ਪੰਨਾ:Alochana Magazine January, February, March 1966.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾਟਕ ਨਾਵਲ ਐਪਤ ਸਾਮਾਜਿਕ ਵੇਗ ਦੀ ਟੌਟੈਲਿਟੀ ਨੂੰ ਆਪੋ ਆਪਣੇ ਤਰੀਕੇ ਨਾਲ ਪੇਸ਼ ਕਰਦੇ ਹਨ । ਜਾਂ ਇਉਂ ਕਹਿ ਲਵੋ ਕਿ ਵੱਖ ਵੱਖ ਦੇਸ਼ਾਂ ਵਿਚ ਸਾਮਾਜਿਕ ਅਸਲੀਅਤ ਦਾ ਅਸਲਾ ਪੇਸ਼ ਹੀ ਵੱਖ ਵੱਖ ਤਰੀਕੇ ਨਾਲ ਹੋ ਸਕਦਾ ਹੈ । ਦੂਸਰੇ ਲਫ਼ਜ਼ਾਂ ਵਿਚ ਸਾਹਿੱਤਕ ਰੂਪ ਸਾਮਾਜਿਕ ਦਸ਼ਾਂ ਤੋਂ ਪੈਦਾ ਹੁੰਦੇ ਹਨ । ਇਹ ਸਾਹਿੱਤਕਾਰ ਦੀ ਮਨ ਮਰਜ਼ੀ ਦੀ ਗੱਲ ਨਹੀਂ। ਕਿਸੇ ਸਾਮਾਜਿਕ ਦਸ਼ਾ ਵਿਚ ਕਿਹੜਾ ਸਾਹਿੱਤਕ ਰੂਪ ਸੂਤ ਤੇ ਸ਼੍ਰੋਮਣੀ ਹੋਵੇਗਾ, ਇਹ ਸਮਾਜ ਦੀ ਆਰਥਿਕ ਬਣਤਰ ਤੇ ਜਮਾਤੀ ਜਦੋ-ਜਹਿਦ ਦੇ ਰੂਪ ਤੇ ਮੁਨਾਸਰ ਹੈ । ਕਿਸੇ ਸਾਹਿੱਤਕਾਰ ਦੀ ਕੋਈ ਕਿਰਤ ਕਿਸ ਸਾਹਿੱਤਕ ਰੂਪ ਵਿਚ ਹੋਵੇਗੀ, ਇਹ ਉਸ ਦੇ ਅਨੁਭਵ ਤੇ ਮੁਹੱਸਰ ਹੈ, ਸਾਮਾਜਿਕ ਅਸਲੀਅਤ ਦੇ ਉਨ੍ਹਾਂ ਅੰਗਾਂ ਉੱਤੇ ਮਬਨੀ ਹੈ, ਜਿਨ੍ਹਾਂ ਨੂੰ ਉਹ ਪੇਸ਼ ਕਰਨਾ ਚਾਹੁੰਦਾ ਹੈ । ਸਾਹਿੱਤਕ ਰੂਪ ਪੇਸ਼ ਹੋ ਰਹੀ ਸਾਮਾਜਿਕ ਵਸਤੂ ਦੇ ਮਗਰ ਜਾਂਦਾ ਹੈ । ਇਹ ਰੂਪ ਸਮਾਜਿਕ ਵਸਤੂ ਦੇ ਜ਼ਾਹਿਰ ਹੋਣ ਦੀ ਸ਼ਕਲ ਹੁੰਦੀ ਹੈ । ਮੋਟੇ ਤੌਰ ਤੇ ਸਾਹਿੱਤਕ ਰੂਪ ਸਾਮਾਜਿਕ ਬਣਤਰ ਤੇ ਹੱਸਰ ਹੁੰਦਾ ਹੈ । ਸਾਹਿੱਤ ਵਿਚ ਵਸਤੂ ਆਪਣਾ ਰੂਪ ਆਪ ਟੋਲਦੀ, ਉਸਾਰਦੀ ਹੈ । ਇਹ ਕੋਈ ਸਬੱਬੀ ਹੀ ਨਹੀਂ ਕਿ ਮਹਾਨ ਦੁਖਾਂਤ ਇਤਿਹਾਸ ਦੀਆਂ ਜੁਗ-ਪਲਟਾਉ ਕਿਸਮੀ ਤਬਦੀਲੀਆਂ ਵੇਲੇ ਹੀ ਪੈਦਾ ਹੋ ਗਿਆ ਹੈ । ਐਸੀਆਂ ਤਬਦੀਲੀਆਂ ਪੁਰਾਣੇ ਯੂਨਾਨੀ ਸਮਾਜ ਅਤੇ ਛੀਉਡਲਇਜ਼ਮ ਦੇ ਟੁੱਟਣ ਵੇਲੇ ਹੋਈਆਂ । | ਸਮਾਜ ਵਿਚ ਹੌਲੀ ਹੌਲੀ ਤਬਦੀਲੀ ਹੁੰਦੀ ਚਲੀ ਜਾਂਦੀ ਹੈ । ਜਦੋਂ ਪ੍ਰਚਲਤ ਨਿਜ਼ਾਮ ਆਪਣੀਆਂ ਸੰਭਾਵਨਾਂ ਖ਼ੁਸ਼ਕ ਕਰ ਖਲੋਂਦਾ ਹੈ, ਲੋਕਾਂ ਦੀ ਜ਼ਿੰਦਗੀ ਦੇ ਨੁਕਤੇ ਤਾਂ ਕੇਂਦਰੀ ਫ਼ੈਸਲਾਕੁਨ ਮਸਲੇ ਖੜੇ ਹੋ ਜਾਂਦੇ ਹਨ । ਐਸੀ ਹਾਲਤ ਵਿਚ ਵਿਰੋਧ ਇਕੜ ਦੁਕਤ ਨਹੀਂ ਰਹਿੰਦੇ । ਸਮਾਜ ਦੀ ਝੋਲੀ ਦੁਖਾਂਤਕ ਵਿਰੋਧਾਂ ਨਾਲ ਨੱਕ ਨੱਕ ਹੋ ਜਾਂਦੀ ਹੈ । ਸਾਮਾਜਿਕ ਦਸ਼ਾ ਇਨਕਲਾਬੀ ਹੋ ਜਾਂਦੀ ਹੈ । ਹੈ, ਪਟਾਕੇ ਨੂੰ ਉਡੀਕਦੀ ਹੈ । ਪਟਾਕਾ ਹਮੇਸ਼ਾਂ ਜ਼ਰੂਰੀ ਨਹੀਂ ਹੁੰਦਾ। ਜੇ ਅੰਤਰਮੁਖੀ, ਮਨੁਖੀ ਪੱਖ ਤਿਆਰ ਨਾ ਹੋਵੇ ਤਾਂ ਪਟਾਕਾ ਰਕ ਵੀ ਜਾਂਦਾ ਹੈ । ਬਹਿਰਹਾਲ ਇਸ ਤਰ੍ਹਾਂ ਇਨਕਲਾਬੀ ਜਾਂ ਤੇਜ਼ ਪਰਕਾਰ ਤਬਦੀਲੀ ਹੋਣ ਦੀ ਸੰਭਾਵਨਾ ਵਾਲੀ ਦਸ਼ਾ ਮੂਰਤੀਮਾਨ ਹੋਣ ਵਾਸਤੇ ਨਾਟਕੀ ਰੂਪ ਅਖ਼ਤਿਆਰ ਕਰਦੀ ਹੈ ਅਤੇ ਤਬਦੀਲੀ ਦੀ ਹੌਲੀ ਨਾਰਮਲ ਡੋਰ ਦੀ ਦਸ਼ਾ ਐਪਿਕ ਜਾਂ ਨਾਵਲ ਦਾ ਰੂਪ ॥ ਨਾਟਕ ਜ਼ਿੰਦਗੀ ਦੇ ਸਾਰੇ ਵੇਗ ਨੂੰ ਮੂਰਤੀਮਾਨ ਕਰਦਾ ਹੈ, ਪਰ ਕਰਦਾ ਹੈ ਸਿੱਧੀ ਟੱਕਰ ਦੇ ਦਵਾਲੇ । ਇਹ ਸਾਮਾਜਿਕ ਸਿਸਟਮ ਦਾ ਚਿਤਰ ਹੁੰਦਾ ਹੈ । ਉਨ੍ਹਾਂ ਸੱਧਰਾਂ, ਉਨ੍ਹਾਂ ਸਾਮਾਜਿਕ ਰੁਖਾਂ ਦਾ, ਜੋ ਆਪਸ ਵਿਚ ਟਕਰਾਂਦੀਆਂ ਪਟਾਕਾ ਪਾਂਦੀਆਂ ਹਨ । ਚੂੰਕਿ ਪਟਾਕਾ ਪਾਦੀਆਂ ਨੂੰ ਪ੍ਰਗਟ ਕਰਦਾ ਹੈ, ਇਸ ਵਾਸਤੇ ਨਾਟਕ ਦਾ ਕਾਰਜ ਟਕਰਾਂਦਾ ਕਾਰਜ 73