ਪੰਨਾ:Alochana Magazine January, February, March 1966.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਸ ਲਈ ਉਨ੍ਹਾਂ ਨੇ ਮਸ਼ਨ ਦੇ ਸਾਹਮਣੇ ਆਪਣਾ ਪੱਖ ਪੇਸ਼ ਕਰਨ ਵਿਚ ਵੀ ਢਿੱਲ ਹੀ ਵਰਤੀ ਹੈ । ਇਸ ਵੇਲੇ ਲੋੜ ਸੀ ਕਿ ਸਾਡੇ ਭਾਸ਼ਾ-ਵਿਗਿਆਨੀ, ਝਗੜੇ ਵਾਲੇ ਇਲਾਕਿਆਂ ਦੀ ਭਾਸ਼ਾ ਦੀਆਂ, ਹਿੰਦੀ ਤੇ ਪੰਜਾਬੀ ਨਾਲ ਤੁਲਨਾ ਕਰਨ ਵਾਲੀਆਂ ਵਿਆਕਰਣ-ਸਾਰਣੀਆਂ ਬਣਾ ਕੇ, ਕਮਿਸ਼ਨ ਦੇ ਸਾਹਮਣੇ ਰੱਖ ਕੇ ਉਸ ਦੀ ਮੰਗ ਪੂਰਦੇ ਪਰ ਅਫ਼ਸੋਸ ਹੈ ਇਉਂ ਕੀਤਾ ਨਹੀਂ ਜਾ ਸਕਿਆ । ਹੁਣ, ਜੋ ਵਰਤਮਾਨ ਸਥਿਤੀ ਨੂੰ ਗ਼ੈਰ-ਸਿਆਸੀ, ਗੈਰ-ਅੰਦੋਲਨੀ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਤੱਤ ਦੀ ਗੱਲ ਇਹ ਨਿਕਲਦੀ ਹੈ ਕਿ ਭਾਰਤੀ ਤੇ ਪਾਕਿਸਤਾਨੀ ਪੰਜਾਬ ਤੇ ਇਸ ਦੇ ਨਾਲ-ਲਗਦੇ ਦੇਸ਼ਾਂ ਵਿਚ · ਇਲਾਕਿਆਂ ਦੇ ਇਲਾਕੇ ਐਸੇ ਹਨ ਜਿਹੜੇ ਪੰਜਾਬੀ ਵਿਚ ਨਿਤ ਦਾ ਕੰਮ ਕਾਰ ਕਰਦੇ, ਗੀਤ ਗਾਉਂਦੇ, ਗਾਲ੍ਹ ਮੰਦਾ ਕੱਢਦੇ ਤੇ ਸੋਗ ਮਨਾਉਂਦੇ ਹਨ, ਪਰ ਜਿੱਥੇ ਵੱਸਣ ਵਾਲੇ ਲੋਕਾਂ ਦਾ ਵੱਡਾ ਭਾਗ ਇਸ ਬਲੀ ਨੂੰ ਛਾਤੀ ਨਾਲ ਲਾਉਣ ਨੂੰ ਉੱਕਾ ਤਿਆਰ ਨਹੀਂ, ਬਲਕਿ ਸਖ਼ਤ ਵਿਰੋਧ ਕਰਦਾ ਰਿਹਾ ਹੈ, ਮਾਂ-ਬੋਲੀ ਦੇ ਵਿਰੁੱਧ ਵੱਡੇ ਵੱਡੇ ਜਲਸੇ ਜਲੂਸ ਕੱਢਦਾ ਰਿਹਾ ਹੈ ; ਇਸ ਨੂੰ ਦੁਰਕਾਰਨ ਲਈ ਖੁੱਲੇ ਮੰਡਪਾਂ ਵਿਚ ਮਤੇ ਪਾਸ ਕਰਦਾ ਤੇ ਹਜ਼ਾਰਾਂ ਦੀ ਗਿਣਤੀ ਵਿਚ ਛਾਪਣ ਵਾਲੇ ਅਖ਼ਬਾਰਾਂ ਵਿਚ ਸੰਪਾਦਕੀ ਛਾਪਦਾ ਰਿਹਾ ਹੈ । ਸਮਾਜ ਵਿਚ ਬੜੀ ਤਿਠਾ ਤੇ ਸਮਝ ਸੂਝ ਵਾਲੇ ਸੱਜਨ, ਖ਼ਦ ਪੰਜਾਬੀ ਹੁੰਦੇ ਹੋਏ, ਰਸਨਾ ਤੇ ਲੇਖਣੀ ਰਾਹੀਂ, ਇਸ ਦੇ ਵਿਰੋਧੀ ਪ੍ਰਚਾਰ ਦੀ ਅਗਵਾਈ ਕਰਦੇ ਰਹੇ ਹਨ । ਭਾ ਦੇ ਇਸ ਮਨੋਵਿਗਿਆਨਿਕ ਥਿੜਕਾਉ ਦਾ ਹੋਰ ਉਦਾਹਰਣ ਸ਼ਾਇਦ ਦੁਨੀਆ ਭਰ ਦੇ ਇਤਿਹਾਸ ਵਿਚ ਮਿਲਨਾ ਔਖਾ ਹੋਵੇ । ਇਹ ਸੁਭਾ ਨਾ ਤਨ-ਦਰੁਸਤੀ ਦਾ ਸੂਚਕ ਹੈ ਨਾ ਮਨ-ਦਰੁਸਤੀ ਦਾ, ਕਿਉਂਕਿ ਇਸ ਸਭਾ ਨੇ ਅਨੇਕ ਮਾਂ-ਬੋਲੀਬਲਦੇ ਬੱਚਿਆਂ ਨੂੰ ਜਜ਼ਬੇ ਤੇ ਬੁੱਧੀ ਦੀ ਅਮੀਰੀ ਤੋਂ ਵਾਂਝਾ ਰੱਖਿਆ ਹੈ, ਉਨ੍ਹਾਂ ਦੇ ਮਨ-ਕੰਵਲ ਨੂੰ ਪੂਰੀ ਤਰ੍ਹਾਂ ਖਿੜਨ-ਵਿਗਸਣ ਦੇ ਰਾਹ ਵਿਚ ਰੁਕਾਵਟ ਪਾਈ ਹੈ, ਉਨ੍ਹਾਂ ਦੀਆਂ ਆਪਣੀਆਂ ਤੇ ਉਨ੍ਹਾਂ ਦੇ ਬੱਚਿਆਂ ਦੀਆਂ ਸੁੱਤੀਆਂ ਕਲਾਵਾਂ ਨੂੰ ਜਾਗਣ ਨਹੀਂ ਦਿੱਤਾ। ਸਿਆਸੀ ਆਗੂ-ਸਭਾ ਦੇ ਇਸ ਟੇਢ ਦੀ ਸੁਧਾਈ ਹੋਰ ਵਡੇਰਾ ਤੇ ਤਿਖੇਰਾ ਟੇਢ ਵਰਤ ਕੇ ਕਰਦਾ ਹੈ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਇਨ੍ਹਾਂ ਸਭਾਵਾਂ ਵਿਚ ਪੱਕ ਜਾਣ ਦੀ ਰੁਚੀ ਪੈਦਾ ਹੋ ਜਾਂਦੀ ਹੈ । ਵਿਰੋਧੀ ਵਿਰੋਧ ਵਿਚ ਅਤੇ ਹਿਤੈਸ਼ੀ ਹਤ ਵਿਚ ਪਕਰਾ ਹੁੰਦਾ ਜਾਂਦਾ ਹੈ । ਸਿੱਧੇ ਦੋ ਦਲ ਬਣ ਜਾਂਦੇ ਹਨ ਤੇ ਟੱਕਰ ਅਟੱਲ ਹੋ ਜਾਂਦੀ ਹੈ । ਪੰਜਾਬ ਵਿਚ ਭਾਸ਼ਾ-ਦੰਗਲ ਦਾ ਇਤਿਹਾਸ, ਹਿਤ ਤੇ ਵਿਰੋਧ ਦੇ ਮਨੋਵਿਗਿਆਨਿਕ ਚਕੂ-ਵਿਊਹ ਦੀ ਕਥਾ ਹੈ । ਸਾਨੂੰ ਇਹ ਚੰਗੇ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਨਵੇਂ ਪੰਜਾਬ ਦੀ ਸਥਾਪਨਾ, ਆਪਣੇ ਆਪ, ਇਸ ਮਾਨਸਿਕ ਤਣਾਉ ਨੂੰ ਚਿੱਲਿਆਂ ਨਹੀਂ ਕਰ ਸਕਦੀ ; ਅਣਸਮਝੀਆਂ ਸਿਆਸੀ ਫੜਾਂ ਇਸ ਨੂੰ ਸਥਾਈ ਵੀ ਬਣਾ ਸਕਦੀਆਂ ਹਨ । ਇਸ ਲਈ ਹੁਣ ਸਥਿਤੀ ਦੀ ਵਾਗ ਲੇਖਕਾਂ ਨੂੰ ਆਪਣਿਆਂ ਹੱਥਾਂ ਵਿਚ ਲੈ ਕੇ, ਦੋ-ਦਲੀ ਮੁਕਾਬਲੇ ਵਾਲੀ ਸਥਿਤੀ ਦਾ ਭੋਗ ਪਾਉਣਾ (ਹ)