ਪੰਨਾ:Alochana Magazine January, February, March 1967.pdf/109

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਣੀ ਇਹ ਕਹਾਣੀ ਹੋਂਦ ਦੀਆਂ ਉਚਾਣਾਂ ਦੀ ਗੱਲ ਕਰਦੀ ਹੈ ਪਰ ਅੱਤਰੀ ਕੋਰਾ ਹੱਦ ਦੀਆਂ ਨਿਵਾਣਾਂ ਉੱਤੇ ਝਾਤ ਪਵਾਉਂਦੀ ਹੈ, ਜਿੱਥੇ ਪਹੁੰਚ ਕੇ ਮਨੁੱਖ ਆਪ ਅੰਦਰਲੀ ਮਨੁੱਖਤਾ ਵੀ ਗਵਾ ਬੈਠਦਾ ਹੈ । ਰੁੱਕੋ ਔਲਾਦ ਦੀ ਭੁੱਖ ਦੇ ਕਾਰਣ ਚਰਾ ਮਾੜਾ ਹਰ ਕੰਮ ਕਰਨ ਲਈ ਤਿਆਰ ਹੋ ਜਾਂਦੀ ਹੈ । ਇਸ ਤਰਾਂ ਲੇਖਕ ਕਿਤੇ ਪਾਪਤੀਆਂ ਦਾ ਜ਼ਿਕਰ ਕਰਦਾ ਹੈ ਜਿਵੇਂ ‘ਤਸ਼ਾ' ਕਹਾਣੀ ਵਿਚ ਤੇ ਕਿਤੇ ਖ਼ਾਲੀ ਸੁੰਨੇਪਨ ਦਾ ਜਿਵੇਂ ਮੈਨਾ ਭਾਬੀ' ਵਿਚ ਜਿਸ ਕੋਲ ਕੁਝ ਵੀ ਨਹੀਂ, ਕੋਈ ਅੱਗਾ ਨਹੀਂ, ਪਿੱਛਾ ਨਹੀਂ, ਰਾਹ ਨਹੀਂ, ਸੇਧ ਨਹੀਂ । ਕਿਤੇ ਉਹ ਹਦਾ ਦੇ ਅਨਿਕ ਪੱਖੀ ਪਾਸਾਰ ਨੂੰ ਲੈਂਦਾ, ਜਿਵੇਂ ਨਿੱਕਾ ਜਿਹਾ ਤਾਜ ਮਹਿਲ ਤੇ ਵੱਡਾ ਜਿਹਾ ਤਾਜ ਮਹਿਲ ਵਿਚ, ਜਿੱਥੇ ਕਿਸੇ ਲਈ ਕੋਈ ਆਪਾ ਵਾਰ ਦਿੰਦਾ ਹੈ, ਤੇ ਕਿਤੇ ਹੋ ਦੇ ਦਾ ਇੱਕੋ ਨੁਕਤੇ ਉੱਤੇ ਸਿਮਟ ਜਾਣਾ; ਜਿਵੇਂ ਹਬੀਬ ਜਾਨ' ਕਹਾਣੀ ਵਿਚ । | ਇਸ ਤਰ੍ਹਾਂ ਉਹ ਕਿਤੇ ਵਰਿਆਂ ਵਿਚ ਬਿਖਰੀ ਹੋਂਦ ਦੀ ਨਿਸਹੱਦ ਦਾ ਜ਼ਿਕਰ ਤੋਰਦਾ ਹੈ ਤੇ ਕਿਤੇ ਪਲਾਂ ਵਿਚ ਨਿਸਹੱਦ ਵੱਲੋਂ ਹੋ ਕੇ ਮੁੜੀ ਹੋਂਦ ਦਾ । ਅੱਜ ਦੀ ਕਹਾਣੀ ਘਟਨਾਵਾਂ ਦੀ ਥਾਂ ਮਨੁੱਖੀ ਰਿਸ਼ਤਿਆਂ ਦੀ ਗੱਲ ਕਰਦੀ ਹੈ ਇਸੇ ਲਈ ਪਾਤਰਾਂ ਦੀ ਥਾਂ ਉਨ੍ਹਾਂ ਦੇ ਚਰਿੱਤਰਾਂ ਨੂੰ ਲਿਆ ਜਾਂਦਾ ਹੈ । ਪਰ ਅ ਮਨੁੱਖੀ ਰਿਸ਼ਤਿਆਂ ਦਾ ਸਰੂਪ ਏਡਾ ਸਰਲ, ਸਾਦਾ, ਇਕਹਿਰਾ, ਰਵਾਇਤੀ, ਵੇ ਤੇ ਪਰੰਪਰਾਗਤ ਨਹੀਂ ਰਹਿ ਗਿਆ, ਅੱਜ ਦੇ ਮਨੁੱਖ ਦਾ ਸਰਪ ਜੋ ਪੇਮ ਚੰਦ ਜੀ ਨਾਨਕ ਸਿੰਘ ਦੀ ਪਰੰਪਰਾ ਦੇ ਲੇਖਕਾਂ ਨੇ ਉਲੀਕਿਆ ਸੀ, ਉਹੋ ਜਿਹਾ ਸਾਦਾ, ਸਤਹਾ ਇਕਹਿਰਾ ਨਹੀਂ । ਇੱਥੇ ਵਿਅਕਤੀ ਸਾਮਾਨ ਅਰਥ ਵਾਲਾ ਹੋਣ ਦੀ ਥਾਂ ਕਦੇ ਅਰਥਾਂ ਵਾਲਾ ਹੋ ਗਿਆ ਹੈ । ਵਿਅਕਤੀ-ਚਿੰਤਨ, ਵਿਅਕਤੀ-ਸਤਿ; ਵਿਅਕਤੀ-ਬਾਰ ਦੇ ਵੀ ਅਨੇਕ ਧਰਾਤਲ ਹਨ ਤੇ ਵਿਅਕਤੀ-ਮੰਗਲ ਦੇ ਵੀ ਅਨੇਕ ਰ ਹਨ । ਉਸ ਦਾ ਹੋਂਦ ਦੀਆਂ ਅਨੇਕ ਦਿਸ਼ਾਵਾਂ ਹਨ । ਲੇਖਕ ਜਦੋਂ ਅਜੇਹੇ ਮਨੁੱਖ ਦੀ ਕਹਾਣੀ ਕਰਦਾ ਹੈ ਤਾਂ ਕਹਾਣੀ ਨੂੰ ਵੀ ਕਈ ਤਰ੍ਹਾਂ ਉਤੇ ਤਰਨਾ ਪੈਂਦਾ ਹੈ, ਜਿਵੇਂ ਅਰਨੈਸਟ ਹੈਮਿੰਗਵ (Ernest Hemingway) Ei JJIET (A Clean Well-Lighted place) ਤਹੀ ਤੇ 1 ਪੰਨਾ 86, ‘ਸਵੇਰ ਸਾਰ’ 1958, ਹਿੰਦ ਪਬਲਿਸ਼ਰਜ਼, ਜਲੰਧਰ । % ਪੰਨਾ 123, ਕਰਾਮਾਤ' 1958, ਅਤਰ ਚੰਦ ਕਪੂਰ ਐਂਡ ਸਨਜ਼, ਦਿੱਲੀ । ੪ ਪੰਨਾ 179, “ਪਾਰੇ ਮੈਰੇ` 1961, ਨਵਯੁਗ ਪਬਲਿਸ਼ਰਜ਼, ਦਿੱਲੀ । " ਪੰਨਾ 332, ਤ੍ਰਿਵੈਣੀ 1964, ਨਵਯੁਗ ਪਬਲਿਸ਼ਰਜ਼, ਦਿੱਲੀ । 6 ,, 29 ,, ,, 6 Hemingway-Ernest : First 49 Stories, London : Jona Chan Cape- 1962 edition, PP. 351-355. ੧੦੩