ਪੰਨਾ:Alochana Magazine January, February, March 1966.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਿਸ ਤਰ੍ਹਾਂ ਬਿਆਨ ਕੀਤਾ ਜਾ ਚੁਕਾ ਹੈ ਸਮਾਜ ਦੀ ਉਸਾਰੀ ਅੰਦਰ ਵੀ ਚਲਦੀ ਡਾਇਲੈਕਟਿਕ ਦੇ ਮੁਤਾਬਕ ਹੁੰਦੀ ਹੈ । ਵਿਰੋਧ, ਨਵੇਂ ਤੇ ਪੁਰਾਣੇ ਦੇ ਦਰਮਿਆਨ ਜਮਾਤੀ ਸਮਾਜ ਵਿਚ ਦੋ ਮੁਖ਼ਾਲਫ਼ ਜਮਾਤਾਂ ਦੇ ਦਰਮਿਆਨ ਹੁੰਦਾ ਹੈ । ਹਰ ਹਾਲਤ ਵਿਚ ਇਸ ਵਿਰੋਧ ਦੀਆਂ ਨੀਹਾਂ ਮਾਦਾਇਕ ਹਾਲਤ ਵਿਚ ਹੁੰਦੀਆਂ ਹਨ । ਅੰਤ ਕਿਹੜਾ ਪਾਸਾ ਭਾਰਾ ਅਤੇ ਕਿਹੜਾ ਹਲਕਾ ਸਾਬਤ ਹੁੰਦਾ ਹੈ ਇਹ ਮਾਦਾਇਕ ਹਾਲਤ ਦੀ ਸੰਭਾਵਨਾ ਪੈਦਾਵਾਰੀ ਦੀਆਂ ਸ਼ਕਤੀਆਂ ਦੇ ਮੁਹਾਣ ਤੇ ਮੁਹੱਸਰ ਹੁੰਦਾ ਹੈ । ਪਰ ਇਹ ਲੜਾਈ ਸਿਰਫ਼ ਮਾਦਾਇਕ ਹਾਲਤ ਦੀ ਪਧਰ ਉੱਤੇ ਹੀ ਨਹੀਂ ਹੁੰਦੀ । ਮਜ਼ਦੂਰ ਤੇ ਸਰਮਾਏਦਾਰ ਦੀ ਲੜਾਈ ਸਿਰਫ਼ ਮਜ਼ਦੂਰੀ ਦੇ ਵਧਾਉਣ ਘਟਾਉਣ ਦੀ ਪੱਧਰ ਤੇ ਨਹੀਂ ਹੁੰਦੀ । ਦੋਵੇਂ ਧਿਰਾਂ ਮਾਦਾਇਕ ਹਾਲਾਤ ਦੇ ਅਨਕੂਲ ਆਪਣੇ ਹਿਤਾਂ ਦੇ ਸਹਾਇਕ, ਵਿਲਸਫਾ, ਨਜ਼ਰੀਆਂ ਜਜ਼ਬੇ ਦੀਆਂ ਕੀਮਤਾਂ ਉਸਾਰਦੇ ਅਤੇ ਉਨ੍ਹਾਂ ਦਾ ਆਸਰਾ ਲੈਂਦੇ ਹਨ । ਅਜ ਦੇ ਪ੍ਰਸੰਗ ਵਿਚ ਕਿਸਮਤ ਦੇ ਕੜਛੇ, ਰੱਬ ਦੀ ਰਜ਼ਾ, ਰੱਬ ਦੀਆਂ ਰੱਬ ਹੀ ਜਾਣੇ, ਕੌਣ ਸਾਹਿਬ ਨੂੰ ਆਖੇ, ਐਉਂ ਨਹੀਂ ਐਓ ਕਰ, ਸਰਮਾਏਦਾਰ ਦਾ ਬਾਦ ਹਨ । ਸਾਮਾਜਿਕ ਸਾਇੰਸ, ਜਮਾਤੀ ਚੇਤਨਤਾ ਤੇ ਜਥੇਬੰਦੀ ਮਜ਼ਦੂਰ ਦੀ ਤਾਕਤ ਹਨ । ਦੋ ਮੁਖਾਲਫ਼ ਫ਼ਿਲਸਫ਼ੇ, ਨਜ਼ਰੀਏ, ਆਪਸ ਵਿਚ ਭਿੜਦੇ ਹਨ, ਜਜ਼ਬੇ ਟਕਰਾਂਦੇ ਹਨ, ਅਤੇ ਕੀਮਤਾਂ ਦੇ ਪੈਟਰਨ ਇਕ ਦੂਸਰੇ ਨੂੰ ਕੱਟਦੇ ਹਨ । ਜਿਸ ਤਰ੍ਹਾਂ ਇਕ ਦਾ ਹਾਣ ਦੁਸਰੇ ਦਾ ਲਾਭ ਹੁੰਦਾ ਹੈ ਇਸ ਤਰ੍ਹਾਂ ਹੀ ਇਕ ਸਿਰ ਦਾ ਸੱਚ ਦੂਸਰੇ ਦਾ ਕੜ ਹੁੰਦਾ ਹੈ । ਇਕ ਦੀ ਖ਼ੁਰਾਕ ਦੂਸਰੇ ਦਾ ਜ਼ਹਿਰ ਹੈ । ਹਰ ਪੱਧਰ ਤੇ ਜਿਤ ਲੜਾਈ ਦੀ ਅੰਤਲੀ ਜਿਤ ਵਲ ਕਦਮ ਹੁੰਦਾ ਹੈ । ਤਬਦੀਲੀ ਅੰਤ ਤਾਕਤ ਕਰਦੀ ਹੈ ਅਤੇ ਇਹ ਪੈਦਾਵਾਰ ਦੀਆਂ ਸ਼ਕਤੀਆਂ ਦੇ ਰੁੱਖ ਦੇ ਪ੍ਰਸੰਗ ਵਿਚ ਇਨਸਾਨ ਦੇ ਹੱਥ ਵਿਚ ਹੈ । ਸੋ ਇਸ ਧੜਿਆਂ ਦੀ ਲੜਾਈ ਮਨੁੱਖੀ ਮਨਾਂ ਵਾਸਤੇ ਹੁੰਦੀ ਹੈ, ਇਹ ਖ਼ਿਆਲਾਂ, ਜਜ਼ਬਿਆi ) ਕੀਮਤਾਂ ਦੀ ਪੱਧਰ ਤੇ ਹੁੰਦੀ ਹੈ । ਇਹ ਹੀ ਮੈਦਾਨ ਸਾਹਿੱਤਕਾਰ ਦਾ ਹੈ । ਸਾਹਿੱਤਕਾਰ ਦੀ ਪੇਸ਼ ਕੀਤੀ ਸਾਮਾਜਿਕ ਟੱਕਰ ਮਾਦਾਇਕ ਨੀਂਹ, ਵਿਰੋਧੀ ਧਿਰ ਲਗ ਕੇ ਖਿਆਲਾਂ, ਜਜ਼ਬਿਆਂ ਕੀਮਤਾਂ ਤਕ ਐਨ ਸਪਸ਼ਟ ਹੋਣੀ ਚਾਹੀਦੀ ਹੈ । ਕਿਸ ਨੂੰ ਕੱਟਦਾ ਹੈ ਅਤੇ ਕਿੱਥੇ ਕੱਟਦਾ ਹੈ, ਕਿਸ ਤਰ੍ਹਾਂ ਕੱਟਦਾ ਹੈ, ਕਿਸ ਦਾ ਕੱਟਦਾ ਹੈ, ਕੋਈ ਕੌਣ ਹੈ ਅਤੇ ਉਸਦੀ ਜਮਾਤੀ ਕੀ ਹੈ, ਅਤੇ ਇਕ ਜਾਂ ਦne ਜਿੱਤਣ ਨਾਲ ਕਿਨ੍ਹਾਂ ਸਿੱਟਿਆਂ ਦੀ ਸੰਭਾਵਨਾ ਹੈ, ਵਾਸਤਵਿਕ ਸਾਹਿੱਤ ਦਾ ਚੰਨਿ ॥ ਹੈ ਕਿ ਜ਼ਿੰਦਗੀ ਦੇ ਪੈ ਰਹੇ ਮਸਲਿਆਂ ਦੀ ਪੇਚੀਦਗੀ ਦਾ ਪੇਟ ਚਾਕ ਕਰਕੇ ਪਾਠਕ ਦਾ ਜ਼ਿੰਦਗੀ ਬਾਬਤ ਅਨੁਭਵ ਡੂੰਘਾ ਕਰੇ । ਇਸ ਵਾਸਤੇ ਲਾਜ਼ਮੀ ਹੈ ਕਿ ਇਹ ਪnt ਟੱਕਰਾਂ ਨੂੰ ਸਹੀ ਅਕਸੇ । ਸਮਾਜ ਵਿਚ ਭਿੜ ਰਹੀਆਂ ਤਾਕਤਾਂ ਦੀ ਨੀਂਹ ਤੋਂ ਲੈ ਕੇ ਸਿਖਰ ਤਕ ਪੂਰੇ ਲਗ ਲਬੇੜ ਵਿਚ ਜਿਉਂਦੀ ਜਾਗਦੀ ਤਸਵੀਰ ਦੇਵੇ । ਸਲ67 61