ਪੰਨਾ:Alochana Magazine January, February, March 1966.pdf/9

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਉਂ ਪੰਜਾਬੀ ਵੱਲ ਪੰਜਾਬ ਦੇ ਲੋਕਾਂ, ਏਥੋਂ ਦੀ ਸਰਕਾਰ ਤੇ ਯੂਨੀਵਰਸਿਟੀਆਂ ਦੀ ਨਿਗਾਹ ਸਵੱਲੀ ਹੋ ਜਾਵੇ ਤਾਂ ਪੰਜਾਬੀ ਪੜ੍ਹਦੇ-ਲਿਖਦੇ ਸਭ ਲਾਹੇਵੰਦ ਹੋ ਜਾਂਦੇ ਹਨ । ਪਰ ਕੀ ਨਵੇਂ ਪੰਜਾਬੀ ਪ੍ਰਾਂਤ ਵਿਚ ਪੰਜਾਬੀ ਪੜ੍ਹਨ ਵਾਲਿਆਂ ਦੀ ਗਿਣਤੀ ਵਧ ਜਾਵੇਗੀ ? ਕੀ ਪੰਜਾਬੀ ਕਿਤਾਬਾਂ, ਪੰਜਾਬੀ ਅਖ਼ਬਾਰਾਂ, ਪੰਜਾਬੀ ਰਸਾਲਿਆਂ ਦੀ ਵਿਕਰੀ ਵੱਧ ਜਾਵੇਗੀ ? ਪੰਜਾਬੀ ਕਿਤਾਬਾਂ ਦੇ ਇਕ ਪ੍ਰਕਾਸ਼ਕ ਨੇ ਸਾਡੇ ਨਾਲ ਆਪਣੇ ਇਸ ਖ਼ਤਰੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ ਕਿ ਸਕੂਲਾਂ ਵਿਚ, ਚਾਲੂ ਯੋਜਨਾ ਅਨੁਸਾਰ, ਪੰਜਾਬੀ ਹਰ ਬੱਚੇ ਨੂੰ ਪੜ੍ਹਨੀ ਪੈਂਦੀ ਸੀ, ਚਾਹੇ ਉਹ ਨਾਰਨੌਲ ਵਿਚ ਸੀ ਜਾਂ ਕੁੱਲੂ ਵਿਚ । ਇਸ ਪ੍ਰਬੰਧ ਦੇ ਜਾਰੀ ਰਹਿਣ ਨਾਲ ਆਸ ਇਹ ਸੀ ਕਿ ਕੁੱਝ ਵਰਿਆਂ ਦੇ ਅੰਦਰ ਅੰਦਰ, ਜਿਹੜੇ ਇਲਾਕੇ ਹੁਣ ਹਿੰਦੀਭਾਸ਼ੀ ਸਮਝ ਲਏ ਗਏ ਹਨ, ਉਨ੍ਹਾਂ ਵਿੱਚੋਂ ਵੀ ਪੰਜਾਬੀ ਦੇ ਗਾਹਕ ਮਿਲਨੇ ਸ਼ੁਰੂ ਹੋ ਜਾਣਗੇ ਪਰ ਨਵਾਂ ਪੰਜਾਬ, ਪੁਰਾਣੇ ਪੰਜਾਬ ਦੇ ੬੦, ੬੨ ਫ਼ੀ ਸਦੀ ਭਾਗ ਦੇ ਲਗਭਗ ਹੋਵੇਗਾ ਇਸ ਲਈ ੩੮, ੪੦ ਫ਼ੀ ਸਦੀ ਘਾਟਾ ਕਿਵੇਂ ਪੂਰਾ ਹੋਵੇਗਾ ? ਪ੍ਰਕਾਸ਼ਕ ਦਾ ਖ਼ਤਰਾ ਲੇਖਕ ਦਾ ਖ਼ਤਰਾ ਬਣ ਜਾਂਦਾ ਹੈ, ਇਸ ਲਈ ਹੋ ਸਕਦਾ ਹੈ ਕਿ ਇਹੀ ਚਿੰਤਾ ਕਿਸੇ ਲੇਖਕ ਨੂੰ ਵੀ ਹੋਵੇ । ਉੱਪਰੋਂ ਉੱਪਰੋਂ ਇਹ ਚਿੰਤਾ ਯੋਗ ਲਗਦੀ ਹੈ ਪਰ ਅਸੀਂ ਇਸ ਦੇ ਅਨੁਸਾਰੀ ਨਹੀਂ ਹਾਂ । ਇਸ ਦਾ ਕਾਰਣ ਸੰਪਾਦਕ ਦਾ, ਨਵੇਂ ਪੰਜਾਬ ਵਿਚ, ਪੰਜਾਬੀ ਬਾਰੇ ਨਵੀਂ ਨਰੋਈ ਚੇਤਨਾ ਦੀ ਉਪਜ ਵਿਚ ਅਡੋਲ ਵਿਸ਼ਵਾਸ਼ ਹੈ । | ਕੁੱਝ ਵਰੇ ਹੋਏ ਕੱਨੜ-ਭਾਸ਼ੀ ਇਲਾਕੇ ਵਿਚ, ਰੇਲ ਦੇ ਸਫ਼ਰ ਦੀ ਇਕ ਕਾਲੀ ਬੋਲੀ ਰਾਤ, ਸੰਪਾਦਕ ਦੇ ਆਂ ਅਸਾਂ ਲਈ ਰਾਹ-ਦਸੇਰੀ ਬਣੀ ਸੀ। ਉਹੀ ਹੋਰਨਾਂ ਦੀਆਂ ਆਸਾਂ ਦੇ ਰਾਹਾਂ ਉੱਤੇ ਵੀ ਚਾਨਣ ਖਿਲਾਰ ਸਕਦੀ ਹੈ। ਗੱਡੀ ਅਚਾਨਕ ਇਕ ਛੋਟੇ ਸਟੇਸ਼ਨ ਉੱਤੇ ਖੜੀ ਹੋ ਗਈ ਸੀ । ਪਤਾ ਲੱਗਾ ਕਿਸੇ ਕਲਾ ਦੇ ਵਿਗੜ ਜਾਣ ਕਰ ਕੇ ਪੰਦਰਾਂ ਮਿੰਟ ਜ਼ਰੂਰ ਲਵੇਗੀ । ਰਾਤ ਦੇ ਦਸ ਵਜੇ ਸਨ ਭੁੱਖ ਚਮਕੀ ਹੋਈ ਸੀ । ਸੰਪਾਦਕ ਇਡਲੀ ਦੋਸੇ ਦੇ ਲਾਲਚ ਵਿਚ ਹੇਠਾਂ ਉਤਰ ਪਿਆ, ਕੇਵਲ ਦੇ ਦੁਕਾਨਾਂ ਖੁੱਲੀਆਂ ਸਨ- ਇਕ ਇਡਲੀ ਦੋਸੇ ਦੀ, ਦੂਜੀ ਕਿਤਾਬਾਂ ਦੀ । ਸੰਪਾਦਕ ਉਸ ਵੇਲੇ ਪਟਿਆਲੇ ਤੋਂ ਗਿਆ ਸੀ, ਜੋ ਤਕਰੀਬਨ ਦੋ ਸੌ ਵਰੇ ਕਿਸੇ ਨਾ ਕਿਸੇ ਆਕਾਰ ਦੇ ਰਾਜ ਦੀ ਰਾਜਧਾਨੀ ਰਿਹਾ ਸੀ ਤੇ ਜਿਸ ਨੂੰ ਪੰਜਾਬ ਦੇ ਸੁਹਣੇ ਸੁਥਰੇ ਸ਼ਹਿਰਾਂ ਵਿਚ ਗਿਣਿਆ ਜਾਂਦਾ ਸੀ, ਪਰ ਜਿਸ ਦੇ ਸਟੇਸ਼ਨ ਉੱਤੇ ਨਾ ਕੋਈ ਕਿਤਾਬ ਮਿਲ ਸਕਦੀ ਸੀ ਨਾ ਅਖ਼ਬਾਰ । ਓਧਰ ਦੱਖਣ ਦੇ ਇਕ ਅਸਲੋਂ ਛੋਟੇ ਜਹੇ ਸਟੇਸ਼ਨ ਉੱਤੇ, ਦਸ ਵਜੇ ਰਾਤ ਦੇ, ਕਿਤਾਬਾਂ ਦੀ ਦੁਕਾਨ ਖੁੱਲੀ ਵੇਖ ਕੇ ਬੜੀ ਹੈਰਾਨੀ ਹੋਈ । ਦੁਕਾਨ ਵਾਲੇ ਨੂੰ ਪੁੱਛਣ ਉੱਤੇ ਪਤਾ ਲੱਗਾ ਕਿ ਗਾਹਕੀ ਬਾਕਾਇਦਾ ਪੈਂਦੀ ਹੈ, ਕੱਨੜ ਕਿਤਾਬਾਂ ਦਾ ਨਿਕਾਸ ਭਰਪੂਰ ਹੁੰਦਾ ਹੈ। ਇਸ ਗੱਲ ਨੂੰ ਕਈ ਵਰੇ ਹੋ ਚੱਲੇ ਹਨ, ਪਟਿਆਲੇ ਨੇ ਅੱਗੇ ਨਾਲੋਂ ਹਰ ਪੱਖ ਵਿਚ ਬੜੀ ਤਰੱਕੀ ਕੀਤੀ ਹੈ ਪਰ ਸਟੇਸ਼ਨ ਉਤੇ ਕਿਤਾਬਾਂ ਦੀ ਦੁਕਾਨ ਅਜੇ ਵੀ ਕੋਈ ਨਹੀਂ ਖੁੱਲੀ । ਨਵੇਂ ਪੰਜਾਬ ਵਿਚ ਪੰਜਾਬੀ ਲਈ (੫)