ਪੰਨਾ:Alochana Magazine January, February, March 1966.pdf/75

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੀਆਂ ਖ਼ਾਸੀਅਤਾਂ ਨਾਲ ਸੰਬੰਧਿਤ ਹੁੰਦੀ ਹੈ ਅਤੇ ਜ਼ਾਤੀ ਆਚਰਨ ਦੀਆਂ ਖ਼ਾਸੀਅਤਾਂ ਕਿ ਸੇ ; ; ਕ ਪਹਿਲੂ ਦਾ ਰੂਪ ਹੁੰਦੀਆਂ ਹਨ । ਇਸ ਵਾਸਤੇ ਸਾਹਿੱਤਕਾਰ ਦਾ ਫਰਜ਼ ਹੈ ਕਿ ਉਹ ਸਮਾਜ ਵਿਚਲੀ ਹਰ ਜਮਾਤ ਦੀ ਬਦਲਦੀ ਖਾਸੀਅਤ ਪੇਸ਼ ਕਰੇ ਅਤੇ ਇਤਿਹਾਸਕ ਵੇਗ ਦੇ ਉੱਘੇ ਫ਼ੈਸਲਾਕੁਨ ਅੰਗ ਉਨ੍ਹਾਂ ਖ਼ਾਸ ਰੂਪਾਂ ਵਿਚ ਵਖਾਵੇ ਜਦੋਂ ਕਿ ਉਹ ਵੱਖ ਵੱਖ ਵਿਅਕਤੀਆਂ ਵਿਚ ਧਾਰਨ ਕਰਦੇ ਹਨ । ਸਾਹਿੱਤ ਦੀ ਸਫ਼ਲਤਾ ਸਾਮਾਜਿਕ ਵੇਗ ਦੀ ਪੂਰੀ ਤਸਵੀਰ ਵਿਚ ਹੁੰਦੀ ਹੈ । ਤਸਵੀਰ ਤੇ ਤਾਂ ਹੀ ਪੂਰੀ ਹੋ ਸਕਦੀ ਹੈ ਜੇ ਸਾਹਿੱਤ ਵੇਗ ਦੀ ਬਣਤਰ ਦੇ ਫ਼ੈਸਲਾਕੁਨ ਅੰਗ ਪੇਸ਼ ਕਰੇ । ਸਮਾਜ ਦੇ ਫ਼ੈਸਲਾਕੁਨ ਅੰਗ ਤਾਂ ਹੀ ਕਲਾਵੇ ਵਿਚ ਆ ਸਕਦੇ ਹਨ ਜੇ ਸਾਹਿੱਤਕਾਰ ਨੂੰ ਵੇਲੇ ਦੇ ਸਾਮਾਜਿਕ ਵੇਗ ਦੇ ਕੇਂਦਰੀ ਧੁਰੇ ਦੀ ਸਹੀ ਪਕੜ ਹੋਵੇ । ਉਹ ਕੇਂਦਰ ਜੋ ਸਪਸ਼ਟ ਦਿਸਦਾ ਜਾਂ ਅਣਦਿਸਦਾ ਵੇਗ ਦਾ ਚੱਕਰ ਚਲਾਉਂਦਾ ਹੈ ਅਤੇ ਉਸ ਦੇ ਹਰ ਪਹਿਲੂ, ਉਸ ਦੇ ਹਰ ਅੰਗ ਨੂੰ ਪ੍ਰਭਾਵਤ ਕਰਦਾ, ਆਪਣੀ ਪਾਣ ਚੜ੍ਹਾਉਂਦਾ ਹੈ । ਸਾਮਾਜਿਕ ਵੇਗ ਚੂੰਕਿ ਅਣ-ਸੰਬੰਧਿਤ ਵਣ ਵਣ ਦੀਆਂ ਲਕੜੀਆਂ ਦੀ ਪੰਡ ਨਹੀਂ। ਅੰਤਲੀ ਵਿਆਖਿਆ ਅਨੁਸਾਰ ਹਰ ਇਕ ਦੀ, ਹਰ ਇਕ ਨਾਲ ਸਾਹ ਦੀ ਸਾਂਝ ਹੁੰਦੀ ਹੈ । ਇਹ ਸਾਂਝ ਸਮਾਜ ਦੇ ਵਗਦੇ ਕੇਂਦਰੀ ਧੁਰੇ ਤੇ ਮੁਹੱਸਰ ਹੁੰਦੀ ਹੈ । ਫ਼ੀਊਡਲ ਸਮਾਜ ਵਿਚ ਇਹ ਕੇਂਦਰੀ ਧੁਰਾ ਛੀਊਡਲ ਤੇ ਕਿਸਾਨ ਦਾ ਰਿਸ਼ਤਾ ਸੀ ਅਤੇ ਸਰਮਾਇਦਾਰੀ ਵਿਚ ਇਹ ਜਮਾਤੀ ਸਰਮਾਏਦਾਰ ਤੇ ਸਨਅਤੀ ਮਜ਼ਦੂਰ ਦਾ। ਦੂਸਰੇ ਲਫ਼ਜ਼ਾਂ ਵਿਚ ਇਹ ਵਗਦਾ ਕੇਂਦਰੀ ਧਰਾ ਵੇਲੇ ਦਾ ਪੈਦਾਵਾਰੀ ਦਾ ਵੇਗ, ਉਸ ਤੋਂ ਉਪਜੀ ਸਾਮਾਜਿਕ ਬਣਤਰ, ਸਾਮਾਜਿਕ ਤੌਰ ਜਮਾਤੀ ਰਿਸ਼ਤਿਆਂ ਦੀ ਤਾਸੀਰ ਹੈ, ਜੋ ਸਮਾਜ ਦੀ ਰਗ ਰਗ ਵਿਚ ਆਪਣੀ ਰੰਗਤ ਵਧਾਉਂਦੀ ਹੈ। ਜਿੰਨਾ ਚਿਰ ਸਾਹਿੱਤਕਾਰ ਅਚੇਤ ਜਾਂ ਸੁਚੇਤ ਇਸ ਕੇਂਦਰੀ ਧੁਰੇ ਦੀ ਤੋਰ ਤੇ. ਉਸ ਤੋਂ ਉਪਜੇ ਸਿੱਟਿਆਂ ਦਾ ਮੋਹਰੀ ਨਹੀਂ, ਬੇਮਹਿਨੀ ਵਿਸਤਾਰ ਵਿਚ ਚਿੰਤਾ ਮਰਜ਼ੀ ਏ ਪਿਆ ਰਹੇ, ਉਹ ਸਾਮਾਜਿਕ ਅਸਲੀਅਤ ਦੇ ਅਹਿਮ, ਕਾਰਗਰ ਅੰਗਾਂ 3 ਸਹੀ ਚੋਣ ਨਹੀਂ ਕਰ ਸਕਦਾ ਅਤੇ ਨਾ ਹੀ ਸਾਮਾਜਿਕ ਤੋਰ ਤੇ ਮਨੁੱਖੀ ਸ਼ਖ਼ਸੀਅਤ ਦੇ ਇਨਸਾਨੀ ਰਿਸ਼ਤਿਆਂ ਉਤੋਂ ਸਹੀ ਅਸਰ ਬਿਆਨ ਕਰ ਸਕਦਾ ਹੈ । ਸਾਮਾਜਿਕ ਅਸਲੀਅਤ ਦੀ ਤਾਸੀਰ ਨੂੰ ਪਰਖਣਾ, ਇਸ ਦੀ ਸਹੀ ਨਿਸਬਤ ਨੂੰ ਸਮਝਣਾ ਨਿਰੇ ਸਾਹਿੱਤਕਾਰ ਹੈ ਵਸ ਦਾ ਰੋਗ ਨਹੀਂ। ਇਹ ਠੀਕ ਹੈ ਕਿ ਸਾਹਿੱਤਕਾਰ ਦਾ ਸਾਮਾਜਿਕ ਅਸਲੀਅਤ ਨੂੰ ਵੇਖਣ ਦਾ ਪੈਂਤੜਾ ਉਸ ਦੀ ਸਹੀ ਪਰਖ ਵਾਸਤੇ ਬੜੀ ਬੁਨਿਆਦੀ ਚੀਜ਼ ਹੈ ਪਰ ਸਮਤ ਕਾਫ਼ੀ ਹੱਦ ਤਕ ਸਾਮਾਜਕ ਅਸਲੀਅਤ ਦੀ ਦਸ਼ਾ ਉੱਤੇ ਹੀ ਨਜਰ 3 , ਸਮਾਜ ਇਕ ਵੇਗ ਹੈ, ਇਹ ਇਕ ਅਹਿਲ ਠੋਸ ਚੀਜ਼ ਨਹੀਂ। ਇਸ ਦੀ ਸਮਝ ਦਾ 1 ਇਸ ਦੀ ਤੋਰ, ਹਰਕਤ ਦੇ ਤਰੀਕੇ ਦੀ ਸਮਝ ਹੈ । ਇਸ ਤੋਰ ਨੂੰ ਤੋਰਨ ਵਾਲੀਆਂ ਗਰਾਰੀਆਂ, ਬੁਨਿਆਦੀ ਸਪਰਿੰਗਾਂ ਦੇ ਕੰਮ ਤੇ ਮਨੁੱਖੀ ਸ਼ਖ਼ਸੀਅਤ ਤੇ ਮਨਖੀ ਰਿਸ਼ਤਿਆਂ 65