ਪੰਨਾ:Alochana Magazine January, February, March 1966.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੀਰ ਨੂੰ ਆ ਕੇ ਤਾਹਨੇ ਮਾਰਦੀਆਂ ਹਨ । ਜੋ ਉਹ ਹੀਰ ਦੀਆਂ ਸਹਾਈ ਤੇ ਰਾਂਝੇ ਦੀਆਂ ਹਮਦਰਦ ਹੀ ਹੁੰਦੀਆਂ ਤਾਂ ਮੁਦਈ ਨਾਲੋਂ ਗਵਾਹ ਚੁਸਤ ਨਹੀਂ ਸੀ ਹੁੰਦਾ। ਸੱਚ ਇਹ ਹੈ ਕਿ ਮੁਦਈ ਉਹ ਹਨ । ਹੀਰ ਉਨ੍ਹਾਂ ਦੀਆਂ ਸਧਰਾਂ ਦੀ ਪ੍ਰਤੀਨਿਧ ਲੀਡਰ ਹੈ । ਉਹ ਉਨ੍ਹਾਂ ਦੇ ਖਿਆਲ ਮੁਤਾਬਿਕ ਉਨ੍ਹਾਂ ਦੀ ਪ੍ਰਤੀਨਿਧਤਾ ਨੂੰ ਪਿਛਾ ਦੇ ਰਹੀ ਹੈ ਅਤੇ er ਔਖੀਆਂ ਹੁੰਦੀਆਂ ਹਨ । ਸਹੁਰੇ ਪੇਕੇ ਕੁੜੀਆਂ ਤੇ ਸੱਜ-ਵਿਆਹੀਆਂ ਦਾ ਆਪੇ ਹੀ ਹੀਰ ਦੇ ਇਸ਼ਕ ਦੀਆਂ ਸਹਾਈ ਹੋਣਾ ਇਸ ਗਲ ਦੀ ਗਵਾਹੀ ਹੈ । ਅਯਾਲੀ ਦੀ ਰਾਂਝੇ ਨੂੰ ਤਾਹਨੇਬਾਜ਼ੀ, ਸਹਿਤੀ ਦੀ ਹੀਰ ਨਾਲ ਸੌਦੇਬਾਜ਼ੀ ਇਸੇ ਗਲ ਦੀ ਹੀ ਪਤਾ ਹਨ । ਵਾਕn ਸ਼ਾਹ ਨੇ ਸਾਮਾਜਿਕ ਡਾਇਲੈਕਟਿਕ ਜਮਾਤੀ ਸਮਾਜ ਦੀ ਤੋਰ ਤੇ ਉਸ ਦੇ ਵਿਰਧ ਰਗੜੀਦੀਆਂ ਜਮਾਤਾਂ ਦੀ ਆਜ਼ਾਦੀ ਦੀ ਜਾਤਾ ਦੀ ਤਸਵੀਰ ਤੇ ਉਸ ਤੋਂ ਨਿਕਲ ਰਨ ਸਿੱਟੇ ਵਾਸਤਵਿਕ ਦਿਤੇ ਹਨ । 'ਬੁਨਿਆਦੀ ਮੋਰਚਾਬੰਦੀ ਤੇ ਅਖ਼ੀਰਲੇ ਸਿੱਟਿਆਂ ਤੋਂ ਇਲਾਵਾ ਵਾਰਸ ਸ਼ਾਹ ਚਲਦੀ ਕਹਾਣੀ ਦੀ ਅਸਲੀਅਤ ਬਦਲਦੀ ਅਤੇ ਹਰ ਤਹਿ ਤੇ ਬੜੀ ਠੀਕ ਉਘੜਦਾ ਹੈ । ਰੀਤ ਵਾਸਤੇ ਰਾਂਝਾ ਚੂਚਕ ਦਾ ਆਵਾਗੀ ਲਗਦਾ ਹੈ । ਰਾਂਝੇ ਦਾ ਵਾਗੀ ਲਗਣਾ ਚੂਚਕ ਦੇ ਘਰ ਦੋ ਤੈਹਾਂ ਤੇ ਅਸਲੀਅਤ ਹੈ । ਇਕ ਪਾਸੇ ਤੋਂ ਚੂਚਕ ਵਾਸਤੇ, ਹਥ ਲਾਇਆਂ ਮੈਲਾ ਹੋਣ ਵਾਲਾ ਮੁੰਡਾ ਉਸ ਦੀ ਬਾਲੜੀ ਦਾ ਲਾਡ ਹੈ : ‘ਚੂਚਕ ਸਿਆਲ ਨੇ ਲਿਖਿਆ ਰਾਂਝਿਆਂ ਨੂੰ, ਨਢੀ ਹੀਰ ਦਾ ਚਾਕ ਏ ਮੁੰਢੜਾ ਜੇ । ਸਿਰ ਹੁੰਦੀਆਂ ਖੋਧੀਆਂ ਨਢੜੇ ਦੇ, ਕੰਨ ਲਾੜੇ ਦੇ ਬਣੇ ਬੂੰਦੜਾ ਜੇ । ਵਾਰਸ ਸ਼ਾਹ ਨਾ ਕਿਸੇ ਨੂੰ ਜਾਣਦਾ ਏ, ਪਾਸ ਹੀਰ ਦੇ ਰਾਤ ਦਿਹੁੰ ਹੁੰਦੜਾ ਜੇ । ਦੂਸਰੇ ਪਾਸੇ ਤੋਂ ਤੁਰਦੇ ਜੱਟਾਂ ਦੇ ਮੁੰਡੇ ਦਾ ਉਸ ਦਾ ਆਪੇ ਗੋਲਾ ਆ ਲਗਣਾ ਉਸ ਦੀ ਵਡਿਆਈ ਤੇ ਰਾਂਝਿਆਂ ਦੀ ਹੇਠੀ ਹੈ : | 'ਅਸਾਂ ਜੱਟ ਹੀ ਜਾਣ ਕੇ ਚਾਕੇ ਲਾਇਆ, ਦਿਆਂ ਹਿ ਜੇ ਜਾਣੀਏ ਗੁੰਡੜਾ ਜੇ ।' ਅਤੇ ਨਾਲ ਹੀ ਚੂਚਕ ਹਲਕਾ ਜਿਹਾ ਤਾਹਨਾ ਵੀ ਮਾਰ ਦੇਂਦਾ ਹੈ : | ਇਹ ਗਭਰੂ ਘਰੋਂ ਕਿਉਂ ਕਢਿਆ ਜੇ, ਲਗਾ ਨਹੀਂ ਕੰਮਚੋਰ ਤੇ ਫੁੱਡੜਾ ਜੇ।' ਹੀਰ ਦੀ ਪਧਰ ਤੇ ਪੋਜ਼ੀਸ਼ਨ ਹੋਰ ਹੈ । ਵਾਰਸ ਸ਼ਾਹ ਸਹੀ ਫ਼ਾਰਮੂਲੈਸ਼ਨ ਰਾਹੀਂ ਉਹ ਵੀ 58