ਪੰਨਾ:Alochana Magazine January, February, March 1967.pdf/103

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਦਾ ਫ਼ਰਕ' ਵਿਚ ਉਹ ਦੱਸਦਾ ਹੈ ਕਿ ਬਾਹਰਲੇ ਪ੍ਰਭਾਵਾਂ ਨਾਲ ਮਨੁੱਖੀ ਸੁਭਾਵ ਤੇ ਕਦਰ ਕੀਮਤਾਂ ਕਿਵੇਂ ਬਦਲ ਜਾਂਦੀਆਂ ਹਨ । ‘ਕਾਲ' ਕਹਾਣੀ ਵਿਚ ਵਕਤ ਦੇ ਅਸਰ ਨਾਲ ਬਦਲਦੇ ਮਨੁੱਖੀ ਵਿਵਹਾਰ ਨੂੰ ਸਾਕਾਰ ਕੀਤਾ ਹੈ । ਇਨ੍ਹਾਂ ਕਹਾਣੀਆਂ ਵਿਚਲੇ ਪਾਤਰ ਏਡੇ ਤਕੜੇ ਨਹੀਂ ਕਿ ਪਰਿਸਥਿਤੀਆਂ ਨੂੰ ਆਪਣੇ ਅਧੀਨ ਰੱਖਣ, ਸਗੋਂ ਆਪ ਉਨ੍ਹਾਂ ਦੇ ਅਧੀਨ ਹੋ ਕੇ ਤੁਰਦੇ ਹਨ । | ਜਦੋਂ ਮਨੁੱਖ ਬਾਹਰੀ ਜਗਤ ਦੇ ਪ੍ਰਭਾਵਾਂ ਦੀ ਉਪਜ ਹੋ ਗਿਆ ਤਾਂ ਗੁਣ ਦੋਸ਼ ਤੋਂ ਮੁਕਤ ਉਹ ਉਸ ਦੇ ਕੁਦਰਤੀ ਰੂਪ ਵਿਚ ਦੇਖਿਆ ਜਾਣ ਲੱਗ ਪਿਆ। ਉਸ ਦੀਆਂ ਕੁਦਰਤੀ ਭੁੱਖਾਂ ਨੂੰ ਸਾਕਾਰ ਕਰਕੇ ਸਾਹਿੱਤ ਨੇ ਉਨ੍ਹਾਂ ਦਾ ਬੇਝਿਜਕ ਬਿਆਨ ਸ਼ੁਰੂ ਕਰ ਦਿੱਤਾ, ਇਸ ਨਾਲ ਸਾਹਿੱਤ ਵਿਚ ਨੰਗੇਜ ਵੀ ਆਇਆ ਤੇ ਕੁਹਜ ਵੀ ਆਇਆ, ਜਦ ‘ਜੋ ਚਾਹੀਦਾ ਹੈ' ਦੀ ਥਾਂ ‘ਜੋ ਹੈ' ਦੀ ਗੱਲ ਤੁਰੀ ਤਾਂ ਸਾਹਿੱਤ ਵਿਚ ਵੱਡੇ ਹਾਦਸਿਆਂ ਦੀ ਥਾਂ ਨਿੱਕੀਆਂ ਗੱਲਾਂ ਨੇ ਲੈ ਲਈ । ਮਿਲ ਦੀ ਚੌਥੀ ਸੀਟੀ'3 ਜਿਸ ਵਿਚ ਇਕ ਨੌਕਰ ਘਰ ਦੀ ਨੌਕਰੀ ਛੱਡ ਕੇ ਕਾਰਖ਼ਾਨੇ ਵਿਚ ਨੌਕਰੀ ਕਰ ਲੈਂਦਾ ਹੈ; ਪਰਦੇਸੀਂ ਜਿਸ ਵਿਚ ਇਕ ਜ਼ਨਾਨੀ ਇਸੇ ਗੱਲ ਉੱਤੇ ਖ਼ੁਸ਼ ਹੈ ਕਿ ਡਾਕੀਆ ਉਸ ਨੂੰ ਲਾਲੀ ਆਖਦਾ ਹੈ; ‘ਸਵੇਰ ਸਾਰ' ਜਿਸ ਵਿਚ ਸਵੇਰ ਵੇਲੇ ਦੇ ਵਾਤਾਵਰਨ ਦਾ ਚਤਰ ਹੈ, ਸਭ ਹੀ ਕਹਾਣੀਆਂ ਵਿਚ ਕੋਈ ਵੱਡੀ ਗੱਲ ਨਹੀਂ ਵਾਪਰਦੀ, ਕੋਈ ਵਿਸ਼ੇਸ਼ ਪਾਤਰ ਨਹੀਂ ਆਉਂਦਾ, ਅੱਜ ਦੀ ਕਹਾਣੀ ਜ਼ਿੰਦਗੀ ਦੀ ਲੰਬਾਈ ਨਹੀਂ ਬਿਆਨਦੀ ਸਗੋਂ ਡੂੰਘਾਈ ਬਿਆਨਦੀ ਹੈ, ਉਹ ਡੂੰਘਾਈ ਜਿਸ ਵਿੱਚੋਂ ਮਨੁੱਖ ਦਾ ਸਾਰਾ ਆਪਾ ਲਿਆ ਜਾ ਸਕਦਾ ਹੈ । ਉਹ ਡੂੰਘਾਈ ਅੰਦਰੋਂ ਮਨੁੱਖ ਦੇ ਆਪੇ ਦੀਆਂ ਕਈ ਤਹਿਆਂ, ਕਈ ਸਤਹਾਂ ਦੀ ਗੱਲ ਤੁਰਦੀ ਹੈ । ਖੱਟਾ ਮਿੱਠਾ ਸੁਆਦ' ਕਹਾਣੀ ਦੀ ਨਾਇਕਾ ਦੀ ਹੋਂਦ ਦਾ ਉਹ ਪਲ ਲੇਖਕ ਪੂਰੀ ਡੂੰਘਾਈ ਤਕ ਬਿਆਨ ਕਰ ਗਿਆ ਹੈ ਜਿੱਥੇ ਉਹ ਖੱਟੇ ਮਿੱਠੇ ਬਆਦਾਂ ਪਿੱਛੇ ਭਟਕਦੀ ਚੰਗੇ ਮਾੜੇ ਦੀ ਪਹਿਚਾਣ ਵੀ ਗਵਾ ਬੈਠਦੀ ਹੈ । ਨੇਤਰਹੀਨ ? ਕਹਾਣੀ ਦੀ ਨਾਇਕਾ ਦੀ ਚੇਤਨਤਾ ਦਾ ਉਹ ਪਲ ਬਿਆਨ ਕੀਤਾ ਹੈ ਜਿੱਥੇ ਉਸ ਨੂੰ 1 ਪੰਨਾ 173, ‘ਨਵਾਂ ਘਰ' 1951, ਸਿੱਖ ਪਬਲਿਸ਼ਿੰਗ ਹਾਊਸ, ਦਿੱਲੀ । • ਪੰਨਾ 87, ‘ਟੋਏ ਟਿੱਬੇ' 1949, ਅਤਰ ਚੰਦ ਕਪੂਰ ਐਂਡ ਸਨਜ਼, ਅੰਬਾਲਾ । 3 ਪੰਨਾ 121, ਪਾਰੇ ਮੈਰੇ 1961, ਨਵਯੁਗ ਪਬਲਿਸ਼ਰਜ਼, ਦਿੱਲੀ । * ਪੰਨਾ 123, “ਲੜਾਈ ਨਹੀਂ' 1953, ਅਤਰ ਚੰਦ ਕਪੂਰ ਐਂਡ ਸਨਜ਼; ਅੰਬਾਲਾ ॥ ਪੰਨਾ 9; 'ਸਵੇਰ ਸਾਰ 1958, ਹਿੰਦ ਪਬਲਿਸ਼ਰਜ਼, ਜਲੰਧਰ । ਪੰਨਾ 114 ‘ਤ੍ਰਿਵੈਣੀ 1964, ਨਵਯੁਗ ਪਬਲਿਸ਼ਰਜ਼, ਦਿੱਲੀ । 7 ਪੰਨਾ 69, “ਪਾਰੇ ਮੈਰੇ 1961, ਸਿੱਖ ਪਬਲਿਸ਼ਿੰਗ ਹਾਊਸ, ਦਿੱਲੀ । ੯੭