ਪੰਨਾ:Alochana Magazine January, February, March 1967.pdf/110

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚ ਇਕ ਕਹਾਣੀ ਉਹ ਹੈ ਜੋ ਹੋਟਲ ਵਿਚ ਵਾਪਰਦੀ ਹੈ । ਇੱਕ ਉਹ ਹੈ ਜੋ ਉਸ ਵਾਪਰਨ ਤੋਂ ਪਰਾਂ ਵਾਪਰਦੀ ਹੈ ਜਿਸ ਵਲ ਪਹਿਲੀ ਘਟਨਾ ਇਸ਼ਾਰਾ ਕਰਦੀ ਹੈ । ਇੱਕ ਉਹ ਹੈ ਜੋ ਉਸ ਵਾਪਰਨ ਤੋਂ ਵੀ ਪਿੱਛੋਂ ਵਾਪਰਦੀ ਰਹਿੰਦੀ ਹੈ । ਇਸ ਤਰਾਂ ਇਹ ਕਹਾਣੀ ਇਕ ਬਰਫ਼ਾਨੀ ਟਿੱਲੇ ਵਾਂਗ ਹੋ ਜਾਂਦੀ ਹੈ ਜਿਸ ਦਾ ਬਹੁਤ ਥੋੜਾ ਭਾਗ ਹੀ ਪਾਣੀ ਉੱਤੇ ਦਿੱਸਦਾ ਹੈ । ਦੁੱਗਲ ਦੀਆਂ ‘ਜ਼ੀਨਤ ਆਪਾ’ ਤੇ ‘ਹਬੀਬ ਜਾਨ 3 ਗੱਲ ਇਸੇ ਕਿਸਮ ਦੀਆਂ ਹੀ ਕਹਾਣੀਆਂ ਹਨ, ਇਨ੍ਹਾਂ ਵਿਚ ਕਹਾਣੀ, ਕਹਾਣੀ ਸ਼ਰ ਹੋਣ ਤੋਂ ਪਹਿਲੇ ਸ਼ੁਰੂ ਹੋ ਚੁਕੀ ਹੁੰਦੀ ਹੈ । ਇਨ੍ਹਾਂ ਦਾ ਬਹੁਤਾ ਵਾਪਰਨ ਵੀ ਦਿਸ਼ਟਮਾਨ ਸਤਰ ਤੋਂ ਹੇਠਾਂ ਕਿਤੇ ਵਾਪਰਦਾ ਹੈ । ਇਨ੍ਹਾਂ ਵਿਚ ਲੇਖਕ ਆਪ ਕੁੱਝ ਕਹਿਣ ਦੀ ਥਾਂ ਪਾਠਕ ਨੂੰ ਪਾਤਰਾਂ ਦੇ ਅਨੁਭਵ ਦੇ ਵਿੱਚੋਂ ਦੀ ਲੰਘਾਉਂਦਾ ਹੈ । ਇਸ ਤਰ੍ਹਾਂ ਪਾਤਰ ਬੇਗਾਨ ਨਹੀਂ ਰਹਿੰਦਾ, ਸਗੋਂ ਕਹਾਣੀ ਵਿਚ ਭਾਈਵਾਲ ਬਣ ਜਾਂਦਾ ਹੈ । | ਮਨੁੱਖੀ ਰਿਸ਼ਤੇ ਜਿਨ੍ਹਾਂ ਦਾ ਲੇਖਕ ਜ਼ਿਕਰ ਕਰਦਾ ਹੈ, ਮਨੁੱਖੀ ਚੇਤਨਤ , ਆਧਾਰਿਤ ਹੁੰਦੇ ਹਨ । ਇਹ ਚੇਤਨਤਾ ਮਨੁੱਖ ਦੇ ਨਿੱਜੀ ਚੇਤਨ, ਮਹਿਕ , ਕਾਲ ਤੇ ਯਗ-ਬਿਰਤੀਆਂ ਅਨੁਸਾਰ ਉਸਰਦੀ ਹੈ । ਅੱਜ ਦ ਕਹਾਣੀ ਇਸ ਸਨ . ਵਿਚੋਂ ਦੀ ਲੰਘਦੀ ਹੋਈ ਜਦੋਂ ਮਨੁੱਖ ਦਾ ਰੂਪ ਕਲਪਦੀ ਹੈ ਤਾਂ ਉਸ ਦੇ ਤੇ 1 ਸਰਪ ਦੇ ਵਿਚਕਾਰ ਕਲਾਕਾਰ ਦਾ ਆਪ ਆ ਖੜਦਾ ਹੈ । ਉਸ ਵਿੱਚੋਂ ਦੀ ਛਣ ਕੇ ਆਇਆ ਅਨੁਭਵ ਹੀ ਕਹਾਣੀ ਨੂੰ ਨਸੀਬ ਹੁੰਦਾ ਹੈ । ਦੁੱਗਲ ਦੀ ਕਹਾਣੀ-ਕਲ। fi ਉਸ ਦੀ ਅਗੇਜ਼ੀ ਦੀ ਪੜ੍ਹਾਈ ਉਸ ਦਾ ਰੇਡੀਓ ਉੱਤੇ ਨੌਕਰੀ ਸਦਕਾ ਕਲਾਕਾਰਾਂ ਨਾਲ ਨੇੜ, ਉਸ ਦੇ ਪਰਾਧੀਨ ਭਾਰਤ ਵਿਚ ਪੈਦਾ ਹੋਣ ਕਰਕੇ ਵਕਤੀ ਸਮੱਸਿਆਵਾਂ ਤੋਂ ਮਧ-ਵਰਗੀ ਜੀਵ ਵਾਲੀ ਸੁਭਾਵਿਕ ਉਪਰਾਮਤਾ ਸਦਕਾ ਨਿੱਜੀ ਕਦਰਾਂ ਵੱਲ ਝਾਕ। ਲੱਭਦਾ ਹੈ । | ੧੯੩੫ ਵਿਚ ‘ਤਰੱਕੀ ਪਸੰਦ' ਸਾਹਿੱਤਕਾਰਾਂ ਦਾ ਸੰਗਠਨ ਹੋ ਚੁੱਕਿਆ ਸੀ । ਪ੍ਰੇਮ ਚੰਦ ਦਾ ਪਹਿਲਾ ਕਹਾਣੀ ਸੰਗ੍ਰਹਿ 'ਸੋਜ਼ਿ-ਵਤਨ' ਜ਼ਬਤ ਹੋ ਚੁੱਕਿਆ ਸੀ । ਟੈਗੋਰ ਹt. 1 'The dignity of the movement of an iceberg Hemingway once said, is due to only one eighth of its being above water.' His short stories are deceptive in the manner of an iceberg.' Baker Carlos : Heningway : The writer as artist, Princeton Univeresity Press, 1963 edition. P. 117, ? ਪੰਨਾ 104, ਪਾਰੇ ਮੈਰੇ’ 1961, ਨਵਯੁਗ ਪਬਲਿਸ਼ਰਜ਼, ਦਿੱਲੀ । 3 ਪੰਨਾ 219, “ਤ੍ਰਿਵੈਣੀ` 1964, ਨਵਯੁਗ ਪਬਲਿਸ਼ਰਜ਼, ਦਿੱਲੀ । ੧੦੪