ਪੰਨਾ:Alochana Magazine January, February, March 1966.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਘੁੰਮਦੀ ਹੈ । ਨਾਟਕ ਦੀ ਹਰਕਤ ਦੀ ਟੌਟੈਲਿਟੀ ਦੇ ਸਾਰੇ ਜੁਜ਼ ਉਸ ਦੇ ਪ੍ਰਸੰਗ ਵਿਚ ਤੁਰਦੇ ਹਨ । ਉਧਰ ਹੀ ਰੁਖ਼ ਰੱਖਦੇ ਹਨ । ਇਸ ਭੰਬਾਕੇ ਵਾਸਤੇ ਖ਼ਾਸ ਕਿਸਮ ਦੇ ਪਾਤਰ ਲਾਜ਼ਮੀ ਹਨ । ਸੋ ਨਾਟਕ ਦੇ ਪਾਤਰਾਂ ਦਾ ਖ਼ਾਸਾ ਹੁੰਦਾ ਹੈ ਕਿ ਜਿਹੜੀਆਂ ਸਾਮਾਜਿਕ ਤਾਕਤਾਂ ਆਪਸ ਵਿਚ ਟਕਰਾਂਦੀਆਂ ਹਨ ਅਤੇ ਜਿਨ੍ਹਾਂ ਦਾ ਆਪਸ ਵਿੱਚ ਟਕਰਾ ਨਾਟਕ ਪਟਾਕੇ ਦੀ ਪਦਾਰਥਕ ਵਸਤੂ ਹੁੰਦੀ ਹੈ , ਉਨ੍ਹਾਂ ਦੀ ਸਿੱਧੀ ਤਰਜ਼ਮਾਨੀ ਨਾਟਕੀ ਪਾਤਰਾਂ ਦੇ ਜਜ਼ਬੇ, ਪੈਸ਼ਨ ਵਿਚ ਹੁੰਦੀ ਹੈ । ਨਾਟਕ ਪੇਸ਼ ਜਾਤੀ ਪੈਸ਼ਨਾਂ ਦਾ ਟਕਰਾ ਹੀ ਕਰਦ: ਹੈ, ਪਰ ਪਾਤਰਾਂ ਦੇ ਜਾਤੀ ਪੇਸ਼ਨ ਪਟਾਕੇ ਦੀ ਵਸਤੂ ਉੱਤੇ ਕੇਂਦਰਤ ਹੁੰਦੇ ਹਨ, ਉਸ ਨਾਲ ਇਕਮਿਕ ਹੁੰਦੇ ਹਨ । ਜਿੰਨਾ ਉਸ ਨਾਲ ਇਕ ਜਾਨ ਹੁੰਦੇ ਹਨ, ਉਨਾਂ ਹੀ ਉਹ ਨਾਟਕ ਦੇ ਕੇਂਦਰੀ ਪਾਤਰ, ਜਚਦੇ ਬਣਦੇ ਨਾਟਕ ਦੇ ਨਾਇਕ ਹੁੰਦੇ ਹਨ । ਦੁਨੀਆਂ ਦੀਆਂ ਇਤਿਹਾਸਕ ਵਿਅਕਤੀਆਂ ਸਾਮਾਜਿਕ ਅਸਲੇ ਤੇ ਜਾਤੀ ਪੈਸ਼ਨ ਦੇ ਇਕ ਜਾਨ ਹੋਣ ਦੇ ਆਹੀ ਹਨ । ਇਹ ਇਤਿਹਾਸਕ ਵਿਅਕਤੀਆਂ ਜ਼ਿੰਦਗੀ ਵੱਲੋਂ ਹੀ ਨਾਟਕੀ ਹੀ ਨਹੀਂ ਨਾਟਕ ਦੇ ਕੇਂਦਰੀ ਪਾਤਰ ਹੁੰਦੇ ਹਨ । ਐਸੀਆਂ ਵਿਅਕਤੀਆਂ ਦੇ ਹੋਣ ਤੋਂ ਜ਼ਾਹਿਰ ਹੈ ਕਿ ਨਾਟਕ ਜ਼ਿੰਦਗੀ ਦੇ ਖ਼ਾਸ ਤੱਤਾਂ ਨੂੰ ਬਿਆਨ ਕਰਦਾ ਹੈ । ਉਨ੍ਹਾਂ ਦੇ ਪੇਸ਼ ਕਰਨ ਦੇ ਹੀ ਰਾਸ ਹੁੰਦਾ ਹੈ ਜਾਂ ਇਉਂ ਕਹਿ ਲਵੋ ਕਿ ਜ਼ਿੰਦਗੀ ਦੇ ਐਸੇ ਤੱਤ ਸਾਹਿੱਤਕ ਜਾਮੇ ਵਿਚ ਪੇਸ਼ ਹੋਣ ਵਾਸਤੇ ਨਾਟਕੀ ਰੂਪ ਦੀ ਹੀ ਮੰਗ ਕਰਦੇ ਹਨ । ਇਸ ਵਾਸਤੇ ਹੀ ਨਾਟਕ ਦੇ ਨਾਇਕ ਦੀ ਕਿਸਮਤ ਨਾਲ ਜਮਾਤ, ਸਮਾਜ ਜਾਂ ਇਤਿਹਾਸਕ ਦੌਰ ਦੀ ਕਿਸਮਤ ਵਾਬਸ ਹੁੰਦੀ ਹੈ । ਦੁਖਾਂਤ ਦੇ ਅੰਤ ਉਤੇ ਇਤਹਾਸਕ ਦੌਰ ਦੇ ਅੰਤ ਦਾ ਇਹਸਾਸ ਹੁੰਦਾ ਹੈ ਨਾਟਕ ਦਾ ਮਸਲਾ ਟਕਰਾ, ਤੇ ਟਕਰਾਂ ਦੇ ਨਾਇਕ ਵਿਚੋਂ ਸੰਸਾਰ ਇਤਿਹਾਸਕ ਅੰਗ = ਪ੍ਰਤੱਖ ਕਰਨ ਦਾ ਹੈ । ਜੋ ਇਸ ਟਕਰਾ ਦੇ ਵਲੇਟ ਵਿਚ ਨਹੀਂ ਆਉਂਦਾ, ਉਹ ਨਾ ਤੋਂ ਬਾਹਰ ਹੁੰਦਾ ਹੈ । ਨਾਇਕ ਦਾ ਪੈਸ਼ਨ ਤੇ ਪੈਸ਼ਨ ਦਾ ਲੜਦੇ ਕਾਰਜ ਦੇ ਰੂਪ ਵਿਚ ਟਕਰਾ ਹੀ ਨਾਟਕ ਹੈ । ਚੂੰਕਿ ਨਾਇਕ ਦੇ ਪੈਸ਼ਨ ਦੇ ਲੜਦੇ ਕਾਰਜ ਦਾ ਟਕਰਾ ਹੀ ਨਾ ਹੁੰਦਾ ਹੈ । ਜ਼ਾਹਿਰ ਹੈ ਕਿ ਪਾਤਰ ਅਤੇ ਪੇਸ਼ ਹੋ ਰਹੇ ਮਸਲੇ ਦਾ ਰਿਸ਼ਤਾ ਮਿਸਾਲ ਨਹੀਂ, ਜੋ ਕਿ ਮਰਜ਼ੀ ਨਾਲ ਤਬਦੀਲ ਹੋ ਸਕਦਾ ਹੈ । ਐਸਾ ਹੋਣ ਨਾਲ ਇਤਿਹਾਸ ਸਾਮਾਜਿਕ ਟੱਕਰ ਕਿਆਸੀ, ਮਸਨੂਈ ਲਗਦੀ ਹੈ । ਜੇ ਨਾਟਕੀ ਪਾਤਰ ਸਾਮਾਜਿਕ ਤਾਕ ਦਾ ਮੁਜੱਸਮਾ ਨਾ ਹੋਣ ਤੇ ਪਾਤਰ ਇਨ੍ਹਾਂ ਤਾਕਤਾਂ ਦਾ ਜਾਮਾ ਹੀ ਨਾ ਹੋਣ ਤਾਂ ਵਿਅਕ ਦੀ ਹੋਣੀ ਰਾਹੀਂ ਇਤਿਹਾਸਕ ਹੋਣ ਪੇਸ਼ ਨਹੀਂ ਹੋ ਸਕਦੀ । ਨਾਟਕ ਵਿਚ ਮਸਲਾ ਨਾਇਕ ਦੇ ਵਿਅਕਤੀਗਤ ਦਾ ਹੈ । ਜ਼ਿੰਦਗੀ ਦੇ ਉਹ ਤੱਤ ਜੋ ਸੂਤ ਸਿਰ ਨਾਟਕ ਵਿਚ ਅਕਸੀਦੇ ਹਨ, ਆਪ ਦੇ ਪੂਰੇ ਅਸਲੇ ਵਿਚ ਤਾਂ ਹੀ ਜ਼ਾਹਿਤ ਹੁੰਦੇ ਹਨ ਜੇ ਟਕਰਾਂਦੀਆਂ ਤਾਕਤਾਂ ਦੀ ਜਦੋ-ਜਹਿਦ ਪਾਤਰਾਂ ਵਿਚ ਕੇਂਦਰਿਤ ਹੋਵੇ ਅਤੇ 76