ਪੰਨਾ:Alochana Magazine January, February, March 1967.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾਧਾਰਣ ਬੰਦੇ ਹਨ । 'ਮੈਨਾ ਭਾਬੀ', 'ਮੀਰਾਂ ਮੁਸੱਲੀ’, ‘ਜ਼ੀਨਤ ਆਪਾ', 3 ਨਾਲ ਅਸੀਂ ਨਫ਼ਰਦ ਨਹੀਂ ਕਰਦੇ, ਉਨ੍ਹਾਂ ਦੇ ਅਜਿਹੇ ਵਿਚਰਣ ਦੇ ਕਾਰਣਾਂ ਦਾ ਸਾਨੂੰ ਪਤਾ ਹੈ । ਐਡਲਰ ਨੇ ਮਨੁੱਖੀ ਮਨ ਵਿਚ ਹੀਣ ਭਾਵ ਜਾਂ ਭਾਵ-ਪੂਰਤੀ (Compensation) ਰਾਹੀਂ ਮਨੁੱਖੀ ਵਿਵਹਾਰ ਦੀ ਵਿਆਖਿਆ ਕੀਤੀ ਹੈ । ਉਸ ਅਨੁਸਾਰ ਮਨੁੱਖ ਆਪਣੇ ਅਹੰ' ਨੂੰ ਇਸ ਜਗਤ ਉੱਤੇ ਹਾਣੀ ਕਰਕੇ ਹੀਣਤਾ ਭਾਵ ਤੋਂ ਮੁਕਤ ਹੋਣਾ ਚਾਹੁੰਦਾ ਹੈ ਤੇ ਇਸੇ ਦੇ ਅਧੀਨ ਹਰ ਮਨੁੱਖ ਦੇ ਆਚਰਣ ਤੇ ਵਿਚਰਣ ਦੀ ਵਿਆਖਿਆ ਕੀਤੀ ਜਾ ਸਕਦੀ ਹੈ । ‘ਠੇਕੇ ਦਾਰ' ਕਹਾਣੀ ਵਿਚ ਦੁੱਗਲ ਅਜੇਹੇ ਹੀ ਇੱਕ ਪਾਤਰ ਦਾ ਜ਼ਿਕਰ ਕਰਦਾ ਹੈ । ਬਸੰਤਾ ਕੁੱਲੀ ਆਪਣੇ ਆਪ ਨੂੰ ਬਸੰਤ ਰਾਮ ਠੇਕੇਦਾਰ ਦੱਸਦਾ ਹੈ ਤੇ ਉਸੇ ਤਰ੍ਹਾਂ ਵਰਤਦਾ ਹੈ ਜਿਵੇਂ ਕਿ ਉਹ ਸੱਚ ਮੁੱਚ ਹੀ ਠੇਕੇਦਾਰ ਹੋਵੇ, ਪਰ ਜਦੋਂ ਉਸ ਦੀ ਮਾਂ ਆ ਕੇ ਉਸ ਦਾ ਪਾਜ ਉਘੇੜ ਦਿੰਦੀ ਹੈ ਤਾਂ ਉਹ ਮੁੜ ਆਪਣੇ ਪਹਿਲੇ ਆਪੇ ਵਿਚ ਆ ਜਾਂਦਾ ਹੈ । ਫਿਰ ਉਹ ਕੁੱਲੀਆਂ ਵਾਂਗ ਹੀ ਬਖ਼ਸ਼ੀਸ਼ ਮੰਗਦਾ ਹੈ । ਇਸ ਕਹਾਣੀ ਰਾਹੀਂ ਲੇਖਕ ਇਹ ਵੀ ਦੱਸ ਗਿਆ ਹੈ ਕਿ ਮਨੁੱਖ ਕਿਵੇਂ ਇੱਕ ਖੋਲ ਬਣਾ ਕੇ ਜੀਉਣ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਕੋਈ ਬੇਰਹਿਮ ਹੱਥ ਉਹ ਖ਼ਲ ਤੋੜ ਦੇਵੇ ਤਾਂ ਉਹ ਆਪਣੇ ਦੁਆਲੇ ਬਣਾਈਆਂ ਸਭ ਕਦਰਾਂ ਕੀਮਤਾਂ ਨੂੰ ਤੋੜ ਭੰਨ ਦਿੰਦਾ ਹੈ । | ਵਾਟਸਨ ਨੇ ਵਿਵਹਾਰਵਾਦ ਦਾ ਸਿਧਾਂਤ ਦਿੱਤਾ ਜਿਸ ਅਨੁਸਾਰ ਮਨ ਦੀ ਹੋਂਦ ਤੋਂ ਮੁਨਕਰ ਹੋ ਕੇ ਨਿਸਚਿਤਵਾਦ ਨੂੰ ਸੀਕਾਰ ਕੀਤਾ ਗਿਆ, ਇਸ ਅਨੁਸਾਰ ਸ਼ਖ਼ਸ਼ੀਅਤ ਬਾਹਰੀ ਪ੍ਰਭਾਵਾਂ ਦੇ ਪ੍ਰਤਿਕਰਮ ਤੋਂ ਬਣੀ ਦੱਸੀ ਗਈ । ਦੁੱਗਲ ਦੀ ਕਹਾਣੀ “ਕੀਮਤਾਂ 1 ਪੰਨਾ 179, “ਪਾਰੇ ਮੈਰੇ` 1961, ਨਵਯੁਗ ਪਬਲਿਸ਼ਰਜ਼, ਦਿੱਲੀ । ੧ ਪੰਨਾ 33, ‘ਸਵੇਰ ਸਾਰ’ 1958, ਹਿੰਦ ਪਬਲਿਸ਼ਰਜ਼, ਜਲੰਧਰ । 3 ਪੰਨਾ 104, “ਪਾਰੇ ਮੈਰੇ` 1961, ਨਵਯੁਗ ਪਬਲਿਸ਼ਰਜ਼, ਦਿੱਲੀ । 4 ਪੰਨਾ 47, ਨਵਾਂ ਘਰ 1951, ਸਿੱਖ ਪਬਲਿਸ਼ਿੰਗ ਹਾਊਸ, ਦਿੱਲੀ । 5 "His (Watson's) strongest claim for environment was that he could guarantee, given a free hand in controlling the environment, to take any normal infant, and train him to become any type of specialist I might select,- doctor, lawyer, artist, merchant, chief, and yes, even beggarman and thief, regardless of his talents, penchants, tendencies, abilities, vocations and race of his ancestors.' Woodworth. Robert S: Contemporary Schools of Psychology, London, Methuew & Co. Ltd. 36 Essex Street. ੯s