ਪੰਨਾ:Alochana Magazine January, February, March 1966.pdf/69

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੁਰਤਮਾਨ ਕਰਦਾ ਹੈ : ਘਰ ਆਈਆਂ ਦੌਲਤਾਂ ਕੌਣ ਮੋੜੇ, ਕੋਈ ਬ ਕਿਸੇ ਪਿੰਡਾਂ ਤੋਰਿਆ ਈ । ਅਸਾਂ ਜੀਉਂਦਿਆਂ ਨਹੀਂ ਜਵਾਬ ਦੇਣਾ, ਸਾਡਾ ਰੱਬ ਨੇ ਜੋੜਨਾ ਜੋੜਿਆ ਈ । ਖਤਾਂ ਚਿਠੀਆਂ ਅਤੇ ਸੁਨੇਹਿਆਂ ਤੇ, ਕਿਸੇ ਲੁਟੜਾ ਮਾਲ ਨਾ ਮੋੜਿਆ ਈ । ਜਾਇ ਭਾਬੀਆਂ ਭਾਈਆਂ ਪਾਸ ਜਮ ਜਮ, ਕਿਸੇ ਹਟਕਿਆ ਤੇ ਨਹੀਂ ਮੋੜਿਆ ਈ । ਚਿਠੀ ਰਾਂਝੇ ਦੇ ਭਰਾ ਲਿਖਦੇ ਹਨ, ਆਉਂਦੀ ਚੂਚਕ ਨੂੰ ਹੈ । ਜਵਾਬ ਪੋਜ਼ੀਸ਼ਨ ਨੂੰ ਸਹੀ ਚਿਤਰਦਾ ਹੈ । ਰਾਂਝਾ ਘਰ ਆਈ ਦੌਲਤ ਹੈ । ਲੁਟ ਦਾ ਮਾਲ ਕੌਣ ਮੌੜਦਾ ਹੈ । | ਜਦੋਂ ਹੀਰ ਰਾਂਝੇ ਦੀ ਗਲ ਡੂੰਘੀ ਹੋ ਜਾਂਦੀ ਹੈ, ਚੂਚਕ ਨੂੰ ਘਰ ਆਈ ਦੌਲਤ ਰਿੱਛ ਹੋ ਕੇ ਟਕਰਦੀ ਹੈ । ਪੋਜ਼ੀਸ਼ਨ ਬਦਲ ਚੁੱਕੀ ਹੈ, ਹੁਣ ਅਸਲੀਅਤ ਦਾ ਮੂਲ ਰਾਂਝੇ ਦੀ ਹੀਰ ਨਾਲ ਪ੍ਰੀਤ ਹੈ । ਭਰਜਾਈਆਂ ਦੇ ਨੁਕਤੇ ਤੋਂ ਰਾਂਝੇ ਤੇ ਹੀਰ ਦੀ ਮਲਕੀਅਤ । ਇਸ ਦੇ ਖ਼ਿਲਾਫ਼ ਜ਼ਿਆਦਾ ਨੁਕਸਾਨ ਭਰਜਾਈਆਂ ਦਾ ਹੈ, ਜਿਨ੍ਹਾਂ ਕੋਲੋਂ ਸੁਨੱਖਾ ਦਿਉਰ ਖੱਸ ਰਿਹਾ ਹੈ । ਰਾਂਝੇ ਦੀ ਮਲਕੀਅਤ ਵਾਸਤੇ ਦੋਹਾਂ ਧਿਰਾਂ ਵਿਚ ਖਿੱਚੋਤਾਣ ਹੈ । ਹੁਣ ਚਿਠੀਆਂ ਭਰਾਵਾਂ ਦੀਆਂ ਤੇ ਨਾ ਹੀ ਚੂਚਕ ਨੂੰ ਆਉਂਦੀਆਂ ਹਨ । ਚਿਠੀਆਂ ਭਰਜਾਈਆਂ ਦੀਆਂ ਆਉਂਦੀਆਂ ਹੀਰ ਨੂੰ । ਗਲ ਦੌਲਤ ਦੀ ਨਹੀਂ ਰਹੀ, ਸੌਦੇ ਦਿਲਾਂ ਦੇ, ਜ਼ਿੰਦਗੀ ਮੌਤ ਦੇ ਹੋ ਗਏ ਹਨ । ਖਤਾਂ ਦਾ ਮਜ਼ਮੂਨ ਬਦਲ ਗਿਆ ਹੈ । ਭਰਜਾਈਆਂ ਤਰਲੇ ਵੀ ਲੈਂਦੀਆਂ ਹਨ, ਤਾਹਨੇ ਵੀ ਮਾਰਦੀਆਂ ਹਨ । ਹੀਰ ਜਵਾਬ ਦੇਂਦੀ ਹੈ । ਨਵੀਂ ਪੋਜ਼ੀਸ਼ਨ ਸਪਸ਼ਟ ਹੋ ਜਾਂਦੀ ਹੈ । ਹੁਣ ਹੀਰ ਕੋਲ, “ਭਾਬੀਆਂ ਭਾਈਆਂ ਪਾਸ ਜਮ ਜਮ ਜਾਵੇ ਕਹਿਣ ਦਾ ਹੀਲਾ ਨਹੀਂ : ‘ਸਾਡਾ ਲਾਲ ਮੋੜੋ ਸਾਨੂੰ ਖੈਰ ਤੇ, ਜਾਣ ਲਗਿਆਂ ਨੂੰ ਪਾਈ ਭਿਖਿਆ ਈ । ... ਕੋਈ ਢੁੱਡ ਵਡੇਰੜਾ ਕੰਮ ਜੋਗਾ, ਅਜੇ ਇਹ ਨ ਯਾਰੀਆਂ ਸਿਖਿਆ ਈ । 59