ਪੰਨਾ:Alochana Magazine January, February, March 1966.pdf/96

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾਵਲ ਨੇ ਸਾਮਾਜਿਕ ਅਸਲੀਅਤ ਵਿਖਾਉਣ ਵਾਸਤੇ ਵਿਰੋਧੀ ਜਮਾਤਾਂ ਵੱਖ ਵੱਖ ਸਾਮਾਜਿਕ ਤਬਕਿਆਂ ਤੇ ਰੁੱਖਾਂ ਦੀ ਜਦੋ-ਜਹਿਦ ਪੇਸ਼ ਕਰਨੀ ਹੁੰਦੀ ਹੈ। ਸਰਮਾਇਰੀ ਸਾਮਾਜਿਕ ਰਿਸ਼ਤਿਆਂ ਵਿਚ ਚੂੰਕਿ ਬਹੁਤ ਪੇਚੀਦਗੀ ਆ ਗਈ ਹੈ, ਸਬੱਬੀ ਅੰਗ ਪਰਬਲ ਹੋ ਗਿਆ ਹੈ । ਇਸ ਵਾਸਤੇ ਵਿਅਕਤੀਆਂ ਵਿਚ ਜਮਾਤੀ ਪ੍ਰਤਿਨਿਧ ਅੰਗ ਬੜੇ ਵੱਖ ਵੱਖ ਰੂਪ ਧਾਰਦਾ ਹੈ । ਸੋ ਨਾਵਲ ਦੇ ਪਾਤਰਾਂ ਦਾ ਸਾਮਾਜਿਕ ਰੁੱਖ ਮੂਰਤੀਮਾਨ ਕਰਨ ਤੇ ਤਿਨਿਧ ਨੂੰ ਪੇਸ਼ ਕਰਨ ਦਾ ਤਰੀਕਾ ਬੜਾ ਪੇਚੀਦਾ ਹੁੰਦਾ ਹੈ । ਜਮਾਤੀ ਪ੍ਰਤਿਨਿਧ ਅੰਗ ਨਾਲ ਹਰ ਵਿਅਕਤੀ ਵਿਚ ਇਕੋ ਮਕਬ ਨਹੀਂ ਬਣਾਉਂਦਾ । ਨਾਵਲ ਇਸ ਵਾਸਤੇ ਸਾਮਾਜਿਕ ਰੁਖ ਦੇ ਵੱਖ ਵੱਖ ਪਹਿਲੂ ਪੇਸ਼ ਕਰਦਾ ਹੈ । ਜਿਸ ਤਰ੍ਹਾਂ ਉਹ ਭਿੰਨ ਭਿੰਨ ਰੂਪਾਂ ਵਿਚ ਵੱਖ ਵੱਖ ਵਿਅਕਤੀਆਂ ਵਿਚ ਪ੍ਰਵੇਸ਼ ਕਰਦਾ ਹੈ, ਉਨ੍ਹਾਂ ਨੂੰ ਜ਼ਾਹਿਰ ਕਰਦਾ ਹੈ । ਨਾਟਕ ਚੂੰਕਿ ਪਟਾਕੇ ਤੇ ਆਈ ਸਾਮਾਜਿਕ ਦਸ਼ਾ ਬਿਆਨ ਕਰਦਾ ਹੈ, ਉਸ ਵੇਲੇ ਸਮਾਜ ਵਿਚ ਕੇਂਦਰੀ ਮਸਲੇ ਦੇ ਦਵਾਲੇ ਪੋਲੇਨਾਈਜ਼ੇਸ਼ਨ ਹੁੰਦੀ ਹੈ । ਇਕ ਧੜਾ ਕੇਂਦਰੀ ਮਸਲੇ ਦੇ ਇਨਕਲਾਬੀ ਹਲਕੇ ਹਕ ਵਿਚ ਤੇ ਦੂਸਰਾ ਉਸ ਦੇ ਖ਼ਿਲਾਫ਼ । ਆਮੋ-ਸਾਮਣੇ ਮੁਖਾਲਫ਼ ਧੜੇ ਬਣੇ ਹੁੰਦੇ ਹਨ । ਸੋ ਨਾਟਕ ਵਿਚ ਮਨੁੱਖੀ ਚਲਨ ਤੇ ਬੁਨਿਆਦੀ ਰਖ਼ ਦਾ ਇਕ ਪ੍ਰਤਿਨਿਧ ਹੁੰਦਾ ਹੈ ਅਤੇ ਉਹ ਸਾਮਾਜਿਕ ਰੁਖ਼ ਦਾ ਸਿੱਧਾ, ਜਿਵੇਂ ਫ਼ੌਰਨ ਤੌਰ ਤੇ ਪ੍ਰਤਿਨਿਧ ਹੁੰਦਾ ਹੈ, ਪਰ ਨਾਵਲ ਦੇ ਪਾਤਰ ਵਿਚ ਚੂੰਕਿ ਪ੍ਰਤਿਨਿਧ ਭਿੰਨ ਭਿੰਨ ਰੂਪਾਂ ਵਿਚ ਹੁੰਦਾ ਹੈ ਅਤੇ ਵਿਅਕਤੀ ਤੇ ਸਮਾਜ ਦਾ ਨਿਸ਼ਾਨਾ ਇਕ ਸੂਰ ਨਹੀਂ ਹੁੰਦਾ, ਪਾਤਰ ਕੇਂਦਰੀ ਸਾਮਾਜਿਕ ਮਸਲੇ ਨਾਲੋਂ ਨਿਰਪੱਖ ਅਵੇਸਲੇ ਹੁੰਦੇ ਹਨ । ਪਰ ਜਦੋਂ ਸਮਾਜਵਾਦੀ ਸਾਮਾਜਿਕ ਚੇਤੰਨਤਾ ਪੈਦਾ ਹੋ ਜਾਂਦੀ ਹੈ ਤਾਂ ਵਿਅਕਤੀ ਹੈ ਸਮਾਜ ਦੇ ਨਿਸ਼ਾਨੇ ਫੇਰ ਇਕ ਹੋ ਜਾਂਦੇ ਹਨ । ਨਾਵਲ ਨੇ ਚੁੱਕਿ ਜ਼ਿੰਦਗੀ ਦੀ ਨਾਰਮਲ ਤੋਰ ਵਿਖਾਉਣੀ ਹੁੰਦੀ ਹੈ । ਇਸ ਵਾਸਤੇ ਜ਼ਰੂਰੀ ਹੈ ਕਿ ਉਹ ਪੂਰੀ ਭਰਵੀਂ ਹੂ-ਬਹੂ ਜ਼ਿੰਦਗੀ ਦਾ ਪ੍ਰਭਾਵ ਪਾਵੇ । ਉਸ ਨੇ ਅਕਸ ਇਹ ਪਾਉਣਾ ਹੁੰਦਾ ਹੈ ਕਿ ਉਹ ਸਾਰਾ ਸਾਮਾਜਿਕ ਵੇਗ, ਸਾਰੇ ਸਮਾਜ ਦੀ ਤੋਰ ਵਖਾ ਰਹੀ ਹੈ । ਨਾਵਲ ਵਾਸਤੇ ਲਾਜ਼ਮੀ ਹੈ ਕਿ ਉਹ ਸਮਾਜਿਕ ਟੋਟੈਲਿਟੀ ਦਾ ਪ੍ਰਭਾਵ ਜਗਾਵੇ | ਪਰ ਨਾਵਲ ਦੀ ਧਾਰਾ ਵਿਸਤਾਰ ਤੇ ਜ਼ਿੰਦਗੀ ਦੇ ਇਕ ਰੁਖ਼ ਵੀ ਨਹੀਂ ਵਿਖਾ ਸਕਦੀ । ਕੁਦਰਤੀ ਤੌਰ ਤੇ ਉਹ ਪਾਤਰਾਂ ਤੇ ਹਾਲਾਤ ਦਾ ਪ੍ਰਤਿਨਿਧ ਪੇਸ਼ ਕਰਦਾ ਹੈ ਅਤੇ ਇਨਾਂ ਰਾਹੀਂ ਸਾਮਾਜਿਕ ਉਸਾਰੀ ਦੇ ਵੇਗ ਦੀ ਟੌਟੈਲਿਟੀ ਜਗਾਉਂਦੀ ਹੈ, ਪਰ ਨਾਵਲ ਵਿਚ ਪ੍ਰਤਿਨਿਧ ਦੀ ਵਸਤੂ ਤੇ ਰੂਪ ਪੇਸ਼ ਹੋ ਰਹੀ ਸਾਮਾਜਿਕ ਅਸਲੀਅਤ ਦੇ ਮਰ ਜਾਂਦੇ ਹਨ। ਇਥੇ ਯੂਨੀਕ ਤੇ ਪ੍ਰਤਿਨਿਧ ਦਾ ਰਿਸ਼ਤਾ ਨਾਟਕੀ ਪਾਤਰ ਵਾਲਾ ਸਿੱਧਾ ਤੇ ਛਪਾ ਛਪੀ ਲਾਗੂ ਹੋਣ ਵਾਲਾ ਨਹੀਂ ਹੁੰਦਾ। ਇਨ੍ਹਾਂ ਦਾ ਮੇਲ ਢਿੱਲਾ ਤੇ ਪੇਚੀਦਾ ਹੁੰਦਾ ਹੈ । ਨਾਵਲ ਦੇ ਪਾਤਰ ਵਿਚ ਪ੍ਰਤਿਨਿਧ ਖ਼ਾਸੀਅਤ ਬਹੁਤ ਵਾਰੀ ਇਕ ਰੁਖ਼ਾ ਜਿਹਾ ਹੀ ਹੁੰਦੀ 86