ਪੰਨਾ:Alochana Magazine January, February, March 1966.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਹੇ । ਸਿਰਫ਼ ਉਨ੍ਹਾਂ ਪੋਜ਼ੀਸ਼ਨਾਂ ਸਿੱਚਏਸ਼ਨਾਂ ਵਿਚ ਹੀ ਪੇਸ਼ ਹੋਵੇ ਜਿੱਥੇ ਸਾਮਾਜਿਕ ਤੌਰ ਤੇ ਆਰਥਿਕ ਭਰਪੂਰ ਆਪਣੇ ਆਪ ਜ਼ਾਹਿਰ ਹੁੰਦਾ ਹੈ । ਐਸੀ ਪੋਜ਼ੀਸ਼ਨ ਵਿਚ ਪੇਸ਼ ਹੁੰਦਾ ਪਾਤਰ ਆਪਣੇ ਆਪ ਆਮ ਨਾਲੋਂ ਉੱਚੀ ਪੌੜੀ ਤੇ ਜਾ ਖੜਾ ਹੋਵੇਗਾ । ਬਿਰਤਾਂਤਕ ਸਾਹਿੱਤਕਾਰ ਦਾ ਫ਼ਰਜ਼ ਹੈ ਕਿ ਨਿਗੁਣੇ ਵਿਸਤਾਰ ਤੋਂ ਪੁਣ ਛਾਣਕੇ ਅਰਥ ਭਰਪੂਰ ਵਾਸਤਕ ਘਟਨਾਵਾਂ ਪੇਸ਼ ਕਰੇ । ਉਨ੍ਹਾਂ ਦੇ ਸਾਹਮਣੇ, ਉਨ੍ਹਾਂ ਦੇ ਮੇਚ ਦਾ ਪਾਤਰ ਲਾਜ਼ਮੀ ਤੌਰ ਤੇ ਸਾਹਿੱਤਕਾਰ ਦੀ ਫੂਕ ਫੁਲਾਇਆ ਹੋਇਆ ਭੁਕਾਨਾ ਨਹੀਂ ਬਲਕਿ ਕੁਦਰਤੀ ਲੱਗੇਗਾ । ਉਸ ਵਿਚ ਇਤਿਹਾਸਕ ਸਾਮਾਜਿਕ ਮਹਾਨਤਾ ਅਸਲੀ ਹੋਵੇਗੀ । ਐਸਾ ਪਾਤਰ ਪੇਸ਼ ਅਰਥ ਭਰਪੂਰ ਸਿੱਚੂਏਸ਼ਨ ਵਿਚ ਹੀ ਹੋਵੇਗਾ । ਆਪਣੀ ਮਹਾਨਤਾ ਤੇ ਕਮਜ਼ੋਰੀ ਦੋਹਾਂ ਵਿਚ ਰੋਮ ਰੋਮ ਮਨੁੱਖੀ ਲੱਗੇਗਾ । ਰਚਨਾਂ ਵਿਚ ਇਕ ਪਾਸੇ ਤੋਂ ਨਿਗੁਣੇ ਵਿਸਤਾਰ ਨੂੰ ਲਿਆਉਣਾ ਅਤੇ ਦੂਸਰੇ ਪਾਸੇ ਤੋਂ ਐਸੇ ਪਾਤਰ ਜਾਂ ਨਾਇਕ ਨੂੰ ਨਿਗੂਣੇ ਤੋਂ ਸਿਰਫ਼ ਅਰਥ ਭਰਪੂਰ ਸਿੱਛੂਏਸ਼ਨ ਵਿਚ ਹੀ ਵਿਖਾਉਣਾ, ਨਾਵਲ ਐਪਿਕ ਨੂੰ ਸਾਂਝਾ ਹੈ । ਇਹ ਦੋਵੇਂ ਵਿਸਤਾਰ ਤਾਂ ਦੇਂਦੀਆਂ ਹਨ ਪਰ ਇਨ੍ਹਾਂ ਵਿਚ ਕਾਰਜ ਦੀ ਏਕਤਾ ਹੁੰਦੀ ਹੈ । ਇਨ੍ਹਾਂ ਦਾ ਕਾਰਜ ਇਤਿਹਾਸ ਦੇ ਬਿਰਤਾਂਤ ਵਾਂਗ ਬਿਨਾਂ ਕਿਸੇ ਅੰਦਰੂਨੀ ਤਲੀਂ ਸਾਂਝ ਦੇ ਇਕ ਦੂਸਰੀ ਤੋਂ ਮਗਰੋਂ ਵਾਪਰੀਆਂ ਘਟਨਾਵਾਂ ਦੀ ਲੜੀ ਉਸ ਦੀ ਤੋਰ ਮਜ਼ਮੂਨ ਦੇ ਅਧੀਨ ਹੁੰਦੀ ਹੈ, ਇਕ ਪਾਸੇ ਤੋਂ ਚੂੰਕਿ ਇਨ੍ਹਾਂ ਵਿਚ ਘਟਨਾਵਾਂ ਨਾਲ ਸੰਬੰਧਿਤ ਸਲੀਕਾ, ਤਰਜੇ ਤੋਰ ਤੇ ਹਾਲਾਤ ਬੜੇ ਵਿਸ਼ਾਲ ਪੈਮਾਨੇ ਉੱਤੇ ਪੇਸ਼ ਹੋਣੇ ਹੁੰਦੇ ਹਨ ਅਤੇ ਦੂਸਰੇ ਪਾਸੇ ਨਿਗੂਣੇ ਵਿਸਤਾਰ ਨਾਲੋਂ ਨਾਇਕ ਨੇ ਦੂਰ ਰਹਿਣਾ ਹੁੰਦਾ ਹੈ । ਦੂਸਰੇ ਪਾਤਰਾਂ ਨਾਲੋਂ ਉਸ ਨੇ ਸਿਰ ਕੱਢ ਲਗਣਾ ਹੁੰਦਾ ਹੈ ਇਸ ਵਾਸਤੇ ਇਨ੍ਹਾਂ ਦੋਹਾਂ ਵਿਚ ਨਾਟਕੀ ਅੰਗ ਆਉਂਦਾ ਹੈ । ਪੁਤਰਾਂ ਤੇ ਘਟਨਾਵਾਂ ਨੂੰ ਗਾੜਿਆਂ ਅਖੀਰ ਦੀ ਹੱਦ ਤਕ ਅਰਥ ਭਰਪੂਰ ਹੋਣਾ ਹੁੰਦਾ ਹੈ । ਵਾਰਤਾਲਾਪ ਨੂੰ ਭਰਵਾਂ ਭਾਰ ਚੁਕਣਾ ਪੈਂਦਾ ਹੈ ਅਤੇ ਮੁਖਾਲਫ਼ਾਂ ਦਾ ਵਾਰਤਾਲਾਪ ਰਾਹੀਂ ਅ + ਸਾਹਮਣਾ ਟੱਕਰਾ ਲਾਜ਼ਮੀ ਹੋ ਜਾਂਦਾ ਹੈ । ਐਪਿਕ ਤੇ ਨਾਵਲ ਆਪੋ ਆਪਣੇ ਇਤਿਹਾਸਕ ਦੌਰਾਂ ਦੇ ਅਨੁਕੂਲ ਜ਼ਿੰਦਗੀ ਦੀ ਨਾਰਮਲ ਤੋਰ, ਉਸ ਦੀ ਨਾਰਮਲ ਨਿਸਬਤ, ਉਸਦੀ ਟੈਲਿਟੀ ਪੇਸ਼ ਕਰਦੀਆਂ ਹਨ । ਇਸ ਵਾਸਤੇ ਇਨਾਂ ਦੋਹਾਂ ਰੂਪਾਂ ਵਿਚ ਬਹੁਤ ਸਾਂਝ ਹੈ । ਸਨਅਤੀ ਦੇਰ ਵਿੱਚ ਨਾਵਲ ਦਾ ਉਹ ਕਰਤਵ ਹੈ ਜੋ ਐਪਿਕ ਦਾ ਜ਼ਿੰਦਗੀ ਦੀ ਮੁੱਢਲੀ ਹਾਲਤ ਵਿਚ ਸੀ । ਪਰ ਚੁਕਿ ਇਤਿਹਾਸਕ ਦੌਰਾਂ ਦਾ ਫ਼ਰਕ ਹੈ ਵਿਸ਼ੇ ਦੀ ਖ਼ਾਸੀਅਤ ਵੱਖਰੀ ਵੱਖਰੀ ਹੈ ਇਸ ਵਾਸਤੇ ਸਾਂਝ ਦੇ ਨਾਲ ਫ਼ਰਕ ਵੀ ਬਣਿਆਦੀ ਹਨ । ਨਾਟਕ ਵਾਂਗ ਐਪਿਕ ਪਬਲਿਕ ਰੂਪੀ ਸਾਹਿੱਤ ਹੁੰਦਾ ਹੈ । ਕਿਉਂਕਿ ਜੋ ਜ਼ਿੰਦਗੀ ਐਪਿਕ ਮੂਰਤੀਮਾਨ ਕਰਦੀ ਹੈ ਉਸਦਾ ਖਾਸਾ ਪਬਲਿਕ ਹੁੰਦਾ ਹੈ । ਹੋਮਰ ਦੀ ਐਪਿਕ ਜ਼ਿੰਦਗੀ ਦੇ ਬਚਪਨ ਤੇ ਇਤਿਹਾਸ ਦੇ ਨੂੰ 2