ਪੰਨਾ:Alochana Magazine January, February, March 1967.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਹਾਣੀ ਜਦੋਂ ਅਜੇਹੇ ਅਨੇਕ-ਅਰਥੀ ਮਨੁੱਖ ਦੀ ਕਹਾਣੀ ਕਹਿੰਦੀ ਹੈ ਤਾਂ ਉਹ ਪੂਰਣ ਪ੍ਰਗਟਾਉ ਦੀ ਲਾਚਾਰੀ ਤੋਂ ਘਬਰਾ ਕੇ ਰੇਖਾ-ਚਿਤਰ, ਡਾਇਰੀ, ਰਪੋਟ, ਕਾਵਿ-ਕਲਾ, ਸੰਗੀਤ ਤੇ ਚਿਤਰਕਲਾ ਦੀਆਂ ਵਿਸ਼ੇਸ਼ਤਾਵਾਂ ਅਪਣਾਉਣ ਵੱਲ ਹੋ ਜਾਂਦੀ ਹੈ । ਦੁੱਗਲ ਆਪ ਆਖਦਾ ਹੈ ਕਿ “ਕਹਾਣੀ ਕਹਾਣੀ ਵਰਗੀ ਹੁੰਦੀ ਹੈ । ਕਹਾਣੀ ਕਵਿਤਾ ਵਰਗੀ ਹੁੰਦੀ ਹੈ । ਕਹਾਣੀ ਨਾਟਕ ਵਰਗੀ ਹੁੰਦੀ ਹੈ । ਕਹਾਣੀ ਮਨੋਵਿਗਿਆਨ ਦੇ ਇੱਕ ਤਜਰਬੇ ਵਰਗੀ ਹੋ ਸਕਦੀ ਹੈ, ਸਮਾਜ ਸੁਧਾਰ ਦੇ ਇੱਕ ਲੈਕਚਰ ਵਰਗੀ ਹੋ ਸਕਦੀ ਹੈ ।" ਉਸ ਦੀਆਂ ਆਪਣੀਆਂ ਕਹਾਣੀਆਂ ਇਨ੍ਹਾਂ ਸਭ ਰੰਗਾਂ ਦੀਆਂ ਮਿਲ ਜਾਂਦੀਆਂ ਹਨ । ਇਕੱਲਾ ਕੰਵਾਰਾ',, ਘੁੱਗੀਆਂ ਦਾ ਜੋੜਾ' ਕਾਵਿਕ ਰੰਗ ਲਈ; “ਪੰਜ ਗੀਟੜਾ' ਨਾਟਕੀ ਅੰਸ਼ ਲਈ 'ਅੱਤਰੀ' ਮਨੋਵਿਗਿਆਨਕ ਤਜਰਬਿਆਂ ਖ਼ਾਤਿਰ; ਉਸ ਦੀਆਂ ਚੂੜੀਆਂ'6 ਸਮਾਜ ਸਧਾਰ ਦੇ ਵਿਸ਼ੇ ਲਈ ਪੜ੍ਹੀਆਂ ਜਾਣ ਵਾਲੀਆਂ ਕਹਾਣੀਆਂ ਹਨ । ਇਨ੍ਹਾਂ ਵਿਚਲੀ ਗੱਲ ਤੀਕ ਪੁੱਜਣ ਲਈ ਦੁੱਗਲ ਸ਼ਬਦਾਂ, ਰਾਂ ਤੇ ਪ੍ਰਤੀਕਾਂ ਤੇ ਇਨ੍ਹਾਂ ਦੇ ਦੁਹਰਾਉ ਦੀ ਵਰਤੋਂ ਕਰਦਾ ਹੈ । ਦੁੱਗਲ ਮਨੁੱਖੀ ਹੋਂਦ ਦੇ ਅਨੇਕਾਂ ਪੜਾਵਾਂ ਦਾ ਜ਼ਿਕਰ ਕਰਦਾ ਹੈ ਜਿਨ੍ਹਾਂ ਵਿਚ ਹੋਂਦ ਦੀਆਂ ਉਚਾਣਾਂ ਹਨ ਜਿਵੇਂ “ਜੀਨੀਅਸ' ਕਹਾਣੀ ਵਿਚ । ਇਨ੍ਹਾਂ ਉਚਾਣਾਂ ਤੀਕ ਸਾਧਾਰਣ ਬੰਦੇ ਦਾ ਹੱਥ ਨਹੀਂ ਅੱਪੜਦਾ ਤੇ ਹੱਥ ਦਾ ਨਾ ਅਪੜਨਾ ਹੀ ਉਚਾਣ ਦਾ ਦੁਖਾਂਤ ਬਣ ਜਾਂਦਾ ਹੈ । ‘ਚੀਨੀਅਸ' ਕਹਾਣੀ ਦਾ ਨਾਇਕ ਦੱਸਦਾ ਹੈ ਕਿ ਉਸ ਦੇ ਵੀਹ ਸਾਲ ਪੁਰਾਣੇ ਚਿਤਰ ਨੂੰ ਇਨਾਮ ਮਿਲਿਆ ਹੈ, ਜਿਸ ਦਾ ਮਤਲਬ ਹੈ ਕਿ ਲੋਕੀ ਉਸ ਨਾਲੋਂ ਵੀਹ ਸਾਲ ਪਿੱਛੇ ਹਨ। ਪਹਿਲੇ ਉਹ ਆਪਣੀ ਮਾਂ ਦੀ ਸਹੇਲੀ ਨਾਲ ਵਿਆਹ ਕਰਵਾ ਲੈਂਦਾ ਹੈ ਫਿਰ ਉਸ ਦੀ ਧੀ ਨੂੰ ਕਹਿੰਦਾ ਹੈ ਕਿ ਜੇ ਤੇਰਾ ਘਰ ਵਾਲਾ ਤੰਗ ਕਰਦਾ ਹੈ ਤਾਂ ਮੇਰੇ ਹੀ ਘਰ ਵੱਸ ਪੈ । | ਇਹ ਗੱਲ ਇਹ ਸਾਬਿਤ ਨਹੀਂ ਕਰਦੀ ਕਿ ਉਹ ਬਦਇਖ਼ਲਾਕ ਸੀ ਸਗੋਂ ਇਹ ਦੱਸਦੀ ਹੈ ਕਿ ਉਹ ਦੁਨਿਆਵੀ ਰਿਸ਼ਤਿਆਂ ਦੀ ਪਕੜ ਤੋਂ ਪਰ੍ਹਾਂ ਦਾ ਬੰਦਾ ਹੈ । 1 ਪੰਨਾ 12, “ਮੇਰੀ ਚੋਣਵੀਂ ਕਹਾਣੀ ਪਹਿਲੀ ਐਡੀਸ਼ਨ, ਲਾਹੌਰ ਬੁੱਕ ਸ਼ਾਪ, ਲੁਧਿਆਣਾ ! 2 ਪੰਨਾ 41, ਫੁੱਲ ਤੋੜਨਾ ਮਨ੍ਹਾ ਹੈ` 1954, ਨਵਯੁਗ ਪਬਲਿਸ਼ਰਜ਼, ਦਿੱਲੀ । 3 ਪੰਨਾ 81, ‘ਨਵਾਂ ਘਰ 1951, ਸਿੱਖ ਪਬਲਿਸ਼ਿੰਗ ਹਾਊਸ, ਦਿੱਲ । 4 ਪੰਨਾ 47, ‘ਸਵੇਰ ਸਾਰ’ 1958, ਹਿੰਦ ਪਬਲਿਸ਼ਰਜ਼, ਜਲੰਧਰ । 5 .. 86: 9, , ,, ,, ੪ ਪੰਨਾ 81, ‘ਨਵਾਂ ਘਰ 1951, ਸਿੱਖ ਪਬਲਿਸ਼ਿੰਗ ਹਾਊਸ, ਦਿੱਲੀ । ? ਪੰਨਾ 100, “ਵੈਣੀ` 1964, ਨਵਯੁਗ ਪਬਲਿਸ਼ਰਜ਼, ਦਿੱਲੀ । ੧੦੨