਨੇ ਆਪਸ ਵਿਚ ਵਿਰੋਧੀ ਪ੍ਰੇਰਨਾਵਾਂ ਪਾਈਆਂ ਹੋਈਆਂ ਹਨ । ਬਤੌਰੇ ਬਾਪ ਉਹ ਹੀਰ ਨੂੰ ਬਾਇਜ਼ਤ ਤੇ ਸੁਖੀ ਦੇਖਣਾ ਚਾਹੁੰਦਾ ਹੈ । ਦੂਸਰੇ ਪਾਸੇ ਬਤੌਰ ਜਮਾਤੀ ਸਮਾਜ ਦੇ ਉਪਰਲੇ ਤਬਕੇ ਦੇ ਮੈਂਬਰ ਦੇ, ਉਹ ਸਾਮਾਜਿਕ ਕੀਮਤਾਂ ਤੋਂ ਪ੍ਰੇਰਿਤ ਹੈ ਕਿ ਕੁਆਰੀ ਦੀ ਦੋਸਤੀ ਲਾਉਣਾ ਗੁਨਾਹ ਹੈ, ਸਮਾਜ ਵਿਚ ਹੀਣਤਾ ਹੈ । ਹਾਲਾਤ ਉਸ ਨੂੰ ਕੁੜਿਕੀ ਵਿਚ ਪਾ ਰਹੇ ਹਨ । ਹੀਰ ਨੂੰ ਰਾਂਝੇ ਤੋਂ ਹਟਾਉਣ ਦੀ ਕੋਸ਼ਿਸ਼ ਕਰਦਾ ਹੈ । ਉਹ ਹਟਦੀ ਨਹੀਂ। ਗਲ ਮੁਸ਼ਕਲ ਹੋ ਜਾਂਦੀ ਹੈ । ਚੂਚਕ ਦਾ ਬਤੌਰ ਬਾਪ ਆਪਣੀ ਬੱਚੀ ਵਾਸਤੇ ਪਿਆਰ ਦੇ ਇਸ਼ਕ ਨੂੰ ਵੀ ਕਿਸੇ ਹਦ ਤਕ ਸਮੋ ਲੈਣ ਨੂੰ ਤਿਆਰ ਹੋ ਜਾਂਦਾ ਹੈ । 56