ਪੰਨਾ:Alochana Magazine January, February, March 1967.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੋਂ ਦੁਖੀ ਹੋ ਕੇ ਬਉਰਾ ਹੋ ਜਾਂਦਾ ਹੈ; ਪਿੰਡ ਛੱਡ ਜਾਂਦਾ ਤੇ ਫੇਰ ਉਸ ਪਿੰਡ ਦਾ ਨਾਂ ਲੈ ਲੈ ਕੇ ਗਾਲਾਂ ਕੱਢਦਾ ਹੈ, ਪਰ ਅਸਲ ਗੱਲ ਇਹ ਸੀ ਕਿ ਭਾਈ ਨੂੰ ਲਾਜਵੰਤੀ ਨਾਲ ਪਿਆਰ ਸੀ। ਉਹ ਹੋਰਨਾਂ ਸਾਹਮਣੇ ਤਾਂ ਕੀ ਇਹ ਗੱਲ ਆਪਣੇ ਸਾਹਮਣੇ ਵੀ ਨਹੀਂ ਸੀ ਮੰਨਣੀ ਚਾਹੁੰਦਾ। ਤਦ ਹੀ ਉਹ ਏਡੀ ਨਫ਼ਰਤ ਦਿਖਾਉਂਦਾ ਹੈ । ਲੇਖਕ ਉਸ ਦੇ ਜੀਵਨ ਦੇ ਇਸ ਦੰਦ ਤੀਕ ਪਾਠਕ ਦੀ ਝਾਤ ਪੁਆ ਜਾਂਦਾ ਹੈ । | ਮਜਬੂਰ ਮਨੁੱਖ ਮਜਬੂਰੀ ਨੂੰ ਕਿਵੇਂ ਨਵੇਂ ਰੂਪ ਤੇ ਨਵੇਂ ਅਰਥ ਦੇ ਲੈਂਦਾ ਹੈ ? ਇਉਂ ਕਰਦਾ ਹੋਇਆ ਉਹ ਆਪਣੇ ਆਪ ਨਾਲ ਕਿੰਨਾਂ ਕੁ ਸੱਚ ਹੈ ? ਗੌਰ ਨਾਲ ਕਿੰਨਾ ਕੁ ਸੱਚਾ ਹੈ, ਸੱਚ ਤੇ ਝੂਠ ਦੀ ਹੱਦ ਕਿੱਥੋਂ ਸ਼ੁਰੂ ਹੁੰਦੀ ਹੈ ? ਅੱਜ ਦ ਕਹਾਣੀ ਅਜੇਹੇ ਪਲਾਂ ਨੂੰ ਸਾਂਭ ਦੀ ਹੈ ਜਿਹੜੇ ਮਨੁੱਖ ਦੇ ਇੱਕ ਹੁੰਗਾਰੇ ਵਿੱਚੋਂ ਉਸ ਦੇ ਸਾਰੇ ਆਪੇ ਨੂੰ ਤੁਹਾਡੇ ਅੱਗੇ ਖਿਲਾਰ ਦਿੰਦੇ ਹਨ । ਉਸ ਦੀ ਇੱਕ ਤੱਕਣੀ ਵਿਚੋਂ ਉਸ ਦੇ ਭੂਤ ਤੇ ਭਵਿੱਖ ਦੇ ਸਾਰੇ ਰਾਹ ਦਿੱਸ ਪੈਂਦੇ ਹਨ । ਦੁੱਗਲ ਦੀ ਕਹਾਣੀ 'ਇੰਦੂ ਸੋਚ ਰਹੀ ਸੀ ਅਨੁਭਵ ਦੀ ਇਕ ਅਜੇਹੀ ਹੀ ਛਿੱਟ ਪੇਸ਼ ਕਰਦੀ ਹੈ, ਇਸ ਕਹਾਣੀ ਵਿਚ ਇੰਦੁ ਰੇਡੀਓ ਤੇ ਡਰਾਮਿਆਂ ਵਿਚ ਪਹਿਲੇ ਬੱਚੀ, ਫਿਰ ਭੈਣ, ਫਿਰ ਪ੍ਰੇਮਿਕਾ ਦੇ ਪਾਰਟ ਕਰਦੀ ਹੈ । ਅਖੀਰ ਉਸ ਨੂੰ ਮਾਂ ਦਾ ਪਾਰਟ ਕਰਨ ਲਈ ਆਖਿਆ ਜਾਂਦਾ ਹੈ । ਉਹ ਸੋਚਦੀ ਹੈ ਅਜੇ ਤਾਂ ਮੇਰੀ ਜ਼ਿੰਦਗੀ ਵਿਚ ਕੋਈ ਨਹੀਂ ਆਇਆ ਜਿਸ ਨੇ ਦਿਲ ਦੀ ਕਿਸੇ ਤਰਬ ਨੂੰ ਛੇਤਿਆ ਹੋਵੇ, ਮੈਂ ਮਾਂ ਦਾ ਪਾਰਟ ਕਿਵੇਂ ਕਰਾਂ ? ਜਦੋਂ ਉਹ ਘਰ ਮੁੜਦੀ ਹੈ ਤਾਂ ਉਸ ਦੀ ਮਾਂ ਖਿੜਕੀ ਵਿਚ ਖੜੋਤੀ ਹੋਈ ਸੀ । ਰਾਤ ਉਸ ਦਾ ਪਿਉ ਘਰ ਨਹੀਂ ਸੀ ਆਇਆ । ਇੰਦੁ ਸੋਚਦੀ ਹੈ 'ਮਾਂ ਕੀ ਤੇਰੀ ਜ਼ਿੰਦਗੀ ਵਿਚ ਵੀ ਕੋਈ ਨਹੀਂ ਆਇਆ ਜੋ ਦਿਲ ਦੀਆਂ ਤਰਬਾਂ ਛੇੜ ਸਕਿਆ ਹੋਵੇ ? ਕੀ ਤੂੰ ਵੀ ਸਾਰੀ ਉਮਰ ਜ਼ਿੰਦਗੀ ਦੇ ਰੰਗ ਮੰਚ ਉੱਤੇ ਨਾਟਕ ਖੇਡਦੀ ਰਹੀ ਤੇ ਨਾਟਕ ਖੇਡਦੀ ਖੇਡ ਦੀ ਮਾਂ ਬਣ ਗਈ ? | ਇਸ ਤਰ੍ਹਾਂ ਇਹ ਕਹਾਣੀ ਬੜਾ ਤਿੱਖਾ ਇਹਸਾਸ ਕਰਾਉਂਦੀ ਹੈ ਕਿ ਕਈ ਵਾਰੀ ਕਿਸੇ ਦੀ ਬਿਨਾਂ ਜੀਵਿਆਂ ਦੀ ਉਮਰ ਲੰਘ ਜਾਂਦੀ ਹੈ, ਪਰ ਇਸ ਦੇ ਉਲਟ ਹਬੀਬ ਜਾਨ ਇਕ ਔਰਤ ਵਿਚਲੇ ਔਰਤਪਣ ਦੀ ਕਹਾਣੀ ਹੈ ਜੋ ਉਸ ਦੇ ਟੁੱਟੇ ਭੱਜੇ ਆਪੇ ਵਿਚ ਵੀ ਸਾਬਤ ਸਬਤ ਕਾਇਮ ਹੈ । ਇਹ ਔਰਤ ਦੀ ਉਸ ਜਿੱਤ ਦੀ ਕਹਾਣੀ ਹੈ ਜਿਸ ਦੀ ਖ਼ਾਤਰ ਉਹ ਆਪਣੀ ਜ਼ਿੰਦ ਹਾਰ ਦਿੰਦੀ ਹੈ । ਇਹ ਔਰਤ ਦੀ ਉਸ ਪ੍ਰਾਪਤੀ ਦੀ ਕਹਾਣੀ ਹੈ ਜਿਸ ਤੋਂ ਪਿੱਛੋਂ ਉਸ ਨੂੰ ਕਾਸੇ ਦੀ ਵੀ ਲੋੜ ਨਹੀਂ ਰਹਿ ਜਾਂਦੀ । ‘ਹਬੀਬ ਜਾਨ' ਇਕ ਗਾਉਣ, ਨੱਚਣ ਵਾਲੀ ਔਰਤ ਹੈ ਪਰ ਉਸ ਦੀ ਇੱਕ ਇੱਜ਼ਤਦਾਰ ਔਰਤ ਵਾਂਗ ਜੀਉਣ 1 ਪੰਨਾ 78, “ਪਾਰੇ ਮੈਰੇ` 1961, ਨਵਯੁਗ ਪਬਲਿਸ਼ਰਜ਼, ਦਿੱਲੀ । : ਪੰਨਾ 219, “ਤੈਣੀ 1964, ਨਵਯੁਗ ਪਬਲਿਸ਼ਰਜ਼, ਦਿੱਲੀ । ੧d