ਪੰਨਾ:Alochana Magazine January, February, March 1966.pdf/99

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਾ ਦਾਰੋਮਦਾਰ ਹੈ ਅਤੇ ਜਿਸ ਰਾਹੀਂ ਉਹ ਵਿਕਾਸ ਵਿਚ ਆਉਂਦੀ ਹੈ । ਇਸ ਵਿਚ ਕੁਦਰਤ ਜਾਨਦਾਰ, ਬੇਜਾਨ ਚੀਜ਼ਾਂ, ਸਮਾਜ ਸੰਸਥਾਵਾਂ, ਹਾਲਾਤ, ਰਿਵਾਜ, ਆਦਤਾਂ, ਵਰਤੋਂ ਆਦਿ ਜੋ ਉਸ ਦੌਰ ਤੇ ਸਮਾਜ ਦੀ ਉਸ ਵੇਲੇ ਦੀ ਤੋਰ ਤੇ ਨਿਸ਼ਾਨੇ ਦਾ ਖਾਧਾ ਹੁੰਦੀਆਂ ਹਨ, ਆਉਂਦੀਆਂ ਹਨ ! ਸਾਮਾਜਿਕ ਹਰਕਤ ਦੀ ਨੀਂਹ ਮਨੁੱਖ ਦੀਆਂ ਲੋੜਾਂ ਵਾਸਤੇ, ਮਨੁੱਖ ਤੇ ਕੁਦਰਤ ਦੀ ਆਪਸ ਵਿਚ ਸਦੀਵੀ ਆਵਾਜਾਈ ਹੈ ਅਤੇ ਇਸ ਵੇਗ ਵਿਚ ਸਾਮਾਜਿਕ ਸੰਸਥਾਵਾਂ ਆਦਿ ਸਮਾਜ ਦੇ ਕੁਦਰਤ ਨਾਲ ਘੋਲ ਵਾਸਤੇ ਮਨੁੱਖਾਂ ਦੇ ਆਪਸ ਵਿਚ ਰਿਸ਼ਤਿਆਂ ਨੂੰ ਮੂਰਤੀਮਾਨ ਕਰਦੀਆਂ ਹਨ । ਇਸ ਤਰ੍ਹਾਂ ਮਨੁੱਖਾਂ ਦੇ ਦਰਮਿਆਨ ਵਿਚਲੀਆਂ ਹੁੰਦੀਆਂ ਹਨ । ਕੁਦਰਤ, ਸਮਾਜ ਦੀਆਂ ਬਣੀਆਂ ਚੀਜ਼ਾਂ ਸੰਸਥਾਵਾਂ ਰਿਵਾਜ ਆਦਿ ਮਨੁੱਖ ਦੀ ਆਪਣੀ ਜ਼ਿੰਦਗੀ ਦੀ ਜਦੋ-ਜਹਿਦ ਦੀ ਪੈਦਾਵਾਰ ਹਨ । ਮਨੁੱਖ ਦੀ ਕੁਦਰਤ ਵਿਚ ਦਿਲਚਸਪੀ, ਇਤਿਹਾਸਿਕ, ਸਾਮਾਜਿਕ ਉਸਾਰੀ ਦੀ ਸਟੇਜ ਦੀਆਂ ਲੋੜਾਂ ਦੇ ਮੁਤਾਬਕ ਮਨੁੱਖੀ ਜਦੋ-ਜਹਿਦ ਉਸਦੇ ਮਨੋਰਥ, ਉਸ ਵੇਗ ਵਿਚੋਂ ਪੈਦਾ ਹੋਏ ਗਿਆਨ, ਸਵਾਦ ਆਦਿ ਦੇ ਦਾਇਰੇ ਵਿਚ ਹੀ ਹੁੰਦਾ ਹੈ । ਸੋ ਜੋ ਵੀ ਕੁਦਰਤੀ, ਸਾਮਾਜਿਕ ਚੀਜ਼ਾਂ ਮਨੁੱਖੀ ਚੇਤਨਤਾ ਵਿਚ ਆਉਂਦੀਆਂ ਹਨ ਉਹ ਸਿੱਧੇ ਵਲਵੇਂ, ਵਿੰਗੇ ਤਰੀਕੇ ਨਾਲ ਦੂਰੋਂ ਨੇੜਿਓਂ ਮਨੁੱਖੀ ਜਦੋ-ਜਹਿਦ ਦਾ ਅੰਗ, ਉਸਦੀ ਪੈਦਾਵਾਰ, ਉਸਦਾ ਸੰਦ, ਇਕ ਤਰ੍ਹਾਂ ਨਾਲ ਮਨੁੱਖੀ ਕੋਸ਼ਿਸ਼ ਦਾ ਲੰਬਾ ਹੋਇਆ ਹੱਥ ਹੁੰਦੀਆਂ ਹਨ । ਸਾਹਿੱਤ ਵਿਚ ਚੀਜ਼ਾਂ ਦੀ ਟੌਟੈਲਿਟੀ ਮਨੁੱਖੀ ਜਦੋ-ਜਹਿਦ ਦੇ ਪੈਂਤੜੇ ਤੋਂ ਹੀ ਪੇਸ਼ ਹੋ ਸਕਦੀ ਹੈ । ਹਾਲਾਤ ਦਾ ਆਪਣੇ ਆਪ ਵਿਚ ਵਰਨਣ ਬਾਹਰਲੀ ਜ਼ਿੰਦਗੀ ਦਾ ਪਸਾਰਾ, ਕੁਦਰਤੀ, ਸਾਮਾਜਿਕ ਚੀਜ਼ਾਂ ਦਾ ਅਲਬਾ ਫੈਲਾ, ਮਨੁੱਖੀ ਜ਼ਿੰਦਗੀ ਨਾਲੋਂ ਅਣਸੰਬੰਧਿਤ ਸਾਹਿੱਤ ਵਿਚ ਚੀਜ਼ਾਂ ਦੀ ਟੌਟੈਲਿਟੀ ਨਹੀਂ ਬਣ ਸਕਦਾ । ਸਾਹਿੱਤ ਦੇ ਨਕਤੇ ਤੋਂ ਇਹ ਸਾਰੀਆਂ ਆਪਣੇ ਆਪ ਵਿਚ ਮੁਰਦਾ ਜਿੰਦਹੀਣ ਚੀਜ਼ਾਂ ਹਨ । ਇਨਾਂ ਵਿਚ ਆਪਣੀ ਕੋਈ ਕਾਵਿਕ ਸ਼ਕਤੀ ਨਹੀਂ। ਕਾਵਿਕ ਸ਼ਕਤੀ ਸਿਰਫ਼ ਮਨੁੱਖ ਵਿਚ ਹੈ । ਉਸਦੀ ਜਦੋ-ਜਹਿਦ ਆਜ਼ਾਦੀ ਵਾਸਤੇ ਹਰ ਕੋਸ਼ਿਸ਼, ਜ਼ਿੰਦਗੀ ਦੇ ਵਿਕਾਸ ਦੀ ਹਰ ਹਰਕਤ ਵਿਚ ਹੈ । ਮਨੁੱਖੀ ਲਗ ਲਬੇੜ ਤੋਂ ਬਾਹਿਰ ਕਾਵਿਕ ਤੌਰ ਤੇ ਹਰ ਚੀਜ਼ ਜਿੰਦਲ ਹੈ। ਇਨ੍ਹਾਂ ਦੀ ਕਾਵਿਕ ਸ਼ਕਤੀ ਮਨੁੱਖੀ ਸੰਬੰਧ ਤੋਂ ਪੈਦਾ ਹੁੰਦੀ ਹੈ । ਜਿਸ ਤਰਾਂ ਇਹ ਮਨੁੱਖੀ ਮਨੋਰਥ, ਮਨੁੱਖੀ ਕੋਸ਼ਸ਼ ਦਾ ਅੰਗ ਬਣ ਕੇ ਵਜੂਦ ਵਿਚ ਆਉਂਦੀਆਂ ਹਨ, ਜਿਸ ਸਟੇਜ, ਜਿਸ ਵਕਤ, ਜਿਸ ਰੂਪ ਵਿਚ ਮਨੋਰਥ ਦੀ ਪਰਾਪਤੀ ਵਾਸਤੇ ਵਰਤੀਦੀਆਂ ਹਨ ; ਜਿਸ ਤਰ੍ਹਾਂ ਉਸਦਾ ਇਜ਼ਹਾਰ ਕਰਦੀਆਂ, ਮਨੁੱਖੀ ਮਨੋਵਿਗਿਆਨਕ ਵੇਗ ਪੇਸ਼ ਕਰਦੀਆਂ ਹਨ । ਜ਼ਾਹਿਰ ਹੈ ਕਿ ਕੁਦਰਤੀ ਹਾਲਾਤ, ਸਾਮਾਜਿਕ ਸੰਸਥਾਵਾਂ ਸਲੀਕਾ ਰਿਵਾਜ, ਮਨੁੱਖੀ ਮਨੋਵਿਗਿਆਨਕ ਹਰਕਤ ਦੇ ਰੂਪ ਵਿਚ ਹੀ ਪੇਸ਼ ਹੋ ਸਕਦੀਆਂ ਹਨ ! ਕੁਦਰਤ ਤੋਂ ਸਮਾਜ ਦੇ ਸੁਮੇਤ ਕਾਰਜ ਦਾ ਚੌਗਿਰਦਾ, ਉਸਦੀ ਤੋਰ ਦਾ ਹਰ ਪੜਾ, 89