ਪੰਨਾ:Alochana Magazine January, February, March 1967.pdf/104

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਸਲੀ ਅੱਖਾਂ ਦੀ ਪਛਾਣ ਆ ਜਾਂਦੀ ਹੈ-ਉਨ੍ਹਾਂ ਅੱਖਾਂ ਦੀ ਜਿਨਾਂ ਵਿਚ ਨਿਗਾਹ ਨਹੀਂ ਪਰ ਫੇਰ ਵੀ ਦੇਖ ਸਕਦੀਆਂ ਸਨ ਤੇ ਦੂਜੇ ਪਾਸੇ ਆ ਉਨ੍ਹਾਂ ਅੱਖਾਂ ਦੀ ਜੋ ਸਭ ਕੁੱਝ ਵੇਖ ਸਕਦੀਆਂ ਸਨ, ਪਰ ਫੇਰ ਵੀ ਜਿਨ੍ਹਾਂ ਨੂੰ ਕੁੱਝ ਨਹੀਂ ਸੀ ਦਿੱਸਦਾ ਵੱਡਾ ਕਲਾਕਾਰ ਇੱਕੋ ਵੇਲੇ ਕਈ ਤਰ੍ਹਾਂ ਦੀ ਗੱਲ ਕਰ ਜਾਂਦਾ ਹੈ । ਇਸ ਤਰ੍ਹਾਂ ਜਦੋਂ ਮਨੁੱਖ ਨੂੰ ਵਿਰਸੇ ਤੇ ਵਾਤਾਵਰਣ ਦੇ ਹੱਥ ਵਿਚ ਖਿਡਾਉਣਾ ਬਸ ਕੇ ਪੇਸ਼ ਕੀਤਾ ਗਿਆ ਤਾਂ ਉਸ ਦੇ ਸਭ ਉੱਚੇ ਆਦਰਸ਼ ਗੁੰਮਣ ਲੱਗੇ । ਇੱਥੇ ਵਿਵਹਾਰਵਾਦੀ ਮਨੁੱਖੀ ਮਨ ਤੋਂ ਇਨਕਾਰੀ ਦਿੱਸਦਾ ਹੈ, ਜੋ ਗਲਤ ਹੈ । ਮਨੁੱਖ ਵਾਤਾਵਰਣ ਦੇ ਅਧੀਨ ਵੀ ਤੁਰਦਾ ਹੈ ਤੇ ਵਾਤਾਵਰਣ ਨੂੰ ਆਪਣੇ ਅਧੀਨ ਕਰਨ ਦੀ ਸਮਰੱਥਾ ਵੀ ਰੱਖਦਾ ਹੈ । ਇਸ ਗੱਲ ਦੀ ਪੁਸ਼ਟੀ ਸਾਨੂੰ ਦੁੱਗਲ ਦੀ ਕਹਾਣੀ 'ਕਰਾਮਾਤ ਤੋਂ ਹੁੰਦੀ ਹੈ ਜਿਸ ਵਿਚ ਉਹ ਦੱਸਦਾ ਹੈ ਕਿ ਮਨੁੱਖੀ ਮਨ ਤਕੜਾ ਹੋਵੇ ਤਾਂ ਨਾਲ , ਰੇਲ ਵੀ ਰੋਕੀ ਜਾ ਸਕਦੀ ਹੈ, ਪਰ ਜ਼ਿੰਦਗੀ ਵਿਚ ਕੁੱਝ ਕਮਜ਼ੋਰ ਮਨਾਂ ਵਾਲੇ ਲਕੀ ਵੀ ਹੁੰਦੇ ਹਨ । ਜਿਵੇਂ ਕਿ 'ਮੈਂ ਬੜਾ ਬੇਵਕੂਫ਼ ਹਾਂ' 3 ਕਹਾਣੀ ਨਾਇਕ ਹੈ ਜੋ ਝੂਠ ਮੂਠ ਦੀ ਆਪਣੀ ਪ੍ਰੇਮਿਕਾ ਦੀ ਮੌਤ ਦਾ ਕਿਆਸ ਕਰਕੇ : ਰਹਿੰਦਾ ਹੈ । ਅਜੇਹੇ ਲੋਕਾਂ ਉੱਤੇ ਹਾਲਾਤ ਬਹੁਤ ਅਸਰ ਕਰਦੇ ਹਨ, ਪਰ ਹਾਲਾਤ ਉੱਨਾਂ ਹੀ ਅਸਰ ਕਰ ਸਕਦੇ ਹੁੰਦੇ ਹਨ ਜਿਨਾਂ ਅਸਰ ਕੋਈ ਕਬੂਲੇ । ਅੱਜ ਦਾ ਲੇਖਕ ਇਸ ਆਰਥਿਕ ਤੰਗੀ, ਭਾਈਚਾਰਕ ਇਕੱਲਤਾ, ਆਦਰਸ਼ ਦੀ ਅਣਹੋਂਦ ਦੇ ਯੁੱਗ ਵਿਚ ਮਨੁੱਖ ਨੂੰ ਇਕ ਹੋਰ ਦੁਨੀਆਂ ਵੱਲ ਲੈ ਜਾਂਦਾ ਹੈ , ਦੁਨੀਆਂ ਦਾ ਅੱਗੇ ਫਲਸਫ਼ੀ, ਅਧਿਆਤਮਵਾਦੀ ਤੇ ਰਹੱਸਵਾਦੀ ਪਹਿਲਾਂ ਆਪਣੀ ਦਿੱਚ ਦਿਸ਼ਟੀ ਦੇ ਆਧਾਰ ਉੱਤੇ ਜ਼ਿਕਰ ਕਰਦੇ ਹੁੰਦੇ ਸਨ, ਉਹ ਉਸ ਨੂੰ ਵਿਗਿਆਨਿਕ ਪੱਧਰ ਉੱਤੇ ਲਿਆ ਕੇ ਸਮਝਣ-ਗੋਚਰੀ ਦਿਖਾਉਂਦਾ ਹੈ, ਉਹ ਕਿਸੇ ਸਿੱਧਾਂਤ ਨੂੰ ਅੱਗੇ "The artist for Joyce is by definition the man who must say several things at once.' Daiches, David : The Pressnt Age (1920–1950) London: The Cresset Press, 1962, P. 102. • ਪੰਨਾ 9, “ਕਮਾਮਾਤ’ 1959, ਅਤਰ ਚੰਦ ਕਪੂਰ ਐਂਡ ਸਨਜ਼, ਦਿੱਲੀ । ਪੰਨਾ 121, ‘ਸਵੇਰ ਸਾਰ’ 1958, ਹਿੰਦ ਪਬਲਿਸ਼ਰਜ਼, ਜਲੰਧਰ । 4 No revelation can go beyond the personal capacity to receive,' Flewlling, Ralph Tyler : The person, Los Angels, The Ward Ritechie, 1952, Page 13. ੯੮