ਪੰਨਾ:Alochana Magazine January, February, March 1967.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਈਆਂ ਵਿਚ ਵਾਯੂਮੰਡਲ ਹੀ ਵਾਯੂਮੰਡਲ ਹੁੰਦਾ ਹੈ । ਕਈਆਂ ਵਿਚ ਵਾਯੂਮੰਡਲ ਤੋਂ ਵੀ ਉੱਤੇ ਉੱਠ ਕੇ ਅਰਸ਼ੀ ਉਡਾਰੀਆਂ ਲਾਈਆਂ ਹੁੰਦੀਆਂ ਹਨ, ਕਈਆਂ ਵਿਚ ਦਿਲ ਦੀ ਤਹਿ ਵਿਚ ਹੀ ਲੇਖਕ ਗਦ ਹੋਇਆ ਰਹਿੰਦਾ ਹੈ, ਆਦਿ ।' ਅੱਜ ਦੀ ਕਹਾਣੀ ਸਬੂਲ ਤੋਂ ਸੂਖਮ ਵੱਲ ਵਧਦੀ ਹੈ । ਮਨੁੱਖ ਦੇ ਦ੍ਰਿਸ਼ਟਮਾਨ ਤੇ ਅਦ੍ਰਿਸ਼ਟ, ਦੋਹਾਂ ਰੂਪਾਂ ਨੂੰ ਪ੍ਰਗਟਾਉਣ ਲਈ ਕਹਾਣੀ ਪਾਠਕ ਨੂੰ ਪਾਤਰਾਂ ਦੇ ਮਾਨਸਿਕ ਵਾਤਾਵਰਣ ਵਿਚ ਦੀ ਲੰਘਾਉਂਦੀ ਹੈ ਤਾਂ ਜੋ ਛਿਣ-ਪ੍ਰਭਾਵ ਨੂੰ ਉਸ ਦੇ ਅਤਿ ਨਿਕਟਵਰਤੀ ਸਰੂਪ ਵਿਚ ਜਾਣਿਆ ਤੇ ਜੀਵਿਆ ਜਾ ਸਕੇ । ਇਸ ਤਰ੍ਹਾਂ ਕਰਦਾ ਲੇਖਕ ਆਪ ਲਾਂਭੇ ਹੋ ਜਾਂਦਾ ਤੇ ਪਾਠਕ ਨੂੰ ਪਾਤਰਾਂ ਦੇ ਅਨੁਭਵ ਨਾਲ ਜੋੜ ਦਿੰਦਾ ਹੈ । ਇੱਥੇ ਕਹਾਣੀ ਲੇਖਕ ਰਾਹੀਂ ਨਹੀਂ ਤੁਰਦੀ, ਪਾਠਕ ਨੂੰ ਆਪ ਤੋਰਨੀ ਪੈਂਦੀ ਹੈ । ਇੱਥੇ ਲੇਖਕ ਪਾਠਕ ਨੂੰ ਪਾਤਰਾਂ ਦੇ ਮਨ ਦੀਆਂ ਹੇਠਲੀਆਂ ਤਹਿਆਂ ਤਕ ਲੈ ਜਾਂਦਾ ਹੈ ਤੇ ਉਸ ਅੰਤਹਕਰਣ ਤੱਕ ਪਹੁੰਚਾ ਦਿੰਦਾ ਹੈ ਜਿਸ ਦੀ ਵਿਲੀਅਮ ਜੇਮਜ਼ (william James), ਹੈਨਰੀ ਬਰਗਸਾਂ (Henri Bergson) ਤੇ ਫ਼ਰਾਇਡ (Sigmand Freud) ਨੇ ਗੱਲ ਤੋਰੀ ਸੀ । ਟੈਰੇਸ ਜਿਸ ਵਿਚ ਲੇਖਕ ਦੱਸਦਾ ਹੈ ਕਿ ਇੱਕ ਮਨ ਦੀ ਵੀ ਟੈਰੇਸ ਹੁੰਦੀ ਹੈ ਜਿੱਥੇ ਭੀੜ ਭੜੱਕੇ ਤੋਂ ਘਬਰਾ ਕੇ ਬੰਦਾ ਸਾਹ ਕੱਢ ਸਕਦਾ ਹੈ । ਕੈਦੀ ਕਹਾਣੀ ਵਿਚ ਕਈ ਅਣਦਿੱਸਦੀਆਂ ਕੈਦਾਂ ਦੀ ਉਹ ਪਹਿਚਾਣ ਕਰਵਾਉਂਦਾ ਹੈ । | ਇਸ ਤਰ੍ਹਾਂ ਇਨ੍ਹਾਂ ਕਹਾਣੀਆਂ ਵਿਚਲੇ ਅਨੁਭਵ ਦੇ ਪ੍ਰਗਟਾ ਲਈ ਲੇਖਕ ਨੂੰ ਕਾਂ, ਸੰਕੇਤਾਂ ਦਾ ਸਹਾਰਾ ਲੈਣਾ ਪੈਂਦਾ ਹੈ, ਜਿਨ੍ਹਾਂ ਦੁਆਰਾ ਉਹ ਅਦਿਸ਼ਟ ਨੂੰ ਦ੍ਰਿਸ਼ਟਮਾਨ ਕਰਨ ਦੀ ਕੋਸ਼ਿਸ਼ ਕਰਦਾ ਹੈ । | ਅੰਦਰਲੇ ਆਪੇ ਨੂੰ ਪ੍ਰਗਟਾਉਣ ਲਈ ਮਨ ਦੇ ਬੋਲਾਂ ਨੂੰ ਉਨ੍ਹਾਂ ਦੇ ਵਾਸਤਵਿਕ ਉੱਘੜ ਦੁੱਘੜੇ ਰੂਪ ਵਿਚ ਹੀ ਪੇਸ਼ ਕੀਤਾ ਜਾਂਦਾ ਹੈ, ਜਿਸ ਤੋਂ ਉਨ੍ਹਾਂ ਦੇ ਅਚੇਤ ਦੇ ਨੇੜੇ ਹੋਣ ਦਾ ਪਤਾ ਲਗਦਾ ਹੈ । ਇਸ ਸ਼ੈਲੀ ਵਿਚ ਚੇਤਨ ਡੀਜ਼ਾਈਨ ਜਾਂ ਪੈਟਰਨ ਨਹੀਂ ਹੁੰਦਾ । ਇਸ ਤਰਾਂ ਪਾਠਕ ਕਹਾਣੀ ਸੁਣਨ ਦੀ ਥਾਂ ਕਹਾਣੀ ਜੀਉਂਦਾ ਹੈ । 1 ਪੰਨਾ 13, “ਮੇਰੀ ਚੋਣਵੀ ਕਹਾਣੀ, ਲਾਹੌਰ ਬੁੱਕ ਸ਼ਾਪ, ਲੁਧਿਆਣਾ। 2 ਪੰਨਾ 45, ‘ਕਰਾਮਾਤ' 1958, ਅਤਰ ਚੰਦ ਕਪੂਰ ਐਂਡ ਸਨਜ਼, ਦਿੱਲੀ । 3.The internal monologue, in its nature of the order of poetry, is that unheard and unspoken speech by which a character expresses his innost thoughts, these lying nearest the unconscious, without regard to logical organisation, that is, in their eriginal state by means of direct sentences reduced to syntactic minimum, and in such a way as to give the impression of reproducing the thoughts just as they come to the mind.' Edel Leon :t The Psychological Novel. London, Rupert Hart Davis, 1961, P.54. ੧੦)