ਪੰਨਾ:Alochana Magazine January, February, March 1967.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

“ਚੌਧਰਾਣੀ ਗੁਰਾਂਦ ਕਹਾਣੀ ਵਿਚ ਜਦੋਂ ਗੁਦਈ ਆਪਣੇ ਮਰੇ ਪਤੀ ਦੇ ਨਮਿੱਤ ਗੁਰਦੁਆਰੇ ਦੇ ਭਾਈ ਨੂੰ ਪ੍ਰਸ਼ਾਦਾ ਛਕਾਉਂਦੀ, ਉਸੇ ਨੂੰ ਪਤੀ ਸਮਝ ਕੇ ਪੈਰ ਘੁੱਟਣ ਲਗ ਜਾਂਦੀ ਹੈ ਤਾਂ ਇੱਥੇ ਲੇਖਕ ਗੁਰਾਂਦਈ ਦੇ ਚੇਤਨ ਉੱਤੇ ਅਚੇਤ ਮਨ ਨੂੰ ਭਾਰੁ ਹੋਇਆ ਦਿਖਾਉਂਦਾ ਹੈ । ਇਸ ਤਰ੍ਹਾਂ ਉਹ ਅਚੇਤ ਦੀ ਹੋਂਦ ਦਾ ਇਹਸਾਸ ਕਰਵਾਉਂਦਾ ਹੈ । | ਫ਼ਰਾਇਡ ਅਨੁਸਾਰ ਮਨੁੱਖ ਮੂਲ ਤੌਰ ਉੱਤੇ ਪਸ਼ੂ-ਪੱਧਰ ਦਾ ਧਾਰਨੀ ਹੈ ਜਿਸ ਨੂੰ ਸੱਭਿਅਤਾ, ਸੰਸਕ੍ਰਿਤੀ, ਧਰਮ, ਕਲਾ, ਸਾਹਿੱਤ, ਸਮਾਜ, ਕਾਨੂੰਨ, ਦਰਸ਼ਨ ਆਦਿ ਮਨਸੂਈ ਬੰਧਨ ਬੰਨ ਕੇ ਰੱਖਦੇ ਹਨ । ਪਰ ਮਨੁੱਖ-ਵਿਚਲੇ ਪਸ਼ੂ ਨੂੰ ਜਦੋਂ ਵੀ ਮੌਕਾ ਲਗਦਾ ਹੈ ਉਹ ਇਨ੍ਹਾਂ ਨੂੰ ਤੋੜ ਕੇ ਨਿਕਲ ਜਾਂਦਾ ਹੈ । ਸਮਾਜ ਵਿਚ ਹਫੜਾ ਦਫ਼ੜੀ ਮਚਾ ਦਿੰਦਾ ਹੈ । ਜਦੋਂ ਇਸ ਨੂੰ ਜ਼ਬਰਦਸਤੀ ਦਬਾਇਆ ਜਾਂਦਾ ਹੈ ਤਾਂ ਮਨੁੱਖ ਅਨੇਕ ਕਿਸਮ ਦੀਆਂ ਗੁੰਝਲਾਂ, ਵਹਿਮਾਂ, ਆਸਾਧਾਰਣਤਾਵਾਂ ਦਾ ਧਾਰਨੀ ਬਣ ਜਾਂਦਾ ਹੈ । ਉਹ ਮਾਨਸਿਕ ਤੌਰ ਉੱਤੇ ਬੀਮਾਰ ਹੋ ਜਾਂਦਾ ਹੈ । ਇਹੀ ਬੀਮਾਰੀ ਮਗਰੋਂ ਸਰੀਰਿਕ ਬਮਾਰੀਆਂ ਦੇ ਰੂਪ ਵਿਚ ਪ੍ਰਗਟ ਹੋਣ ਲਗ ਪੈਂਦੀ ਹੈ । | ‘ਚਕਮਾਕ” (ਕਹਾਣੀ ਦੀ ਨਾਇਕਾ ਜੋ ਮੌਲਵੀ ਤੋਂ ਕੁੱਟ ਖਾ ਕੇ ਸੰਤਸ਼ਟ ਹੁੰਦੀ ਹੈ, ਇਕ ਬੀਮਾਰ ਪਾਤਰ ਹੈ । ‘ਡੰਗਰ' ਕਹਾਣੀ ਵਿਚਲਾ ਨਜ਼ਰਾਂ ਕਾਮ ਦੀ ਭੁੱਖ ਨੂੰ ਡੰਗਰਾਂ ਵਾਲੀ ਪੱਧਰ ਉੱਤੇ ਹੀ ਮਹਿਸੂਸ ਕਰਦਾ ਹੈ । 'ਸਤੀ ਪਈ ਹੀਰ' ਦੀ ਨਾਇਕਾਂ ਵਿਚ ਜਦੋਂ ਇਹ ਭੁੱਖ ਜਾਗਦੀ ਹੈ ਤਾਂ ਉਸ ਦੇ ਦੁਆਲੇ ਦੀਆਂ ਸਭ ਵਲਗਣਾਂ ਢੋਹ ਢੇਰੀ ਹੋ ਜਾਂਦੀਆਂ ਹਨ । | ਫ਼ਰਾਇਡ ਵਿਅਕਤੀ ਤੇ ਸਮਾਜ ਦੀਆਂ ਸਮੱਸਿਆਵਾਂ ਦਾ ਮੂਲ ਕਾਰਣ ਕਾਮਵਾਸ਼ਨਾ ਦੀ ਅਪਤੀ ਮੰਨਦਾ ਹੈ । ਇਸ ਵਿਚਾਰ ਨੇ ਮਨੁੱਖੀ ਜੀਵਨ ਦੇ ਇਸ ਪੱਖ ਨੂੰ ਸਾਹਿੱਤ ਦਾ ਇੱਕ ਵੱਡਾ ਵਿਸ਼ਾ ਬਣਾ ਦਿੱਤਾ ਹੈ । ਦੁੱਗਲ ਦੀਆਂ ਅਨੇਕਾਂ ਕਹਾਣੀਆਂ ਜਿਹਾ ਕਿ ‘ਕਲਸਮ ‘ਮਾਮੂ ਟੂਟਣਾ' ਭ' ਆਦਿ ਵਿਚ ਮੁੜ ਮੁੜ ਇਹ ਵਿਸ਼ਾ ਛੋਹਿਆ ਹੈ। 1 ਪੰਨਾ 70, ‘ਸਵੇਰ ਸਾਰ 1958, ਹਿੰਦ ਪਬਲਿਸ਼ਰਜ਼, ਜਲੰਧਰ । 2 ਪੰਨਾ 61, ‘ਨਵਾਂ ਆਦਮੀਂ ਬਿ. ਮਿ. ਸਿੱਖ ਪਬਲਿਸ਼ਿੰਗ ਹਾਊਸ, ਦਿੱਲੀ । 3 ਪੰਨਾ 7, “ਡੰਗਰ` 1952, ਸਿੱਖ ਪਬਲਿਸ਼ਿੰਗ ਹਾਉਸ, ਅੰਮ੍ਰਿਤਸਰ । 4 ਪੰਨਾ 120, “ ਰਜ’ 1958, ਮੁਨਸ਼ੀ ਗੁਲਾਬ ਸਿੰਘ ਐਂਡ ਸਨਜ਼, ਦਿੱਲੀ । 5 ਪੰਨਾ 56, “ਵੈਣੀ' 1964, ਨਵਯੁਗ ਪਬਲਿਸ਼ਰਜ਼, ਦਿੱਲੀ । 6 ਪੰਨਾ, 5, “ਸਿਲਵੱਟੇ' 1946, ਪੰਜ ਦਰਿਆ, ਲਾਹੌਰ । ? ਪੰਨਾ 33, ਕੁੜੀ ਕਹਾਣੀ ਕਰਦੀ ਗਈ' 1913, ਮਾਡਰਨ ਪਬਲੀਕੇਸ਼ਨਜ਼, ਲਾਹੌਰ । ੯੬)