ਪੰਨਾ:Alochana Magazine January, February, March 1966.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਦੋਂ ਸਾਮਾਜਿਕ ਵੇਗ ਵਿਚ ਹੁੰਦੀ ਜਾਂਦੀ ਨਾਰਮਲ ਤਬਦੀਲੀ ਵਾਲੀ ਸਾਮਾਜਿਕ ਦਸ਼ਾ ਦੀ ਪੂਰੀ ਭਰਵੀਂ ਤਸਵੀਰ ਪੇਸ਼ ਹੁੰਦੀ ਹੈ ਉਹ ਇਤਿਹਾਸਕ ਉਸਾਰੀ ਦੀ ਸਟੇਜ ਅਨੁਕੂਲ ਐਪਿਕ ਜਾਂ ਨਾਵਲ ਦਾ ਰੂਪ ਅਖ਼ਤਿਆਰ ਕਰਦੀ ਹੈ । ਭਾਵੇਂ ਐਸੀ ਸਾਮਾਜਿਕ ਦਸ਼ਾ ਮਨੁੱਖੀ ਪੈਸ਼ਨ ਦੇ ਨਿਰੋਲ ਰੂਪ ਵਿਚ ਪੇਸ਼ ਨਹੀਂ ਹੁੰਦੀ, ਪਰ ਹਿੱਤ ਦੇ ਹਰ ਰੂਪ ਨੇ ਜ਼ਿੰਦਗੀ ਪੇਸ਼ ਤਾਂ ਮਨੁੱਖੀ ਚਿੱਤਰ ਰਾਹੀਂ ਹੀ ਕਰਨੀ ਹੁੰਦੀ ਹੈ । ਸੋ ਨਾਵਲ ਵੀ ਸਮਾਜ ਵਿਚ ਚਲਦੀ ਜਦੋ ਜਹਿੱਦ ਤੇ ਇਤਹਾਸ ਦੇ ਵਿਰੋਧ ਪਾਤਰਾਂ, ਪੋਜੀਸ਼ਨਾਂ ਰਾਹੀਂ ਹੀ ਪੇਸ਼ ਕਰਦੀ ਹੈ । ਸਾਮਾਜਿਕ ਤੌਰ ਤੇ ਰੁੱਖ ਤੇ ਇਤਿਹਾਸਕ ਤਾਕਤਾਂ ਦਾ ਵੇਗ ਪਾਤਰਾਂ ਦੀ ਮਨੋਵਿਗਿਆਨਕ ਬਣਤਰ ਤੇ ਉਨਾਂ ਦੀਆਂ ਹੋਣੀਆਂ ਰਾਹੀਂ ਪਰਤਖ ਹੁੰਦੇ ਹਨ । ਆਰਥਿਕ ਸਾਮਾਜਿਕ ਤਬਦੀਲ ਹੁੰਦੇ ਮਨੁੱਖੀ ਰਿਸ਼ਤਾ ਹੁੰਦਾ ਹੈ । ਨਾਵਲਕਾਰ ਇਤਿਹਾਸਕ ਰੁੱਖਾ ਤੇ ਸਾਮਾਜਿਕ ਪ੍ਰਤੀਨਿਧ ਤਾਕਤਾਂ ਨੂੰ ਉਸ ਰੂਪ ਵਿਚ ਹੀ ਪੇਸ਼ ਕਰਦਾ ਹੈ ਜੋਕਿ ਅਮਲੀ ਜ਼ਿੰਦਗt ਵਿਚ ਉਹ ਮਨੁੱਖੀ ਜਾਮੇਂ ਵਿਚ ਧਾਰਨ ਕਰਦੀਆਂ ਹਨ । ਦੂਸਰੇ ਲਫਜ਼ਾਂ ਵਿਚ ਉਹ ਸਾਮਾਜਿਕ ਡਾਇਲੈਕਟਿਕ ਨੇ ਮਨੁੱਖੀ ਸ਼ਖਸੀਅਤਾਂ ਤੇ ਮਨੁੱਖੀ ਰਿਸ਼ਤਿਆਂ ਦੀ ਡਾਇਲੈਕਟਿਕ ਦੇ ਰੂਪ ਵਿਚ ਹੀ ਦੇਖਦਾ ਤੇ ਪੇਸ਼ ਕਰਦਾ ਹੈ । ਜਾਂ ਇਉਂ ਕਹਿ ਲਵੋ ਕਿ ਉਹ ਪਾਤਰਾਂ ਦਾ ਵਿਅਕਤੀਗਤ ਉਸ ਦੀ ਇਤਿਹਾਸਕ ਖ਼ਾਸੀਅਤ ਸਮੇਂ ਦੇ ਰੰਗ ਤੋਂ ਲੈਂਦੇ, ਉਸਤੇ ਆਧਾਰਿਤ ਕਰਦਾ ਹੈ । ਨਾਵਲ ਦਾ ਕਰਤਵ ਇਤਿਹਾਸਕ ਸਾਮਾਜਿਕ ਪ੍ਰਤਿਨਿਧ ਨੂੰ ਜਿਸ ਤਰ੍ਹਾਂ ਹੈ ਜਿਉਂਦੇ, ਜਾਗਦੇ ਮਨੁੱਖੀ ਜਾਮੇਂ ਵਿਚ ਪੇਸ਼ ਕਰਦਾ ਹੈ ਜਿਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਵਿਚ ਤਰਜਮਾਨ ਹੁੰਦਾ ਹੈ । ਇਸ ਤਰਾਂ ਹੀ ਸਮੇਂ ਦੀ ਇਤਿਹਾਸਕ ਖ਼ਾਸੀਅਤ ਮਨੁਖ ਸ਼ਖਸੀਅਤ ਦੀ ਬੋਲੀ ਬੋਲਦਾ ਹੈ ਅਤੇ ਅਰਥ ਭਰਪੂਰ ਤਰੀਕੇ ਨਾਲ ਸਮਕਾਲ ਮਨੁਖ ਦਆਂ ਖ਼ਾਸੀਅਤਾਂ ਸਾਮਾਜਕ ਰੌਆਂ ਨੂੰ ਪੇਸ਼ ਕਰਦੀਆਂ ਹਨ । ਇਸ ਤਰਾਂ ਮਨੁੱਖੀ ਚਤਰ ਦੇ ਰੂਪ ਵਿਚ ਹੀ ਨਾਵਲ ਸਮਾਜ ਦੀ ਹਿਸੇ ਇਤਿਹਾਸਕ ਸਟੇਜ ਦੀ ਟੌਟੈਲਿਟੀ ਪੂਰਤੀ ਨਾਲ ਕਰਦਾ ਹੈ । ਜ਼ਦਗੀ ਦਾ ਸਿਕੇਬੰਦ ਮਨੁੱਖੀ ਚਿਤੱਰ ਰਾਹੀਂ ਪੇਸ਼ ਹੋਣਾ ਸਾਹਿਤ ਦੀ ਜਨਰਲ ਖਾਸੀਅਤ ਹੈ। ਪੇਸ਼ ਹੋ ਰਹੀ ਸਾਮਾਜਿਕ ਇਤਿਹਾਸਕ ਦਸ਼ਾ ਤੇ ਵਸਤ ਦੇ ਮੁਤਾਬਿਕ ਹਰ ਸਾਹਿਤਕ ਰੂਪ ਦੀਆਂ ਇਸ ਜਨਰਲ ਖ਼ਾਸੀਅਤਾ ਦੇ ਅੰਦਰ ਅੰਦਰ, ਆਪਣੀਆਂ ਖਾਸ ਰਾਮਅਤਾਂ ਹੁੰਦੀਆਂ ਹਨ । ਸਾਮਾਜਿਕ ਪਟਾਕਾ ਪੇਸ਼ ਹੋਣ ਵਾਸਤੇ ਨਾਵਲ ਤੇ ਐਪਕ ਦਾ ਰੂਪ ਧਾਰਨ ਨਹੀਂ ਕਰਦਾ । ਇਹ ਜ਼ਿੰਦਗੀ ਦੀ ਜਨਰਲ ਤਰ, ਸ਼ਕਤੀਆਂ ਦੇ ਵਿਕਾਸ ਦਾ ਰੁਖ ਵਿਖਾਉਂਦੀਆਂ ਹਨ । ਜਦੋਂ ਇਹ ਨਾਰਮਲ ਤੋਰ ਵਖਾਉਣੀ ਪਵੇ ਦੋ ਗੱਲਾਂ ਜ਼ਰੂਰੀ ਹੋ ਜਾਂਦੀਆਂ ਹਨ । ਜ਼ਿੰਦਗੀ ਦੀ ਨਾਰਮਲ ਤਬਦੀਲੀ ਵੇਲੇ ਜ਼ਿੰਦਗੀ ਦੇ ਅੰਗਾਂ ਦੀ ਨਾਰਮਲ ਨਿਸਬਤ ਹੁੰਦੀ ਹੈ, ਉਸ ਦੇ ਸਾਹਿਤ ਵਿਚ ਅਕਸ-ਐਪਿਕ, ਨਾਵਲ ਵਿਚ ਜ਼ਿੰਦਗੀ 0