ਪੰਨਾ:Alochana Magazine January, February, March 1967.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਫ਼ਰਾਇਡ ਲਈ ਅਚੇਤ ਮਨ ਕੇਵਲ ਨਿੱਜੀ ਹੀ ਸੀ ਪਰ ਯੁੱਗ ਨੇ ਇਸ ਨੂੰ ਸਮੂਹਿਕ ਅਚੇਤ ਦਾ ਭਾਗ ਦੱਸਿਆ ਕਿ ਜਿਸ ਵਿਚ ਕਿ ਸਾਰਾ ਮਨੁੱਖੀ ਵਿਕਾਸ ਸਾਂਭਿਆ ਪਿਆ ਹੈ । ‘ਤਸ਼ਾ’ ਕਹਾਣੀ ਦੀ ਨਾਇਕਾ ਉਦੋਂ ਤੀਕ ਨਹੀਂ ਮਰਦੀ ਜਦੋਂ ਤੀਕ ਜਪੁਜੀ ਦਾ ਪਾਠ ਸਾਰਾ ਯਾਦ ਨਹੀਂ ਹੋ ਜਾਂਦਾ ਤੇ ਉਹ ਜਾਣ ਨਹੀਂ ਲੈਂਦੀ ਕਿ ਅਗਲੇ ਜਨਮ ਲਈ ਉਸ ਨੇ ਤੋਸ਼ਾ ਤਿਆਰ ਕਰ ਲਿਆ ਹੈ । ਉਸ ਦੇ ਏਡੇ ਵੱਡੇ ਯਕੀਨ ਦੇ ਪਿੱਛੇ ਉਸ ਦਾ ਸਮੂਹਿਕ ਅਚੇਤ ਮਨ ਖਤਾ ਦਿੱਸਦਾ ਹੈ । | ਜਦੋਂ ਨਿੱਜੀ ਅਚੇਤ ਮਨ ਨੂੰ ਅਸੀਂ ਸਮੂਹਿਕ ਅਚੇਤ ਮਨ ਦਾ ਭਾਗ ਮੰਨ ਲਿਆ ਤਾਂ ਚੰਗੇ ਮਾੜੇ ਵਿਚਲੀ ਲਕੀਰ ਮਿਟਣੀ ਸ਼ੁਰੂ ਹੋ ਗਈ । ਡਾਰਵਿਨ ਦੇ ਵਿਕਾਸਵਾਦੀ ਸਿੱਧਾਂਤ ਨੇ ਵੀ ਇਸ ਗੱਲ ਦੀ ਹਾਮੀ ਭਰੀ । ਇੱਥੇ ਪਾਤਰ ਜ਼ਿੰਦਗੀ ਦੀਆਂ ਕੀਮਤਾਂ ਦੇ ਸਿਰਿਆਂ ਤੇ ਖਲੋਤੇ ਦਿੱਸਣ ਦੀ ਥਾਂ ਨਟ ਵਾਂਗ ਇੱਕ ਰੱਸੀ ਉੱਤੇ ਤੁਰਦੇ ਦਿੱਸਦੇ ਹਨ, ਜਿਹੜੀ ਕਦਮ ਕਦਮ ਉਤੇ ਕਦੇ ਇੱਕ ਤੇ ਕਦੇ ਦੂਜੇ ਪਾਸੇ ਨੂੰ ਡੋਲਦੀ ਹੈ । ਜੇ ਨਟ ਉਸ ਤੋਂ ਡਿੱਗ ਵੀ ਪੈਂਦਾ ਹੈ ਤਾਂ ਇਸ ਵਿਚ ਉਸ ਦਾ ਉੱਨਾ ਹੀ ਕਰ ਹੈ ਜਿੰਨਾ ਕਿ ਉਸ ਰਾਹ ਦਾ। ਇਸ ਕਰਕੇ ਕਹਾਣੀ ਮਹਾਨ ਪਾਤਰਾਂ ਨੂੰ ਛੱਡ ਕੇ ਅਜਿਹੇ ਡੋਲਦੇ, ਡਿਗਦੇ, ਉੱਠਦੇ, ਸੰਭਲਦੇ ਪਾਤਰਾਂ ਨੂੰ ਲੈ ਕੇ ਤੁਰਦੀ ਹੈ ਜੋ ਸਾਧਾਰਣ ਜ਼ਿੰਦਗੀ ਦੇ 1 For Freud 'the unconscious was of an exclusively personal nature.' Jung, C. G. The Archetypes and the Collective Unconscious (Tr. R. F. 0. Hult). Vol. 9. Part 1. London : Rout ledge and Kegan Paul, 1959. Page 3. 2 «Superficical layer of the unconsciousness is undoubtedly personal...... this I call the collective unconscious. This part of the unconsciousness is not individual but universal.' ਉਹੀ P. 3 3 Bertrand Russell aptly observes that this doctrine Darwin's Doctrine of Evolution) made every thing a matter of degree, obliterating the absoluteness of white and black, right and wrong.' Mukerjee, Radhakamal : The Dynamics of Morals ; (First Edition P. I) London · Macmillan and Co. ੯੫