ਪੰਨਾ:Alochana Magazine January, February, March 1966.pdf/85

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੋਂ ਪੈਦਾ ਹੋਏ ਮਨੁੱਖੀ, ਸਦਾਚਾਰਕ ਅੰਗਾਂ ਦਾ ਹੈ । ਪਰ ਸਾਮਾਜਿਕ ਵਿਰੋਧਾਂ ਤੇ ਨਾਟਕੀ ਪਟਾਕੇ ਦਾ ਸੰਬੰਧ ਸ਼ੀਸ਼ੇ ਦੇ ਅਕਸ ਵਾਂਗ ਸਿੱਧਾ ਸਾਦਾ ਨਹੀਂ ਹੁੰਦਾ । ਇਹ ਰਿਸ਼ਤਾ ਕਈਆਂ ਪੜਾਵਾਂ ਰਾਹੀਂ ਲੰਘਦਾ ਪੇਚੀਦਾ ਹੁੰਦਾ ਹੈ। ਨਾਟਕੀ ਪਟਾਕੇ ਨੇ ਚੂੰਕਿ ਨਿਰਾ ਮਨੁੱਖੀ ਮਸਲਾ ਹੀ ਵਿਖਾਉਣਾ ਹੁੰਦਾ ਹੈ। ਇਸ ਅਸਲੇ ਨਾਲ ਹੀ ਪੈਂਦ ਪਛੀ ਇਸ ਦੀ ਨੀਂਹ, ਇਸ ਦੇ ਨਾਲ ਵਾਬਸਤਾ ਸਾਮਾਜਿਕ ਤਬਦੀਲੀ ਨਹੀਂ ਵਖਾਉਂਦਾ । ਵੈਸੇ ਸਮਾਜਿਕ ਇਨਕਲਾਬੀ ਤਬਦੀਲੀ ਨਾਟਕੀ ਤਮਾਕੇ ਦੀ ਜਨਰਲ ਨੀਂਹ ਹੁੰਦੀ ਹੈ । ਇਹ ਤਬਦੀਲੀ ਖ਼ਾਸ ਨੀਂਹ ਬਣ ਕੇ ਨਾਟਕ ਵਿਚ ਪੇਸ਼ ਨਹੀਂ ਹੁੰਦੀ । ਮਨੁੱਖੀ ਅਸਲੇ ਰਾਹੀਂ ਆਪਣਾ ਰੰਗ ਜ਼ਰੂਰ ਵਖਾਉਂਦੀ ਹੈ । ਦੁਖਾਂਤ ਦਾ ਅੰਤ ਮਨੁੱਖੀ ਮਨ ਨੂੰ ਢਾਹੁੰਦਾ ਨਹੀਂ । ਮਨੁੱਖ ਦੀ ਮਹਾਨਤਾ ਅਤਿਅੰਤ ਦੇ ਜਿਗਰੇ ਬੇ-ਇੰਤਹਾ ਮਨੁੱਖੀ ਸ਼ਕਤੀ, ਅਮੀਰੀ ਤੇ ਸੰਭਾਵਨਾ ਦਾ ਇਹਸਾਸ ਕਰਾਉਂਦਾ ਹੈ । ਸਾਹਿੱਤ ਦੀ ਬੋਲੀ ਵਿਚੋਂ ਜ਼ਿੰਦਗੀ ਦੀ ਝੋਲ ਵਿਚ ਪਾਇਆ ਇਹ ਸਭ ਇਨਕਲਾਬ ਦੀਆਂ ਨਿਸ਼ਾਨੀਆਂ ਹਨ | ਸੋ ਨਾਟਕੀ ਪਟਾਕਾ ਜ਼ਿੰਦਗੀ ਦੀ ਖ਼ਾਸ ਅਵਸਥਾ ਵਿਚੋਂ ਲਿਆ, ਜ਼ਿੰਦਗੀ ਦੇ ਤੱਤ ਦੀ ਤਰਜਮਾਨੀ ਹੈ । ਨਾਟਕ ਜ਼ਿੰਦਗੀ ਦੀ ਆਮ ਕਮਲ ਤੋਰ ਨੂੰ ਆਪਣਾ ਵਿਸ਼ਾ ਨਹੀਂ ਬਣਾਉਂਦਾ । ਜਦੋਂ ਜ਼ਿੰਦਗੀ ਕਿਸੇ ਮੋੜ ਤੇ ਆਉਂਦੀ ਹੈ, ਕਿਸੇ ਚੁਰਾਹੇ ਤੋਂ ਕੋਈ ਰਾਹ ਅਖ਼ਤਿਆਰ ਕਰਨ ਨੂੰ ਅੰਦੀ ਹੈ । ਜਦੋਂ hਜਿਕ, ਜ਼ਾਤੀ ਹਾਲਾਤ ਫ਼ੈਸਲਾਕੁਨ ਦਸ਼ਾ ਤਕ ਤਿੱਖੇ ਹੁੰਦੇ ਹਨ । ਉਹ ਫ਼ੈਸਲੇ ਦੀਆਂ ਤੀਆਂ ਅਤੇ ਜ਼ਿੰਦਗੀ ਦੇ ਐਸੇ ਤੱਤ ਨਾਟਕੀ ਰੂਪ ਮੰਗਦੇ ਹਨ । ਐਸੀਆਂ ਫ਼ੈਸਲੇ wi ਘੜੀਆਂ ਜਾਤੀ ਜਮਾਤੀ ਹੋਣੀਆਂ ਵਿਚ ਬਹੁਤ ਅਹਿਮੀਤ ਰੱਖਦੀਆਂ ਹਨ । to ਫੇਰ ਕਿਸੇ ਇਨਸਾਨ ਜਾਂ ਜਮਾਤ ਨੇ ਜ਼ਿੰਦਗੀ ਵਲ ਕੋਈ ਰਵੱਈਆ ਅਖ਼ਤਿਆਰ ਤਾ ਹੁੰਦਾ ਹੈ । ਉਸ ਰਾਹ ਤੁਰਦਿਆਂ ਕੁਝ ਕੰਮ ਕੀਤੇ ਹੁੰਦੇ ਹਨ, ਇਨ੍ਹਾਂ ਦੇ ਨਤੀਜੇ ਲੀ ਹੋਲੀ ਇਕੱਠੇ ਹੁੰਦੇ ਰਹਿੰਦੇ ਹਨ । ਰਵੱਈਏ ਤੋਂ ਉਪਜੇ, ਕੀਤੇ ਕੰਮਾਂ ਦੇ ਨਤੀਜੇ ਪਣੇ ਹੋ ਕੇ ਤਲਖੀ ਨਾਲ ਸਾਹਮਣੇ ਆ ਖਲੋਂਦੇ ਹਨ । ਉਨ੍ਹਾਂ ਦਾ ਹਿਸਾਬ ਚੁਕਾਉਣਾ ਦਾ ਹੈ । ਐਸੇ ਮੌਕੇ ਇਨਕਲਾਬੀ ਸੰਕਟ ਦਾ ਹੀ ਚਿੰਨ੍ਹ ਹੁੰਦੇ ਹਨ । ਉਹ ਜ਼ਿੰਦਗੀ ਦੇ bਰੀ ਤੱਤ ਹੁੰਦੇ ਹਨ, ਜੋ ਮੂਰਤੀਮਾਨ ਹੋਣ ਵਾਸਤੇ ਨਾਟਕੀ ਰੂਪ ਹੀ ਭਾਲਦੇ ਹਨ । ਇਹ ਜਿਹੇ ਮੌਕੇ ਅਮਲੀ ਜ਼ਿੰਦਗੀ ਵਿਚ ਵੀ ਨਾਟਕੀ ਤਾਸੀਰ ਰੱਖਦੇ ਹਨ । ਜ਼ਿੰਦਗੀ ਵੱਲ ਰਵੱਈਆਂ ਤੋਂ ਉਪਜੇ ਕੀਤੇ ਕੰਮਾਂ ਦੇ ਹਿਸਾਬ ਚੁਕਾਉਣ ਦੇ ਮੌਕੇ, ਫ਼ੈਸਲੇ ਦੀਆਂ ਘੜੀਆਂ ਨਾਟਕ ਦੀ ਕੇਂਦਰੀ ਦਿਲਚਸਪੀ ਹੁੰਦੇ ਹਨ । ਨਾਟਕ ਹੌਲੀ ਹੌਲੀ ਜਮਾਂ ਹੁੰਦੇ ਤੀਜੇ ਪੇਸ਼ ਨਹੀਂ ਕਰਦਾ। ਇਹ ਇਤਹਾਸਕ ਮੌੜਾਂ ਉੱਤੇ ਕਾਰਜ ਦੀ ਸ਼ਕਲ ਵਿਚ ਦੱਤੇ ਜ਼ਿੰਦਗੀ ਨੂੰ ਹੁੰਗਾਰੇ ਪੇਸ਼ ਕਰਦਾ ਹੈ । ਖਾਂਤ ਦਾ ਕੇਦਰ ਸਾਮਾਜਿਕ ਭੰਬਾਕਾ ਹੁੰਦਾ ਹੈ, ਜਿਸ ਦੇ ਦਵਾਲੇ ਸਾਰੀ ਚੀਜ਼ 7