ਪੰਨਾ:Alochana Magazine January, February, March 1966.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਾਂਝੇ ਨਾਲ ਵਿਆਹੁਣ ਬਾਬਤ ਪੈਂਚਾ ਨਾਲ ਗਲ ਹਿਲਾਉਂਦਾ ਹੈ । ਉਹ ਸਿਆਲਾਂ ਦੀਆਂ ਜਾਈਆਂ, ਆਇਆਂ ਗੋਲਿਆਂ ਨੂੰ ਵਿਆਹੁਣ ਇਨਕਾਰ ਕਰ ਦੇਂਦੇ ਹਨ । ਬਤੌਰ ਪਿਉ ਚੂਚਕ ਹਾਰ ਜਾਂਦਾ ਹੈ । ਬਤੌਰ ਜਮਾਤੀ ਸਮਾਜ ਦੇ ਵਫ਼ਾਦਾਰ ਮੈਂਬਰ ਦੇ ਹੀਰ ਦੇ ਇਸ਼ਕ ਦਾ ਦੁਸ਼ਮਨ ਬਣ ਜਾਂਦਾ ਹੈ । ਖੇੜੇ ਸਦ ਲੈਂਦਾ ਹੈ । ਕਾਜ਼ੀ ਨੂੰ ਵਢੀ ਦੇ ਕੇ ਨਕਾਹ ਪੜਵਾ ਦੇਂਦਾ ਹੈ । ਨਜ਼ਾਮ ਦੀ ਤੋਰ ਪਿਉ ਕੋਲੋਂ ਆਪਣੀ ਧੀ ਤੇ ਜਬਰ ਕਰਵਾ ਦੇਂਦੀ ਹੈ । ਅੰਤ ਨੂੰ ਉਸ ਦੇ ਹਥੋਂ ਹੀ ਮਰਵਾ ਦੇਂਦੀ ਹੈ । ਕੈਦੋਂ ਦਾ ਕੋਈ ਬਾਲ ਬੱਚਾ ਨਹੀਂ । ਨਜ਼ਾਮ ਦੀ ਤੋਰ ਦਾ ਉਹ ਮੁਜੱਸਮ ਹੈ । ਜਮਾਤੀ ਅੰਗ ਦੇ ਮੁਜੱਸਮ ਹੋਣ ਨੇ ਉਸ ਨੂੰ ਇਨਸਾਨੀ ਅੰਗ ਤੋਂ ਬਿਲਕੁਲ ਹੀਨ ਕਰ ਦਿਤਾ ਹੈ; ਅਬਲੀਸ ਦੀ ਸ਼ਕਲ ਹੈ । ਐਧਰ ਲਾਉਂਦਾ ਓਧਰ ਬੁਝਾਉਂਦਾ, ਬਖੇੜ ਪਾਉਣਾ ਉਸ ਦਾ ਕਰਤਵ ਹੈ । ਇਨਸਾਨੀਅਤ ਦਾ ਉਹ ਦੁਸ਼ਮਨ ਹੈ । ਨਜ਼ਾਮ ਦੀ ਤੋਰ ਨੇ ਹੀਰ ਵਾਸਤੇ ਕੋਈ ਰਾਹ ਨਹੀਂ ਛੱਡਿਆ । ਦਿਲ ਨੇ ਉਸ ਨੂੰ ਰਾਂਝਾ ਵਿਖਾਇਆ ਹੈ, ਸਮਾਜ ਦੀ ਤੋਰ ਇਹ ਗਵਾਰਾ ਨਹੀਂ ਕਰਦੀ । ਉਧਲ ਗਈਆਂ ਦੇ ਹਸ਼ਰ ਤੋਂ ਉਹ ਵਾਕਫ਼ ਹੈ । ਨਸਦੀ ਉਹ ਹੈ ਨਹੀਂ। ਨਸਣ ਵਾਸਤੇ ਇਕ ਦੋ ਵਾਰ ਰਾਂਝੇ ਨੂੰ ਆਖਦੀ ਹੈ, ਜੋਰ ਨਹੀਂ ਦੇਂਦੀ । ਰਾਂਝਾ ਕੰਮ ਨਹੀਂ ਕਰਦਾ । ਵਿਆਹ ਹੋਣ ਤੋਂ ਮਗਰੋਂ ਖੇੜੀ ਜਾ ਕੇ ਜਦੋਂ ਕੋਈ ਹੋਰ ਰਾਹ ਬਾਕੀ ਨਹੀਂ ਰਹਿੰਦਾ, ਨਸਦੀ ਵੀ ਹੈ, ਪਰ ਖੇੜਿਆਂ ਤੋਂ ਛੁਟ ਕੇ ਵੀ ਉਹ ਦੋਵੇਂ ਸਮਾਜ ਦੀ ਮੋਹਰ ਲਗਾਉਣ ਨੂੰ ਹੀ ਪੈਂਦੇ ਹਨ। ਸਮਾਜ ਦਾ ਜਮਾਤੀ ਅੰਗ ਆਪਣੇ ਆਪ ਦੀ ਵਿਰੋਧੀ ਰੋ, ਨੂੰ ਕਿਸ ਤਰ੍ਹਾਂ ਪਸੰਦ ਕਰ ਲਵੇ ? ਹੀਰ ਨੂੰ ਮਰਨਾ ਪੈਂਦਾ ਹੈ । ਵਾਰਸ ਸ਼ਾਹ ਦੇ ਪਾਤਰ ਨੇ ਉਧਲਣ ਵਾਲਾ ਰਾਹ ਕੱਟਿਆ, ਪਰ ਜੇ ਹੀਰ ਰਾਂਝਾ ਨੱਲ ਵੀ ਜਾਂਦੇ, ਇਸ਼ਕ ਦਾ ਹਸ਼ਰ ਫੇਰ ਵੀ ਇਹ ਹੀ ਸੀ । ਇਹ ਟਾਲਸਟਾਏ ਦੀ ਐਨਾਸਰੀ ਤੋਂ ਜ਼ਾਹਿਰ ਹੈ ਇਸ਼ਕ ਤੇ ਜਮਾਤੀ ਸਮਾਜ ਦੀ ਤੋਰ ਆਪਸ ਵਿਚ ਵਿਰੋਧੀ ਹਨ ਰਲ ਕੇ ਤਰ ਨਹੀਂ ਸਕਦੇ । ਨਜ਼ਮ ਦੀ ਤੋਰ ਨੇ ਹੀਰ ਦੇ ਅੰਦਰ ਡਾਇਲੈਕਟਿਕ ਪੈਦਾ ਕੀਤਾ ਹੋਈ ਹੈ । ਨਜ਼ਾਮ ਦੀ ਤੋਰ ਦੇ ਖ਼ਿਲਾਫ਼ ਆਪਣੇ ਇਸ਼ਕ ਦੀ ਪ੍ਰਤੀ ਮੰਗਦੀ ਹੈ ਅਤੇ ਨਜ਼ਾਮ ਕੋਲੋਂ ਹੀ ਉਸ ਦੀ ਪੂਰਤੀ ਤੇ ਮੋਹਰ ਲਵਾਉਣਾ ਚਾਹੁੰਦੀ ਹੈ । ਉਸ ਦੀ ਜ਼ਿੰਦਗੀ ਵਾਸਤੇ ਨਾਕਾਬੰਦੀ ਕੁਦਰਤੀ ਹੈ । ਵਾਰਸ ਸ਼ਾਹ ਦੇ ਸਮਾਜ ਵਿਚ ਹੀਰ ਦਾ ਇਸ਼ਕ ਇਕਲੇ ਕਾਰੇ ਦੀ ਮਨ ਅਜੀ ਨਹੀਂ। ਇਹ ਜਮਾਤੀ ਸਮਾਜ ਦੀ ਤੋਰ ਦੇ ਖ਼ਿਲਾਫ਼ ਸਾਮਾਜਿਕ ਰੋ ਹੈ। ਦਈਆਂ ਜਮਾਤਾਂ ਦੀ ਆਜ਼ਾਦੀ ਤੇ ਪਿਆਰ ਦੀ ਪੂਰਤੀ ਦਾ ਪ੍ਰਤੀਨਿਧ ਹੈ। ਇਹ ਵਾਰਸ ਸ਼ਾਹ ਦੀ ਦਿੱਤੀ ਤਸਵੀਰ ਤੋਂ ਸਾਫ਼ ਜ਼ਾਹਿਰ ਹੈ । ਹੀਰ ਦੇ ਵਿਆਹ ਦਾ ਅਡੰਬਰ ਰਚਿਆ ਜਾਂਦਾ ਹੈ । ਹੀਰ ਦੀਆਂ ਸਹੇਲੀਆਂ ਰਾਂਝੇ ਨੂੰ ਆਪਣਾ ਹੱਕ ਮੰਗਣ ਵਾਸਤੇ ਚੁਕਦੀਆਂ ਹਨ । ਉਧਰੋਂ 57