ਪੰਨਾ:Alochana Magazine January, February, March 1966.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉੱਤੇ ਪੈ ਰਹੇ ਅਸਰਾਂ ਦੀ ਸਮਝ ਹੈ । ਜਦੋਂ ਕੋਈ ਆਰਥਕ-ਸਾਮਾਜਿਕ ਨਿਜ਼ਾਮ ਆਪਣੇ ਉਸਾਰੂ ਰੋਲ ਵਿਚ ਹੁੰਦਾ ਹੈ, ਉਸ ਦੀ ਅੰਦਰਲੀ ਧੜਕਣ ਸਪੱਸ਼ਟ ਹੁੰਦੀ ਹੈ । ਸਾਮਾਜਿਕ ਤੌਰ ਤੇ ਤੋਰਦੇ ਸਪਰਿੰਗ ਵੇਖੇ ਜਾ ਸਕਦੇ ਹਨ । ਸਾਮਾਜਿਕ ਸਰੀਰ ਦੇ ਕਾਰਗਰ ਅੰਗ , ਕੰਮ ਕਰਦੀਆਂ ਸਾਮਾਜਿਕ ਤਾਕਤਾਂ, ਗੈਰ-ਜ਼ਰੂਰੀ ਭਰਤੀ ਵਿਚੋਂ ਚੁਣੀਆਂ ਜਾ ਸਕਦੀਆਂ ਹਨ ਅਤੇ ਸਾਹਿੱਤਕ ਪਾਤਰਾਂ ਤੇ ਪੋਜ਼ੀਸ਼ਨਾਂ ਰਾਹੀਂ ਪੇਸ਼ ਕੀਤੀਆਂ ਜਾ ਸਕਦੀਆਂ ਹਨ । ਇਸੇ ਤਰ੍ਹਾਂ ਸਮਾਜ ਦੀ ਪੂਰਨ ਅਸਲੀਅਤ ਕਲਮਬੰਦ ਹੋ ਸਕਦੀ ਹੈ । ਪਰ ਜਦੋਂ ਨਿਜ਼ਾਮ ਆਪਣੀ ਸੰਭਾਵਨਾ ਖ਼ੁਸ਼ਕ ਕਰ ਕੇ, ਸਾਮਾਜਿਕ ਸੰਭਾਵਨਾ ਦੇ ਰਾਹ ਵਿਚ ਅੜ ਖੜੋਵੇ ਉਸ ਦਾ ਬਤੌਰ ਵੇਗ ਵੇਖਣਾ ਮੁਸ਼ਕਲ ਹੋ ਜਾਂਦਾ ਹੈ, ਕਿਉਂਕਿ ਉਸ ਦੀ ਅਸਲੀਅਤ ਬਣੀ ਤਣੀ ਭੰਡੀ ਮੰਡੀ ਸਾਹਮਣੇ ਆਉਂਦੀ ਹੈ । ਐਸੇ ਵਕਤ ਜੇ ਸਾਹਿੱਤਕਾਰ ਖ਼ੁਸ਼ਕ ਹੋਏ ਨੇਮ ਉਖੇੜਨ ਵਾਲਿਆਂ ਦੇ ਪੈਂਤੜੇ ਤੇ ਨਾ ਪਹੁੰਚੇ ਤਾਂ ਉਹ ਉਸ ਦੀ ਸਤੱਈ ਨਹਾਰ ਨੂੰ ਹੀ ਵੇਖ ਕੇ ਬਿਆਨ ਕਰ ਸਕਦਾ ਹੈ । ਵਧ ਤੋਂ ਵਧ ਮਰੇ ਹੋਏ ਮੁਰਦੇ ਦੀ ਚੀਰ ਫਾਤ ਵਾਂਗ ਉਸ ਦੀ ਵਿਆਖਿਆ ਕਰ ਸਕਦਾ ਹੈ । ਜੀਉਂਦੇ ਜੀ ਦੀ ਜਾਨ ਪਰਖ ਕੇ ਉਸ ਦੀ ਹਰਕਤ ਨੂੰ ਮੂਰਤੀਮਾਨ ਨਹੀਂ ਕਰ ਸਕਦਾ । ਜੀਉਂਦੇ ਸਰੀਰ ਦੇ ਨਾਲੋ ਨਾਲ ਮਰ ਤੇ ਜਨਮ ਰ ਵੇਗ ਦੀ ਤਰਜ਼ਮਾਨੀ ਨਹੀਂ ਕਰ ਸਕਦਾ । ਦੂਸਰੇ ਲਫ਼ਜ਼ਾਂ ਵਿਚ ਸਾਮਾਜਿਕ ਵੇਗ ਦੇ ਚਲਦੇ ਸਪਰਿੰਗ ਅਸਲੀ ਰੂਪ ਵਿਚ ਪੇਸ਼ ਨਹੀਂ ਕਰ ਸਕਦਾ । ਸਾਮਾਜਿਕ ਤੌਰ ਤੇ ਅਸਲੀਅਤ ਬਾਬਤ ਪਾਠਕ ਦੀ ਸਮਝ ਨੂੰ ਗਹਿਰਾ ਕਰ ਕੇ ਸਾਮਾਜਿਕ ਵੇਗ ਹੈ ਤਾਂ "ਉਣ ਦੇ ਰਾਹ ਨਹੀਂ ਪਾ ਸਕਦਾ | ਸਾਹਿੱਤ ਅੰਤ ਲਫ਼ਜ਼ਾਂ ਦਾ ਸਹਣੀ , - ਵਰਤੀ ਬੋਲੀ ਦੀ ਲਰਜ਼ ਨਜ਼ਾਕਤ ਨਹੀਂ। ਇਹ ਬੋਲੀ ਤੋਂ ਰੂਪ ਤੇ ਮਨੁੱਖੀ ਦਵਾਰਾ ਪੇਸ਼ ਕੰਮ ਕਰਦੇ ਸਾਮਾਜਿਕ ਸਪਰਿੰਗਾਂ ਦੀ ਤਸਵੀਰ, ਮਾਡਲ ਹੈ । ਸਮਾਜ ਭਾਵੇਂ ਕਿੰਨੀ ਵੀ ਬਣੀ ਤਣੀ ਪੂਰੀ ਹੋਈ ਚੀਜ਼ ਲਗੇ ਅਸਲ ਆ , ਮੇਸ਼ ਗ ਹ ਹਾ । ਪਰ ਸਮਾਜ ਦੇ ਵੇਗ ਹੋਣ ਦਾ ਸਵਾਲ ਨਹੀਂ । ਸਾਹਿੱਤਕਾਰ ਨੂੰ ਵੇਗ ਹੋਣ ਦੇ ਅਨੁਭਵ ਦਾ ਸਵਾਲ ਹੈ । ਜੇ ਸਾਮਾਜਿਕ ਸੰਭਾਵਨਾ ਦੇ ਰਾਹ ਵਿਚ , ਖੜਤੇ ਨਜ਼ਾਮ ਵਾਲੀ ਦਸ਼ਾ ਹੋਵੇ ਅਤੇ ਸਾਮਾਜਿਕ ਅਸਲੀਅਤ ਨੂੰ ਵੇਖਣ ਵਾਸਤੇ ਸਾਹਿੱਤਕਾਰ ਦਾ ਤਾਂ ਐਸਾ ਹੈ ਕਿ ਸਾਹਮਣੇ ਬਣੀ ਤਣੀ ਪੂਰੀ ਹੋਈ ਚੀਜ਼ ਹੀ ਦਿਸਦੀ ਹੈ ਤਾਂ ਸਾਹਿੱਤਕਾਰ ਸਾਮਾਜਿਕ ਅਸਲੀਅਤ ਦੀ ਗਲੀ ਨੂੰ ਸਮਝਣ ਅਸਮਰਥ ਰਹੇਗਾ , ਪਰ ਜੇ ਉਸ ਦਾ ਪੈਂਤੜਾ ਐਸਾ ਹੈ ਕਿ ਪੂਰੀ ਹੋਈ ਲਗਦੀ ਸਾਮਾਜਿਕ ਅਸਲੀਅਤ ਦੀਆਂ ਵਿੱਥਾਂ ਵਿਚ ਦੀ ਉਹ ਜੀਉਂਦੇ ਅੰਗਾਂ ਨੂੰ ਹੱਥ ਪਾ ਸਕਦਾ ਹੈ, ਹੁੰਦੀ ਤਬਦੀਲੀ ਨੂੰ ਅਨੁਭਵ ਕਰ ਸਕਦਾ ਹੈ, ਉਸਰਦੀ, ਪੱਕਦੀ, ਢਹਿੰਦੀ ਵਿਚ ਸ਼ਰੀਕ ਹੋ ਸਕਦਾ ਹੈ । ਇਹ ਪਲਟਦੀ ਕਾਇਆਂ ਉਸ ਦੀ ਆਪਣੀ ਹਡ-ਬੀਤੀ ਬਣ ਸਕਦੀ ਹੈ ਤਾਂ ਭਾਵੇਂ ਸਾਮਾਜਿਕ ਦਸ਼ਾ ਕੁਝ ਐਸੀ ਵੀ ਹੋਵੇ, ਉਸ ਦੀ ਹਰਕਤ ਵੇਖ ਸਕਦਾ ਹੈ, ਉਸ ਦੀ ਤਾਸੀਰ ਸਮਝ 66