ਪੰਨਾ:Alochana Magazine January, February, March 1967.pdf/107

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਰੀਝ ਮਰੀ ਨਹੀਂ । ਜਦੋਂ ਇੱਕ ਗੀਤ ਇਕੱਤਰ ਕਰਨ ਵਾਲਾ ਇੱਜ਼ਤਦਾਰ ਆਦਮੀ ਉਸ ਨੂੰ ਪਿਆਰ ਕਰਦਾ ਹੈ, ਉਸ ਘੜੀ ਜਿਵੇਂ ਉਸ ਨੂੰ ਸਭ ਕੁਝ ਪ੍ਰਾਪਤ ਹੋ ਗਿਆ। ਉਸ ਤੋਂ ਪਿੱਛੋਂ ਉਹ ਮਰ ਜਾਂਦੀ ਹੈ, ਜਿਵੇਂ ਉਸ ਦਾ ਜੀਵਨ ਇਸੇ ਨੁਕਤੇ ਉੱਤੇ ਆ ਕੇ ਸਿਮਟ ਗਿਆ ਹੋਵੇ । | ਅਜੇਹੇ ਸੂਖਮ ਤਰਲ ਅਨੁਭਵ ਨੂੰ ਫੜਨ ਲਈ ਲੇਖਕ ਨੂੰ ਸ਼ਬਦਾਂ ਦੇ ਨਿਸ਼ਚਿਤ ਤੇ ਰਵਾਇਤੀ ਅਰਥਾਂ ਦੇ ਘਰ ਨੂੰ ਤੋੜ ਕੇ ਉਨ੍ਹਾਂ ਵਿਚ ਨਵੇਂ ਅਰਥ ਭਰਨੇ ਪੈਂਦੇ ਹਨ, ਉਨ੍ਹਾਂ ਦੀਆਂ ਨਵੀਆਂ ਸੰਭਾਵਨਾਵਾਂ ਜਗਾਉਣੀਆਂ ਪੈਂਦੀਆਂ ਹਨ, ਜਿਹੜੇ ਪਾਠਕ ਅਨੁਭਵ ਦੀ ਸੂਖਮਤਾ ਤੇ ਪ੍ਰਗਟਾਉ ਦੀਆਂ ਅਨੇਕ ਸਤਹਾਂ ਤੀਕ ਨਹੀਂ ਜਾ ਸਕਦੇ, ਉਹ ਮੁੜ ਮੁੜ ਪੁੱਛਦੇ ਹਨ, ਗੱਲ ਕੀ ਬਣੀ ? ਗੱਲ ਜੋ ਉਹ ਕਹਾਣੀ ਵਿਚ ਟੋਲਦੇ ਹਨ, ਕਹਾਣੀ ਦੇ ਵਰਕਿਆਂ ਤੋਂ ਅਗਾਂਹ ਲੰਘ ਕੇ ਕਿਸੇ ਚੇਤਨ-ਜਗਤ, ਕਿਸੇ ਭਾਵ-ਮੰਡਲ ਵਿਚ, ਬਣ ਕੇ ਬਿਖਰ ਵੀ ਚੁੱਕੀ ਹੁੰਦੀ ਹੈ । ਕਹਾਣੀ ਸਿਰਫ਼ ਇਸ਼ਾਰਾ ਹੀ ਕਰਦੀ ਹੈ ਉਸ ਰਾਹ ਵੱਲ, ਜਿਸ ਉੱਤੇ ਦੀ ਤੁਰ ਕੇ ਪਾਠਕ ਨੇ ਉਥੇ ਪਹੁੰਚਣਾ ਹੁੰਦਾ ਹੈ, ਜਿੱਥੇ ਪਹੁੰਚ ਕੇ ਹੀ ਲੇਖਕ ਕੁੱਝ ਕਹਿ ਸਕਦਾ ਹੈ ਤੇ ਪਾਠਕ ਕੁੱਝ ਸੁਣ ਸਕਦਾ ਹੈ । ਸਤਹ ਤੋਂ ਇਧਰ ਉਧਰ ਜੋ ਕੁੱਝ ਵਾਪਰਦਾ ਹੈ ਉਥੋਂ ਤੀਕ ਪਾਠਕ ਨੂੰ ਆਪ ਚੱਲ ਕੇ ਜਾਣਾ ਪੈਂਦਾ ਹੈ “ਹਬੀਬ ਜਾਨ’ ਕਹਾਣੀ ਸਿਰਫ਼ ਕਿਤਾਬ ਦੇ ਵਰਕਿਆਂ ਉੱਤੇ ਹੀ ਨਹੀਂ ਵਾਪਰਦੀ, ਉਹ ਆਪਣਾ ਵਿਅਕਤਿਤ੍ਰ ਧਾਰ ਕੇ ਬਾਹਰ ਆ ਜਾਂਦੀ ਹੈ ਤੇ ਵਰਕਿਆਂ ਤੇ ਮੁੱਕ ਜਾਣ ਪਿੱਛੋਂ ਵੀ ਵਾਪਰਦੀ ਰਹਿੰਦੀ ਹੈ । ਅਜਿਹੀ ਕਹਾਣੀ ਸੂਖਮ ਅਨੁਭਵ ਤੇ ਚੇਤਨ ਬੁੱਧੀ ਵਾਲੇ ਪਾਠਕ ਮੰਗਦੀ ਹੈ । ਇਸ ਨੂੰ ਲੇਖਕ ਇਕ ਪ੍ਰਚਾਰਕ ਜਾਂ ਸਾਧਾਰਣ ਵਿਅਕਤੀ ਵਾਂਗ ਨਹੀਂ ਬਿਆਨਦਾ ਸਗੋਂ ਇਕ ਚਿਤਰਕਾਰ ਵਾਂਗ ਸਾਕਾਰ ਕਰਦਾ ਹੈ ਜਿਸ ਚਿਤਰ ਦੀ ਹਰ ਪਾਠਕ ਆਪਣੀ ਸਮਰਥਾ ਅਨੁਸਾਰ ਵਿਆਖਿਆ ਕਰ ਲੈਂਦਾ ਹੈ । ਅਜਿਹੀ ਕਹਾਣੀ ਕਈ ਤਰ੍ਹਾਂ ਵਾਲੇ ਪਾਠਕਾਂ ਨਾਲ ਸਹਿਜੇ ਹੀ ਨਿਪਟ ਲੈਂਦੀ ਹੈ, ਇਸ ਵਿਚ ਲੇਖਕ ਵਰਣਨ ਦੀ ਥਾਂ ਸੁਝਾਵਾਂ ਤੋਂ ਵਧੇਰੇ ਕੰਮ ਲੈਂਦਾ ਹੈ । ਕਦੇ ਵਾਯੂ-ਮੰਡਲ ਉਸਾਰ ਕੇ, ਕਦੇ ਘਟਨਾਵਾਂ ਨੂੰ ਖ਼ਾਸ ਤਰਤੀਬ ਵਿਚ ਰੱਖ ਕੇ, ਕਦੇ ਪਾਤਰ ਦੇ ਖ਼ਾਸ ਅਨਭਵ ਵਿੱਚੋਂ ਲੰਘ ਕੇ, ਕਦੇ ਉਸ ਬਾਰ ਹੋਰਨਾ ਤੋਂ ਕੁਝ ਅਖਵਾ ਕੇ, ਨਿੱਕੀਆਂ ਨਿੱਕੀਆਂ ਛੋਹ ਨਾਲ ਲੇਖਕ ਵੱਡੀਆਂ ਗੱਲਾਂ ਕਹਿਣ ਦੀ ਕੋਸ਼ਿਸ ਕਰਦਾ ਹੈ । ਕਿਸੇ ਇੱਕ ਸਿੱਧਾਂਤ ਜਾਂ ਵਿਚਾਰ ਦੀ ਰੌਸ਼ਨੀ ਵਿਚ ਮਨੁੱਖ ਨੂੰ ਪਰਖਣਾ ਉਸ ਦੇ ਸੰਪੂਰਣ ਆਪੇ ਦੀ ਹੱਤਕ ਕਰਨਾ ਹੈ । ਸਾਰੇ ਵਾਦਾਂ ਨਾਲੋਂ ਮਨੁੱਖ ਦਾ ਕੱਦ ਉੱਚਾ ਹੈ । 1 ਪੰਨਾ 219, “ਤ੍ਰਿਵੈਣੀ' 1964, ਨਵਯੁਗ ਪਬਲਿਸ਼ਰਜ਼, ਦਿੱਲੀ । ੧੦੧